![]() |
ਅਮਰਜੀਤ ਪੇਂਟਰ ਦੀ ਸ਼ਾਹਕਾਰ ਕਲਾਕ੍ਰਿਤ ਹੀਰ ਰਾਂਝਾ |
ਅਮਰਜੀਤ ਪੇਂਟਰ ਦੀ ਹੀਰ ਰਾਂਝਾ ਦੇ ਪ੍ਰੇਮ ਕਿੱਸੇ ਨੂੰ ਦਰਸਾਉਂਦੀ ਪੇਂਟਿੰਗ
ਲੇਖਕ - ਬਲਵਿੰਦਰ ਸਿੰਘ
ਭੁੱਲਰ
ਉਹ ਜਦੋਂ ਵੀ ਹੀਰ ਰਾਂਝੇ ਦੀ ਤਸਵੀਰ ਵੇਖਦਾ ਜਾਂ ਉਹਨਾਂ ਦੇ
ਇਸ਼ਕ ਦੀ ਕੋਈ ਗੱਲ ਸੁਣਦਾ ਤਾਂ ਡੂੰਘੀ ਸੋਚ ਵਿੱਚ ਡੁੱਬ ਜਾਂਦਾ। ਕਈ ਵਾਰ ਸੋਚਦਾ ਕਿ ਉਸਨੇ ਖ਼ੁਦ
ਤਾਂ ਕਦੇ ਇਸ਼ਕ ਨਹੀਂ ਕੀਤਾ, ਫੇਰ ਇਹ ਇਸ਼ਕ ਮੁਹੱਬਤ ਉਸਨੂੰ ਬੇਚੈਨ ਕਿਉਂ ਕਰ ਦਿੰਦੀ ਹੈ। ਇੱਕ ਦਿਨ ਸੋਚਾਂ ਵਿੱਚ ਡੁੱਬੇ
ਬੈਠੇ ਨੂੰ ਖਿਆਲ ਆਇਆ, ‘‘ਮੈਂ ਇਸ਼ਕ ਕਿਉਂ ਨਹੀਂ ਕੀਤਾ? ਕੀਤੈ! ਰੰਗਾਂ ਨਾਲ, ਬੁਰਸ਼ ਨਾਲ, ਸਾਹਿਤ ਨਾਲ, ਕੁਦਰਤ ਨਾਲ ਇਸ਼ਕ ਕੀਤਾ ਤਾਂ ਹੈ ਰੱਜ ਕੇ। ਇਸ਼ਕ ਕੋਈ ਗੁਨਾਹ ਤਾਂ ਨਹੀਂ ਹੈ।’’ ਸੋਚਦਿਆਂ ਚਿਤਰਕਾਰ ਅਮਰਜੀਤ ਸਿੰਘ ਪੇਂਟਰ ਨੂੰ ਇਸ਼ਕ ਸ਼ਬਦ ਹੀ
ਪਵਿੱਤਰ ਲੱਗਾ।
ਸੂਫ਼ੀ ਸ਼ਾਇਰ ਵਾਰਸ ਸ਼ਾਹ ਦੀ ਤੀਜੀ ਜਨਮ ਸਤਾਬਦੀ ਦਾ ਵਰ੍ਹਾ
ਹੈ। ਜਿਸਨੇ ਹੀਰਾ ਰਾਂਝੇ ਦੀ ਮੁਹੱਬਤ ਨੂੰ
ਕਲਮਬੱਧ ਕਰਕੇ ਵਿਸ਼ਵ ਭਰ ਦੀ ਪ੍ਰਸਿੱਧ ਤੇ ਸ਼ਾਹਕਾਰ ਰਚਨਾ ਬਣਾ ਦਿੱਤਾ ਹੈ। ਅਮਰਜੀਤ ਪੇਂਟਰ
ਨੇ ਵਾਰਸ ਸ਼ਾਹ ਨੂੰ ਸਮਰਪਿਤ ਇੱਕ ਚਿੱਤਰਕਾਰੀ ਪੇਸ਼ ਕਰਕੇ ਉਸ ਪ੍ਰਤੀ ਸਰਧਾ ਪ੍ਰਗਟ ਕਰਨ ਦਾ ਮਨ ਬਣਾ
ਲਿਆ। ਆਪਣੇ ਜ਼ਿਹਨ ’ਚ ਹੀਰ ਰਾਂਝੇ ਨੂੰ ਰੂਪਮਾਨ ਕਰਨਾ ਸ਼ੁਰੂ ਕੀਤਾ, ਰਾਂਝੇ ਦੀ ਡੀਲ ਡੋਲ, ਸਰੀਰਕ ਬਣਤਰ, ਪਹਿਨਣ ਪੱਚਰਣ, ਸੌਕ ਸਮੇਤ ਹੀਰ ਦੀ, ਉਸਦੇ ਮੱਥੇ ਦੀ ਤਕਦੀਰ ਆਦਿ ਨੂੰ ਵਸਾਇਆ। ਫੇਰ ਦੋਵਾਂ ਦੇ ਪਿਆਰ ਦੀ ਸ਼ੁਰੂਆਤ, ਮੱਝਾਂ ਦੇ ਚਰਾਵੇ ਦਾ ਕੰਮ, ਖੇਤਾਂ ਵਿੱਚ ਹੋਣ ਵਾਲੀਆਂ ਮਿਲਣੀਆਂ ਅਤੇ ਪਿਆਰ ਪੱਕਣ ਵਾਲੇ ਸਥਾਨ ਨੂੰ ਮਨ ’ਚ ਉਜਾਗਰ ਕੀਤਾ।
ਉਸਨੇ ਬੁਰਸ਼ ਚੁੱਕਿਆ, ਰੰਗਾਂ ਵਾਲੀਆਂ ਸ਼ੀਸ਼ੀਆਂ ਦੇ ਢੱਕਣ ਖੋਲ੍ਹੇ, ਕਾਗਜ
ਨੂੰ ਬੋਰਡ ਤੇ ਪਿੰਨ ਲਾ ਕੇ ਤਿਆਰੀ ਖਿੱਚ ਲਈ। ਉਸਨੂੰ ਕਈ ਹਫ਼ਤੇ ਮਿਹਨਤ ਕਰਨੀ ਪਈ ਅਤੇ ਇੱਕ
ਸ਼ਾਨਦਾਰ ਚਿਤਰ ਤਿਆਰ ਕੀਤਾ। ਚਿਤਰ ਵਿੱਚ ਵਾਰਸ ਸ਼ਾਹ ਸਵਰਗਾਂ ’ਚ ਬੈਠਾ ਸੋਚ ਰਿਹਾ ਹੈ। ਹੇਠ ਹੀਰ ਦੇ ਪਿੰਡ ਦਾ ਦ੍ਰਿਸ਼ ਹੈ, ਲੋਕਾਂ
ਦੇ ਕੱਚੇ ਘਰ ਹਨ, ਇੱਕ ਪਾਸੇ ਛੱਪੜ ਹੈ, ਰਾਂਝੇ ਦੀਆਂ ਕੁੱਝ ਮੱਝਾਂ ਚਰਦੀਆਂ ਫਿਰਦੀਆਂ ਹਨ, ਕੁੱਝ ਛੱਪੜ ’ਚ ਬੈਠੀਆਂ ਹਨ। ਇੱਕ ਦਰਖਤ ਦੇ ਹੇਠ ਰਾਂਝਾ ਆਪਣੇ ਰਵਾਇਤੀ
ਪਹਿਰਾਵੇ ਵਿੱਚ ਬੰਸਰੀ ਮੂੰਹ ’ਚ ਫੜੀ ਖੜਾ ਹੈ ਤੇ ਬੰਸਰੀ ਦੀਆਂ ਗਲੀਆਂ ਉੱਤੇ ਉਂਗਲਾਂ ਹਰਕਤ ਕਰ ਰਹੀਆਂ ਹਨ। ਹੀਰ ਉਸ ਸਮੇਂ ਦੇ
ਸੱਭਿਆਚਾਰਕ ਪਹਿਰਾਵੇ ਵਿੱਚ ਸਿਰ ਢਕੀ ਖੜੀ ਹੈ।
ਉਸਦੇ ਕੰਨਾਂ ’ਚ ਕਾਂਟੇ ਹਨ, ਵਾਲਾਂ ’ਚ ਕਲਿੱਪ ਅਤੇ ਬਾਂਹਾਂ ’ਚ ਚੂੜੀਆਂ ਹਨ। ਦਰਖ਼ਤ ਦੇ ਡਿੱਗੇ ਪੱਤੇ ਖਿੱਲਰੇ ਹੋਏ ਹਨ, ਨਦੀਨ ਘਾਹ ਬੂਟੇ ਦਿਸਦੇ ਹਨ। ਹੀਰ ਰਾਂਝੇ ਦੇ ਹਾਵ ਭਾਵ ਤੇ
ਸੁਹਿਰਦਤਾ ਪ੍ਰਤੱਖ ਹੁੰਦੀ ਹੈ, ਮੱਝਾਂ ਦੇ ਰੰਗਾਂ ਅਤੇ ਸਿੰਗਾਂ ਉੱਤੇ ਵੀ ਪੂਰਾ ਧਿਆਨ ਦਿੱਤਾ ਗਿਆ ਹੈ। ਦਰਖ਼ਤ ਦੇ ਪੱਤੇ ਪੱਤੇ ਤੇ
ਕੰਮ ਕੀਤਾ ਹੈ। ਚਿਤਰ ਹੀਰ ਰਾਂਝੇ ਦੇ ਇਸ਼ਕ ਦੀ ਸਮੁੱਚੀ ਕਹਾਣੀ ਦਰਸ਼ਕ ਨੂੰ ਯਾਦ ਕਰਵਾ ਕੇ ਝੰਜੋੜਾ
ਜਿਹਾ ਦੇ ਦਿੰਦਾ ਹੈ।
ਅਮਰਜੀਤ ਪੇਂਟਰ
ਦਾ ਬਣਾਇਆ ਇਹ ਚਿਤਰ ਵਾਰਸ ਸ਼ਾਹ ਦੀ ਸ਼ਾਹਕਾਰ ਰਚਨਾ ਹੀਰ ਨੂੰ ਪੇਸ਼ ਕਰਦਾ ਹੋਇਆ ਸੱਚਮੁੱਚ
ਹੀ ਚਿਤਰਕਾਰੀ ਦਾ ਸ਼ਾਹਕਾਰ ਨਮੂਨਾ ਹੋ ਨਿਬੜਿਆ ਹੈ। ਜਿਸਨੂੰ ਵੇਖ ਕੇ ਕਿਤੇ ਬੈਠਾ ਵਾਰਸ ਸ਼ਾਹ ਵੀ
ਵਾਹ ਵਾਹ ਕਹਿੰਦਾ ਹੋਵੇਗਾ।
ਸੰਪਰਕ –
ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ, ਗਲੀ ਨੰ:12,
ਭਾਈ ਮਤੀ ਦਾਸ ਨਗਰ,
ਬਠਿੰਡਾ
ਮੋਬਾਈਲ-098882 75913
ਇਹ ਵੀ ਪੜ੍ਹੋ -
1 Comments
ਬਹੁਤ ਖੂਬ ਜੀ.
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.