ਵਿਨੋਦ ਅਨੀਕੇਤ ਦੀ ਇੱਕ ਗ਼ਜ਼ਲ


ਗ਼ਜ਼ਲ / ਵਿਨੋਦ ਅਨਿਕੇਤ


ਰੁਮਕ ਰੁਮਕ ਕੇ ਚੱਲੀ ਪੌਣ

ਸੁੰਨੇ ਵਿਹੜੇ ਆਇਆ ਕੌਣ।


ਨਿੱਤ ਜਿਊਂਦਾ ਨਿੱਤ ਮਰਦਾ ਹਾਂ

ਅਜੇ ਨਾ ਮੁੱਕਿਆ ਆਵਾਗੌਣ।


ਮੈਂ ਬੋਲਾਂ ਤਾਂ ਸੂਰਜ ਚੜ੍ਹਦੈ

ਕੁੱਕੜ ਚੁੱਕੀ ਫਿਰਦੈ ਧੌਣ।


ਦਿਨ ਓਹੋ ਦੇ ਓਹੋ ਜਿਹੇ

ਸੁੱਕੇ ਹਾੜ੍ਹ ਨਾ ਗਿੱਲੇ ਸਾਉਣ।


ਕਲ੍ਹ ਤੱਕ ਜੋ ਸਤਵਿੱਢਾ ਸੀ

ਸੁੰਨੀ ਕਿਉਂ ਅੱਜ ਉਸਦੀ ਮੌਣ।

ਸੰਪਰਕ -

ਵਿਨੋਦ ਅਨਿਕੇਤ 

B-IX / 63, ਗਣੇਸ਼ ਮੰਦਿਰ ਚੌਕ,

ਕਿਲਾ ਮੁਹੱਲਾ ਬਰਨਾਲਾ

148 101

ਮੋਬਾਈਲ - 95017-00369

Post a Comment

1 Comments

  1. ਬਹੁਤ ਸੋਹਣੀ ਰਚਨਾ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.