ਚਾਰ ਗ਼ਜ਼ਲਾਂ / ਬਚਿੱਤਰ ਪਾਰਸ


ਬਚਿੱਤਰ ਪਾਰਸ ਦੀਆਂ ਚਾਰ ਗ਼ਜ਼ਲਾਂ

 

ਗ਼ਜ਼ਲ  

 

ਆ ਮੇਰੀ ਸੋਚਾਂ ਦੀ ਮੰਜ਼ਿਲ, ਕੋਲ ਮੇਰੇ ਬਹਿ ਜ਼ਰਾ।

ਗੱਲ ਆਪਣੇ ਦਿਲ ਦੀ ਕੋਈ, ਤੂੰ ਜ਼ੁਬਾਨੋਂ ਕਹਿ ਜ਼ਰਾ।

 

ਨੀਂਦ ਅੱਜ-ਕੱਲ੍ਹ ਮੇਰੀਆਂ, ਅੱਖਾਂ ਦੀ ਹੈ ਗੁੰਮ ਹੋ ਗਈ,

ਕਿਉਂ ਨੇ ਇਹ ਬੇਚੈਨੀਆਂ, ਕੁੱਝ ਸਾਰ ਮੇਰੀ ਲੈ ਜ਼ਰਾ।

 

ਬਹੁਤ ਮਸਲੇ ਉਲਝ ਗਏ ਨੇ, ਅੱਜ ਦੇ ਇਸ ਦੌਰ ਵਿੱਚ,

ਕਿੰਝ ਸੁਲਝਣਗੇ ਸੁਝਾ ਕੋਈ, ਦੇ ਤੇ ਮੈਥੋਂ ਲੈ ਜ਼ਰਾ।

 

ਕੱਲਿਆਂ ਕੱਟਦਾ ਨਹੀਂ ਜੀਵਨ ਸਫਰ ਗੱਲ ਸੱਚ ਹੈ,

ਹੱਥ ਮੇਰਾ ਆਪਣੇ ਹੱਥ ਵਿੱਚ, ਆ ਕੇ ਤੂੰ ਫੜ ਲੈ ਜ਼ਰਾ।

 

ਤੇਰੇ ਚਿਹਰੇ ਤੋਂ ਉਦਾਸੀ, ਹੈ ਤੇ ਮੈਂ ਖਾਮੋਸ਼ ਹਾਂ,

ਆ ਦਰਦ ਇੱਕ ਦੂਸਰੇ ਦਾ, ਮਿਲ ਕੇ ਲਈਏ ਸਹਿ ਜ਼ਰਾ।

 

ਤੋੜ ਚੜ੍ਹ ਜੇ ਪਿਆਰ ਸਾਡਾ, ਆ ਦੁਆਵਾਂ ਮੰਗੀਏ',

ਇਹ ਰਿਵਾਜ਼ਾਂ ਦੇ ਮੁਨਾਰੇ, ਜਾਣ ਜੇ ਕਰ ਢਹਿ ਜ਼ਰਾ।

 

ਪਾਰਸਨੂੰ ਤਾਂ ਫਿਰ ਕਿਸੇ ਵੀ, ਗੱਲ ਦੀ ਪ੍ਰਵਾਹ ਨਹੀਂ,

ਹੋਰ ਖਾਹਿਸ਼ ਕੁੱਝ ਨਹੀਂ ਹੈ, ਨਾਲ ਬੱਸ ਤੁਰ ਪੈ ਜ਼ਰਾ।

 

 2 ਗ਼ਜ਼ਲ  

 

ਦਿਲ ਜਦ ਅੱਖਾਂ ਦੀ ਭਾਸ਼ਾ ਨੂੰ, ਸਮਝਣ ਜੋਗਾ ਹੋਇਆ।

ਹੁਸਨ ਨੇ ਉਦੋਂ ਹੀ ਅੱਖਾਂ ਨੂੰ, ਘੁੰਡ ਦੇ ਵਿੱਚ ਲੁਕੋਇਆ।

 

ਪਿਆਰ ਦੀਆਂ ਫੁਹਾਰਾਂ ਦਾ ਜਦ, ਦੋਵਾਂ ਲੁਤਫ ਉਠਾਇਆ,

ਉਹੀ ਸਾਡੀ ਅੱਲ੍ਹੜ ਉਮਰੇ, ਪਹਿਲਾ ਸਾਵਣ ਹੋਇਆ।

 

ਹੁਣ ਟੱਕਰੇ ਤਾਂ ਇੰਝ ਆਖਾਂਗੇ, ਆਪਣੇ ਦਿਲ ਦੀਆਂ ਗੱਲਾਂ,

ਇੱਕ ਇੱਕ ਆਪਣੀ ਸੱਧਰ ਨੂੰ ਸੀ, ਰਾਤੀਂ ਮੈਂ ਸੰਜੋਇਆ।

 

ਸਾਹਾਂ ਵਿੱਚ ਤਾਂ ਦੂਰੀ ਹੈ, ਪਰ ਉਹ ਸਾਹਾਂ ਤੋਂ ਨੇੜੇ,

ਖਬਰੇ ਇਹ ਖਿਆਲ ਹੀ ਹੈ ਜਾਂ, ਫਿਰ ਏਵੇਂ ਹੀ ਹੋਇਆ।

 

ਉਸਨੂੰ ਜਦ ਨਾ ਵੇਖਾਂ ਲੱਗੇ, ਮੌਸਮ ਪੱਤਝੜ ਵਰਗਾ,

ਤੱਕ ਲਵਾਂ ਤਾਂ ਦਿਲ ਦਾ ਗੁਲਸ਼ਨ, ਲੱਗੇ ਨਵਾਂ ਨਰੋਇਆ।

 

ਰੋਮ ਰੋਮ ਵਿੱਚ ਝਰਨਾਹਟ ਜੀ, ਛਿੜੀ ਨਸ਼ਾ ਜਿਹਾ ਹੋਇਆ,

ਮੇਰੇ ਹੱਥ ਨੂੰ ਸਹਿਜ ਸੁਭਾਅ ਹੀ, ਜਦੋਂ ਓਸ ਨੇ ਛੋਹਿਆ।

 

ਪਾਰਸ' ਦਿਲ ਨੂੰ ਲੱਖ ਸਮਝਾਵੇ, ਉੱਛਲਿਆ ਨਾ ਕਰ ਬਹੁਤਾ,

ਐਪਰ ਆਪਣੇ ਦਿਲ ਤੇ ਕਾਬੂ, ਕਦੋਂ ਕਿਸੇ ਨੂੰ ਹੋਇਆ।

 

 3 ਗ਼ਜ਼ਲ 

 

ਅਸੀਂ ਆਪ ਆਪਣੇ ਅਰਮਾਨਾਂ ਦੇ, ਪਹਿਰੇਦਾਰ ਬਣਾਂਗੇ।

ਨਾ ਤੋੜ ਵਿਛੋੜ ਸਕੇ ਕੋਈ, ਉਹ ਜਿਗਰੀ ਯਾਰ ਬਣਾਂਗੇ।

 

ਅਸੀਂ ਸਹਿਜੇ ਸਹਿਜੇ ਆਪਣੀ, ਮੰਜ਼ਿਲ ਤੀਕ ਅੱਪੜ ਜਾਵਾਂਗੇ,

ਨਾ ਡੋਲੇ ਜੋ ਅਸੀਂ ਜ਼ਿੰਦਗੀ ਦੀ, ਐਸੀ ਰਫਤਾਰ ਬਣਾਂਗੇ।

 

ਅਸੀਂ ਕੰਡਿਆਂ ਕੋਲੋਂ ਆਪਣਾ ਪੱਲਾ, ਸਦਾ ਬਚਾ ਕੇ ਰੱਖਣਾ,

ਅਸੀਂ ਸਦਾ ਮਹਿਕਦੇ ਇੱਕ ਦੂਜੇ ਦੇ, ਗਲ ਦਾ ਹਾਰ ਬਣਾਂਗੇ।

 

ਜੋ ਪਿਆਰ ਦੇ ਹਾਮੀ ਮਿਲਣਗੇ ਸਾਨੂੰ, ਸੱਜਦਾ ਅਸੀਂ ਕਰਾਂਗੇ,

ਅਸੀਂ ਗ਼ਮ ਦਾ ਬੋਝ ਵੰਡਾ ਕੇ, ਸਭ ਦੇ ਹੀ ਗ਼ਮਖਾਰ ਬਣਾਂਗੇ।

 

ਸਾਡੀ ਨਵੀਂ ਨਰੋਈ ਸੋਚ ਅਸੀਂ, ਨਹੀਂ ਰੂੜੀਵਾਦੀ ਹੋਣਾ,

ਅਸੀਂ ਨਫਰਤ ਨਹੀਂ ਮੁਹੱਬਤ ਦਾ, ਬੱਸ ਕਾਰੋਬਾਰ ਕਰਾਂਗੇ।

 

ਅਸੀਂ ਹਰ ਮੁਸ਼ਕਿਲ ਨੂੰ ਨਾਲ ਹੌਂਸਲੇ, ਦੇ ਆਸਾਨ ਕਰਾਂਗੇ,

ਅਸੀਂ ਤੋੜ ਚੜਾਵਾਂਗੇ ਜਿਹੜਾ ਵੀ, ਕੌਲ ਇਕਰਾਰ ਕਰਾਂਗੇ।

 

ਸਾਡੇ ਸੁਪਨੇ ਕੇਵਲ ਸੁਪਨੇ ਨਹੀਂ, ਹਕੀਕਤ ਬਣ ਜਾਵਣਗੇ,

ਹਰ ਕੋਸ਼ਿਸ਼ ਕਰ ਕੇ ਪਾਰਸਇਹ, ਸੁਪਨੇ ਸਾਕਾਰ ਕਰਾਂਗੇ।

 

 4 ਗ਼ਜ਼ਲ  

 

ਸ਼ਾਮ ਸੁਹਾਨੀ ਕਿਉਂ ਕਰਦੇ ਹੋ, ਗੱਲਾਂ ਜਾਣ ਦੀਆਂ।

ਇਹੋ ਜਿਹੇ ਮੌਸਮ ਨੂੰ ਰੱਜ ਕੇ ਰੂਹਾਂ ਮਾਣਦੀਆਂ।

 

ਜਿਹੜੀਆਂ ਜਿੰਦਾਂ ਪਿਆਰ 'ਚ ਇੱਕ ਦੂਜੇ ਲਈ ਵਿੱਕ ਜਾਵਣ,

ਉਹੀ ਜਿੰਦਾਂ ਇੱਕ ਦੂਜੇ ਤੇ ਸਾਇਆ ਤਾਣਦੀਆਂ।

 

ਇਹਨਾਂ ਨੇ ਤਾਂ ਸਦਾ ਪਿਆਰ ਤੇ ਕਹਿਰ ਕਮਾਇਆ ਏ,

ਜੱਗ ਦੀਆਂ ਰਸਮਾਂ ਕਦੋਂ ਕਿਸੇ ਦੀ ਪੀੜ ਪਛਾਣਦੀਆਂ।

 

ਕਸਮਾਂ ਪਾਉਣਾ ਉਂਝ ਤੇ ਬੜਾ ਸੁਖਾਲਾ ਲੱਗਦਾ ਏ,

ਗੱਲਾਂ ਬਹੁਤ ਔਖੀਆਂ ਨੇ, ਪਰ ਤੋੜ ਨਿਭਾਣ ਦੀਆਂ।

 

ਕਿੰਨੀਆਂ ਹੀਰਾਂ ਜ਼ਹਿਰਾਂ ਪੀਤੀਆਂ, ਸੋਹਣੀਆਂ ਡੁੱਬ ਗਈਆਂ,

ਕਿੰਨੀਆਂ ਸੱਸੀਆਂ ਟਿੱਬਿਆਂ ਦਾ ਹਨ ਰੇਤਾ ਛਾਣਦੀਆਂ।

 

ਆਜਾ ਆਪਾਂ ਜ਼ਿੰਦਗੀ ਨੂੰ ਗਲ ਲਾ ਕੇ ਜੀ ਲਈਏ,

ਅੱਲ੍ਹੜ ਉਮਰੇ ਗੱਲਾਂ ਕਰੀਏ ਕਿਉਂ ਮਰ ਜਾਣਦੀਆਂ।

 

ਪਾਰਸ' ਸਦਾ ਹੀ ਕੋਸ਼ਿਸ਼ਾਂ ਕਰਨੀਆਂ ਰਲਮਿਲ ਕੇ ਆਪਾਂ,

ਸਾਰੀਆਂ ਖੁਸ਼ੀਆਂ ਇੱਕ ਦੂਜੇ ਦੀ ਝੋਲੀ ਪਾਣਦੀਆਂ।

ਸੰਪਰਕ -

ਅੰਬੇਡਕਰ ਨਗਰ ,

ਗਿੱਦੜਬਾਹਾ -152101

ਮੋਬਾਈਲ -93578-40684

     

 

 

Post a Comment

1 Comments

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.