ਆਪ ਬੀਤੀ-ਜੱਗ ਬੀਤੀ
ਮੈਂ ਇੱਕ ਜਿੰਦਗੀ ਬਚਾਈ / ਜੇ ਐਸ ਮਹਿਰਾ
ਮੇਰੇ ਇਹ ਪੁੱਛਦੇ ਹੀ ਉਹ ਭੁੱਬਾਂ ਮਾਰ ਉੱਚੀ ਉੱਚੀ ਰੋਣ ਲੱਗਿਆ ਤੇ ਕਿਹਾ , " ਸਰ ਜੀ ਅੱਜ ਮੇਰੀ ਆਖਰੀ ਰਾਤ ਹੈ। ਹੁਣ ਮੈਂ ਜੀਣਾ ਨਹੀਂ, ਮੇਰੀ ਮਸ਼ੂਕ ਮੈਨੂੰ ਧੋਖਾ ਦੇ ਗਈ ਹੈ। ਪਿਛਲੇ ਪੰਜ ਸਾਲਾਂ ਦਾ ਪਿਆਰ ਸੀ ਉਸ ਦੇ ਨਾਲ, ਮੈਂ ਬੱਸ ਹੁਣ ਕਿਸੇ ਟਰੱਕ-ਟਰੁੱਕ ਵਿੱਚ ਮੋਟਰਸਾਈਕਲ ਮਾਰਨਾ ਹੈ ਅੱਜ। " ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝਣ ਦੇ ਹਾਲਾਤ ਵਿੱਚ ਨਹੀਂ ਸੀ। ਉਹ ਨਸ਼ੇ ਨਾਲ ਪੂਰੀ ਤਰ੍ਹਾਂ ਧੁੱਤ ਹੋ ਚੁੱਕਿਆ ਸੀ ਬਸ ਉਸ ਨੇ ਮਨ ਵਿੱਚ ਆਤਮ ਹੱਤਿਆ ਕਰਨ ਦਾ ਨਿਸ਼ਚਾ ਕਰ ਲਿਆ ਸੀ। ਉਹ ਕੌਣ ਸੀ ਤੇ ਕਿੱਥੋਂ ਦਾ ਰਹਿਣ ਵਾਲਾ ਸੀ ਕੁਝ ਨਹੀਂ ਦੱਸ ਰਿਹਾ ਸੀ। ਮੈਂ ਚਲਾਕੀ ਨਾਲ ਉਸ ਤੋਂ ਮੋਬਾਈਲ ਲਿਆ ਤੇ ਉਸ ਦੇ ਮੋਬਾਇਲ ਵਿੱਚੋਂ ਉਸਦੇ ਮਾਂ ਬਾਪ ਦਾ ਨੰਬਰ ਲੈ ਕੇ ਫੋਨ ਕਰਕੇ ਉਹਨਾਂ ਨੂੰ ਮੌਕੇ ਉੱਤੇ ਹੀ ਬੁਲਾ ਲਿਆ। ਮੁੰਡੇ ਦੇ ਪਿਓ ਨੇ ਮੇਰਾ ਧੰਨਵਾਦ ਕਰਦੇ ਹੋਇਆ ਦੱਸਿਆ ਕਿ ਇਹ ਸਾਡਾ ਇਕਲੌਤਾ ਪੁੱਤਰ ਹੈ। ਜੋ ਕਿ ਕਿਸੇ ਕੁੜੀ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਡਿਪਰੈਸ਼ਨ ਵਿੱਚ ਹੈ। ਉਸ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਗਏ। ਦੂਜੇ ਦਿਨ ਮੈਨੂੰ ਸਵੇਰੇ 11 ਕੁ ਵਜੇ ਇੱਕ ਫੋਨ ਆਇਆ। ਇਹ ਉਹੀ ਮੁੰਡਾ ਸੀ ਜੋ ਰਾਤ ਆਤਮ ਹੱਤਿਆ ਕਰਨ ਵਾਲਾ ਸੀ। ਉਸ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ "ਸਰ ਜੀ ਅਗਰ ਤੁਸੀਂ ਰਾਤ ਮੈਨੂੰ ਨਾ ਮਿਲਦੇ, ਮੇਰੇ ਮਾਂ ਬਾਪ ਨੂੰ ਨਾ ਬੁਲਾਉਂਦੇ ਤਾਂ ਮੈਂ ਸੱਚਮੁੱਚ ਹੀ ਆਤਮਹੱਤਿਆ ਕਰ ਲੈਣੀ ਸੀ ਤੇ ਇੱਕ ਕੁੜੀ ਕਰਕੇ ਆਪਣੇ ਮਾਂ ਬਾਪ ਦਾ ਜੀਵਨ ਨਰਕ ਬਣਾ ਦੇਣਾ ਸੀ। ਹੁਣ ਮੈਨੂੰ ਸਮਝ ਲੱਗ ਗਈ ਹੈ ਕਿ ਕੋਈ ਰਾਤ ਆਖਰੀ ਨਹੀਂ ਹੁੰਦੀ ਤੇ ਹਰ ਅੰਤ ਨਵੀਂ ਸ਼ੁਰੂਆਤ ਹੁੰਦਾ ਹੈ।"
ਸੰਪਰਕ -
ਪਿੰਡ ਤੇ ਡਾਕਘਰ
ਬੜੌਦੀ ਤਹਿਸੀਲ ਖਰੜ,
ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ -140110
ਮੋਬਾਈਲ - 9592430420
ਇਹ ਵੀ ਪੜ੍ਹੋ -

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.