ਸਵੇਰੇ-ਸਵੇਰੇ ਜਦੋਂ ਮੈਂ ਸੈਰ ਕਰਨ ਜਾਂਦਾ ਤਾਂ ਉਸ ਅਧਖੜ ਜੋੜੇ ਨੂੰ ਸੈਰ ਕਰਦੇ ਵੇਖਦਾ। ਉਹ ਕੁੱਝ ਕਦਮ ਚੱਲਦੇ ;ਕਦੇ ਮਰਦ ਸਾਹ ਲੈਣ ਲਈ ਬੈਠ ਜਾਂਦਾ ਤੇ ਕਦੀ ਔਰਤ ਤੇ ਵਾਰੋ ਵਾਰੀ ਇੱਕ ਦੂਜੇ ਨੂੰ ਸਹਾਰਾ ਦੇ ਕੇ ਉਠਾਉਂਦੇ। ਕਈ ਵਾਰ ਉਹ ਨਵੇਂ ਵਿਆਹੇ ਜੋੜੇ ਵਾਂਗ ਇੱਕ ਦੂਜੇ ਦਾ ਹੱਥ ਫੜ੍ਹ ਕੇ ਤੁਰਦੇ। ਉਨ੍ਹਾਂ ਦੇ ਬੇਟਾ-ਬੇਟੀ ਮੇਰੇ ਕੋਲ ਹੀ ਪੜ੍ਹਦੇ ਹੁੰਦੇ ਸੀ ਪਰ ਹੁਣ ਉਹ ਕਿਧਰੇ ਦਿਖਾਈ ਨਹੀਂ ਦਿੰਦੇ। ਮਾਜ਼ਰਾ ਕੀ ਸੀ ? ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਸੀ । ਮਨ ਜਾਣਨ ਲਈ ਵਿਆਕੁਲ ਹੋ ਗਿਆ ਤੇ ਮੈਂ ਆਵਾਜ਼ ਮਾਰ ਕੇ ਉਨ੍ਹਾਂ ਨੂੰ ਰੋਕ ਲਿਆ, " ਕ੍ਰਿਸ਼ਨ ਸਿਆਂ ਕੀ ਹਾਲ ਹੈ ?''
''ਠੀਕ ਹੈ,ਮਾਸਟਰ ਜੀ ਤੁਸੀਂ ਸੁਣਾਓ।" ਉਸ ਨੇ ਜਵਾਬ ਦਿੰਦੇ ਕਿਹਾ।
"ਅੱਜ-ਕੱਲ ਬੇਟਾ- ਬੇਟੀ ਕਿਧਰੇ ਦਿਖਾਈ ਨਹੀਂ ਦਿੰਦੇ, ਕੀ ਗੱਲ ਐ ?''ਮੈਂ ਪੁੱਛਿਆ।
''ਮਾਸਟਰ ਜੀ ਬੇਟਾ-ਬੇਟੀ
ਦੋਵੇਂ ਕੈਨੇਡਾ ਭੇਜ ਦਿੱਤੇ ਹਨ ; ਨਾਲੇ ਏਥੇ ਹੈ ਵੀ ਕੀ ਹੁਣ ਪੰਜਾਬ ਚ? ਗੁੰਡਾਗਰਦੀ,ਨਸ਼ੇ,ਗੰਦੀ ਰਾਜਨੀਤੀ, ਝੂਠੇ ਕੇਸ,ਲੜਕੀਆਂ ਨਾਲ ਛੇੜ
ਛਾੜ ਤੇ ਰੇਪ ਅਤੇ ਦਹੇਜ ਜਿਹੀਆਂ ਪ੍ਰਥਾਵਾ।ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਬੇਟਾ ਤੇ ਬੇਟੀ
ਇਨ੍ਹਾਂ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਦਾ ਸ਼ਿਕਾਰ ਹੋਣ ।"ਉਸਨੇ ਜਵਾਬ ਦਿੱਤਾ।
"ਤੁਹਾਨੂੰ ਯਾਦ ਨਹੀਂ ਆਉਂਦੀ ਬੇਟਾ-ਬੇਟੀ ਦੀ?'' ਮੈਂ ਪੁੱਛਿਆ।
"ਯਾਦ-ਯੂਦ ਕੀ !ਰਾਤ ਨੂੰ ਚਾਰ-ਚਾਰ ਘੰਟੇ ਵੀਡੀਓ ਕਾਲ ਤੇ ਗੱਲ
ਹੋ ਜਾਂਦੀ ਹੈ। ਮਹਿਸੂਸ ਹੀ ਨਹੀਂ ਹੁੰਦਾ ਕਿ ਬੇਟਾ ਬੇਟੀ ਦੂਰ ਨੇ, ਨਾਲੇ ਦੋ ਚਾਰ ਸਾਲ
ਦੀ ਗੱਲ ਹੈ; ਅਸੀਂ ਵੀ ਉਥੇ ਹੀ
ਲੰਘ ਜਾਣਾਹੈ । ਪੰਜਾਬ ਵਿੱਚ ਤਾਂ ਪਾਣੀ ਦਾ ਸੰਕਟ ਆਉਣ ਵਾਲਾ ਹੈ।" ਉਸਨੇ ਜਬਾਬ ਦਿੱਤਾ।
"ਕੀ ਬੇਟਾ-ਬੇਟੀ ਨੇ ਤੁਹਾਨੂੰ ਬੁਢਾਪੇ ਵਿੱਚ ਛੱਡ ਕੇ ਜਾਣ ਤੋਂ
ਇਨਕਾਰ ਨਹੀਂ ਕੀਤਾ?" ਮੈਂ ਪੁੱਛਿਆ।''
ਲੈ! ਮਾਸਟਰ ਜੀ ਮੁੰਡਾ ਕਹਿੰਦਾ ਪਾਪਾ ਮੈਥੋਂ ਨਹੀਂ ਖੇਤੀ ਹੋਣੀ ਤੇ
ਕੁੜੀ ਕਹਿੰਦੀ ਮੈਂ ਵਿਆਹ ਕਰਵਾ ਕੇ ਕਿਸੇ ਦੇ ਘਰ ਦੀ ਨੌਕਰਾਣੀ ਨਹੀਂ ਬਣਨਾ।ਮੈਥੋਂ ਨਹੀਂ ਸੁਣੇ
ਜਾਣੇ ਕਿਸੇ ਦੇ ਤਾਅਨੇ ਮਿਹਣੇ।" ਉਸਨੇ ਜਵਾਬ ਦਿੱਤਾ।
"ਜਿਸ ਪੰਜਾਬ ਵਿੱਚ ਤੁਸੀਂ ਜੰਮੇ,ਪਲ਼ੇ ਤੇ ਖੇਡੇ ਕੀ
ਉਸ ਨੂੰ ਛੱਡ ਕੇ ਜਾਣ ਨੂੰ ਤੁਹਾਡਾ ਦਿਲ ਕਰਦਾ ਹੈ?
"ਲੈ ਲੋਕ ਤਾਂ ਧਰਤੀ ਛੱਡਣ ਨੂੰ ਫਿਰਦੇ... ਤੇ ਤੁਸੀਂ ਪੰਜਾਬ ਦੀ
ਗੱਲ ਕਰਦੇ ਹੋ।" ਇਹ ਕਹਿੰਦੇ ਹੋਏ ਜੋੜਾ ਹੱਸਦਾ ਹੋਇਆ ਅੱਗੇ ਲੰਘ ਗਿਆ।
ਮੈਂ ਸੋਚਿਆ ਜਿਨ੍ਹਾਂ ਨਹਿਰਾਂ ਤੇ ਨਦੀਆਂ ਦੇ ਕੰਢੇ ਬੈਠ ਮੈਂ ਲਿਖਦਾ
ਰਿਹਾ ਹਾਂ,ਜਿਨ੍ਹਾਂ ਰੁੱਤਾਂ
ਦੇ ਨਾਲ ਮੈ ਕਲੋਲਾ ਕਰਦਾ ਰਿਹਾ,
ਜਿਨ੍ਹਾਂ ਚੰਨ-
ਤਾਰਿਆਂ ਦੇ ਨਾਲ ਮੈਂ ਰਾਤ ਨੂੰ ਇਕੱਲਾ ਬਹਿ ਗੱਲਾਂ ਕਰਦਾ ਰਿਹਾ ਜੇ ਮੈਂ ਉਹਨਾਂ ਤੋਂ ਹੀ ਅਲੱਗ ਹੋ
ਗਿਆ ਤਾਂ ਮੇਰਾ ਜੀਵਨ ਤਾਂ ਨਰਕ ਬਣ ਜਾਵੇਗਾ।ਮੇਰੇ ਲਈ ਤਾਂ ਮੇਰੀ ਜਨਮ ਭੋਇੰ ਹੀ ਸਭ ਕੁੱਝ ਹੈ।
ਫਿਰ ਇਸ ਜੀਵਨ ਦਾ ਜੀਣਾ ਕੀ?
ਇਹਨਾਂ ਲੋਕਾਂ ਦੇ ਲਈ ਤਾਂ ਮੈਂ ਕੇਵਲ ਮਾਸਟਰ ਹਾਂ।ਇਕ ਲੇਖਕ ਹੋਣਾ ਕੀ
ਹੁੰਦਾ,ਰਿਸ਼ਤਿਆਂ ਤੇ
ਮਿੱਟੀ ਦਾ ਮੋਹ ਕੀ ਹੁੰਦਾ ਹੈ ਇਹ ਤਾਂ ਮੇਰੇ ਵਰਗੇ ਲਈ ਹੀ ਹੈ। ਇਨ੍ਹਾਂ ਲੋਕਾਂ ਨੂੰ ਇਸ ਗੱਲ ਨਾਲ
ਕੋਈ ਮਤਲਬ ਹੀ ਨਹੀਂ!
ਸੰਪਰਕ -
ਜੇ. ਐੱਸ ਮਹਿਰਾ
ਪਿੰਡ ਤੇ ਡਾਕਘਰ ਬੜੋਦੀ,
ਤਹਿਸੀਲ ਖਰੜ,
ਜ਼ਿਲਾ ਸਾਹਿਬਜ਼ਾਦਾ
ਅਜੀਤ ਸਿੰਘ ਨਗਰ,
ਪਿੰਨ -140110
ਮੋਬਾਈਲ - 9592430420
.jpg)

1 Comments
ਬਹੁਤ ਖੂਬਸੂਰਤ ਵਿਚਾਰ
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.