ਮਾਸਿਕ ਇਕੱਤਰਤਾ ਵਿਚ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਹੋਈ

ਮੋਹਾਲੀ, 27 ਮਾਰਚ,ਚੰਡੀਗੜ੍ਹ (ਬਿਊਰੋ)

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਕਾਮਰੇਡ ਦੇਵੀ ਦਿਆਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਪ੍ਰਧਾਨਗੀ ਮੰਡਲ ਵਿਚ ਡਾ. ਬਲਵਿੰਦਰ ਚਾਹਲ, ਸੇਵੀ ਰਾਇਤ,ਡਾ.ਅਵਤਾਰ ਸਿੰਘ ਪਤੰਗ ਵੀ ਸੁਸ਼ੋਭਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦਵਿੰਦਰ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਦੀ ਘੋੜੀ ਗਾ ਕੇ ਕੀਤੀ।ਇਸ ਤੋਂ ਬਾਦ ਬਹਾਦਰ ਸਿੰਘ ਗੋਸਲ ਨੇ ਸ਼ਹੀਦ ਭਗਤ ਸਿੰਘ ਬਾਰੇ ਇਕ ਕਵਿਤਾ ਪੇਸ਼ ਕੀਤੀ।ਡਾ.ਬਲਵਿੰਦਰ ਚਾਹਲ ਨੇ ਦੱਸਿਆ ਕਿ ਭਗਤ ਸਿੰਘ ਕਿਤਾਬਾਂ ਬਹੁਤ ਪੜ੍ਹਦਾ ਸੀ।ਉਹ ਉਹਨਾ ਸਾਰੇ ਵਿਦਵਾਨਾਂ ਅਤੇ ਯੋਧਿਆਂ ਦਾ ਸਤਿਕਾਰ ਕਰਦਾ ਸੀ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸਨ।ਕਈਆਂ ਨਾਲੋਂ ਉਹਦੇ ਵਿਚਾਰ ਵੱਖਰੇ ਸਨ ਪਰ ਸਭ ਨੂੰ ਸਤਿਕਾਰ ਦਿੰਦਾ ਸੀ।ਆਮ ਲੋਕਾਂ ਨੇ ਉਹਦੇ ਨਾਲ ਹੋਰ ਬਹੁਤ  ਸਾਰੇ ਮਨ ਘੜਤ ਕਿੱਸੇ ਜੋੜ ਦਿੱਤੇ ਹਨ।ਉਹਆਪਣੇ ਕੰਮਾਂ ਪ੍ਰਤੀ ਸੁਚੇਤ,ਸੁਹਿਰਦ ਅਤੇ ਪੱਕਾ ਸੀ।ਉਹ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢ ਕੇ ਅਗਲੀ ਆਜਾਦੀ ਭਾਵ ਵਧੀਆ ਪ੍ਰਸ਼ਾਸਨਿਕ ਸਿਸਟਮ ਕਾਇਮ ਕਰਨਾ ਚਾਹੁੰਦਾ ਸੀ।

ਇਸ ਮੌਕੇ ਹਰਬੰਸ ਸਿੰਘ ਸੋਢੀ ਨੇ ਵੀ ਭਗਤ ਸਿੰਘ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਤੋਂ ਬਾਦ ਸੁਰਜੀਤ ਸਿੰਘ ਧੀਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਗ਼ਜ਼ਲ ਗਾਈ।ਰਜਿੰਦਰ ਧੀਮਾਨ, ਦਰਸ਼ਨ ਸਿੱਧੂ, ਭਗਤ ਸਿੰਘ ਰੰਗਾੜਾ, ਸਤਬੀਰ ਕੌਰ,ਪ੍ਰੋ. ਸੁਖਵੀਰ ਕੌਰ,ਰਜਿੰਦਰ ਰੇਨੂ ਨੇ ਭਗਤ ਸਿੰਘ ਬਾਰੇ ਕਵਿਤਾਵਾਂ ਸੁਣਾਈਆਂ। ਜਗਤਾਰ ਜੋਗ,ਰਾਜਵਿੰਦਰ ਗੱਡੂ,ਲਾਭ ਸਿੰਘ ਲਹਿਲੀ,ਮਲਕੀਤ ਨਾਗਰਾ,ਅਮਰਜੀਤ ਕੌਰ ਮੋਰਿੰਡਾ ਨੇ ਗੀਤਾਂ ਰਾਹੀਂ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ।ਇਸ ਮੌਕੇ ਡਾ.ਮਨਜੀਤ ਸਿੰਘ ਮਝੈਲ, ਸੁਰਜੀਤ ਬੈਂਸ,ਮਨਮੋਹਣ ਸਿੰਘ, ਪਰਮਜੀਤ ਪਰਮ, ਬਲਜੀਤ ਫਿਡਿਆਂਵਾਲਾ,ਗੁਰਦੇਵ ਸਿੰਘ ਗਿੱਲ ਨੇ ਵੀ ਕਵਿਤਾਵਾਂ ਸੁਣਾ ਕੇ ਸ਼ਹੀਦਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਰਸਾਈਆਂ।ਸਵਰਨ ਸਿੰਘ ਅਤੇ ਜੁਧਵੀਰ ਸਿੰਘ,ਨਵਨੀਤ ਕੌਰ,ਬਾਬੂ ਰਾਮ ਦੀਵਾਨਾ,ਕੰਚਨ ਭੱਲਾ,ਨੇ ਆਜਾਦੀ ਦੇ ਪ੍ਰਵਾਨਿਆਂ ਬਾਰੇ ਭਾਵੁਕ ਗੀਤ ਸੁਣਾਏ।ਕਵੀ- ਦਰਬਾਰ ਦਾ ਮੰਚ ਸੰਚਾਲਨ ਸ੍ਰੀਮਤੀ ਸਤਬੀਰ ਕੌਰ ਜੀ ਨੇ ਢੁਕਵੇਂ ਸ਼ੇਅਰ ਅਤੇ ਟੂਕਾਂ ਨਾਲ ਸ਼ਿੰਗਾਰ ਕੇ ਕੀਤਾ।

ਇਹ ਵੀ ਪੜ੍ਹੋ -

ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ


Post a Comment

0 Comments