ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ ਸਮਾਗਮ ਯਾਦਗਾਰੀ ਹੋ ਨਿੱਬੜਿਆ 

ਚੰਡੀਗੜ੍ਹ, 24.03.2023(ਬਿਊਰੋ)

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਵੱਲੋਂ "ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਫ਼ਲਸਫ਼ਾ ਅਤੇ ਅਜੋਕਾ ਸਮਾਂ" ਵਿਸ਼ੇ ਉਤੇ 23 ਮਾਰਚ ਨੂੰ ਦੇਵੀ ਦਿਆਲ ਸ਼ਰਮਾ ਦੀ ਪ੍ਰਧਾਨਗੀ ਹੇਠ ਗੋਸ਼ਟੀ ਕਰਵਾਈ ਗਈਮੰਚ ਉਤੇ ਉਨ੍ਹਾਂ ਨਾਲ ਡਾ. ਲਾਭ ਸਿੰਘ ਖੀਵਾ, ਸਾਥੀ ਰਾਜ ਕੁਮਾਰ ਜਿਲ੍ਹਾ ਸਕੱਤਰ ਅਤੇ ਕਰਮ ਸਿੰਘ ਵਕੀਲ ਸ਼ਾਮਿਲ ਹੋਏ।

ਹਾਜ਼ਰ ਸਾਥੀਆਂ ਲਈ ਸਵਾਗਤੀ ਸ਼ਬਦ ਸਾਥੀ ਰਾਜ ਕੁਮਾਰ ਨੇ ਕਹੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਕਰਨ ਦਾ ਹੋਕਾ ਦਿਤਾ।  ਗੋਸ਼ਟੀ ਦੌਰਾਨ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦਾ ਖਿਤਾਬ ਇਸ ਲਈ ਮਿਲਿਆ ਕਿਉਕਿ ਉਸ ਵਿੱਚ ਅਥਾਹ ਰਾਜਨੀਤਿਕ ਚੇਤਨਤਾ, ਵਿਚਾਰਧਾਰਕ ਪਰਪੱਕਤਾ ਅਤੇ ਨਿਸ਼ਕਾਮ ਦੇਸ਼ ਭਗਤੀ ਦਾ ਜਜ਼ਬਾ ਸੀ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਵਾਂਗ ਸਮਕਾਲੀ ਸਾਹਿਤ ਅਤੇ ਫਲਸਫ਼ੇ ਦਾ ਗਹਿਨ ਅਧਿਆਨ ਕਰਨ ਦਾ ਜਨੂੰਨ ਹੋਣਾ ਚਾਹੀਦਾ ਹੈ। ਭਗਤ ਸਿੰਘ ਨੇ ਬਸਤੀਵਾਦ ਵਿਰੁੱਧ ਸਮਾਜਵਾਦੀ ਇਨਕਲਾਬ ਦਾ ਨਾਅਰਾ ਦਿਤਾ ਸੀ ਜਿਸ ਨੂੰ ਅੱਜ ਦੇ ਨੌਜਵਾਨਾਂ ਵਲੋਂ ਵਿਚਾਰਧਰਕ ਤਕੜਾਈ ਅਤੇ ਜਥੇਬੰਦਕ ਸੂਝ ਨਾਲ ਅਪਨਾਉਣ ਦੀ ਸਖ਼ਤ ਲੋੜ ਹੈ।

ਦੇਵੀ ਦਿਆਲ ਸ਼ਰਮਾ ਨੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਭਗਤ ਸਿੰਘ ਸਮਾਜ ਦੇ ਸਾਰੇ ਵਰਗਾਂ ਦਾ ਨਾਇਕ ਹੈ ਜੋ ਦੇਸ਼ ਨੂੰ ਲੋਕ ਪੱਖੀ ਹਕੂਮਤ ਭਾਵ ਸਮਾਜਵਾਦੀ ਢਾਂਚੇ ਵਿੱਚ ਸਜਿਆ ਦੇਖਣਾ ਲੋਚਦਾ ਸੀ। ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਕੀਤਾ ਅਤੇ ਭਗਤ ਸਿੰਘ ਦੇ ਜੀਵਨ ਬਾਰੇ ਕਈ ਰੌਚਿਕ ਤੱਥ ਦੱਸੇ।

ਇਸ ਮੌਕੇ ਉਨ੍ਹਾਂ ਨੇ ਭਗਤ ਸਿੰਘ ਅਤੇ ਸਾਥੀਆਂ ਵਲੋਂ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਬਾਰੇ 50 ਦੇ ਕਰੀਬ ਦੁਰਲੱਭ ਚਿਤਰਾਂ ਦੀ ਪ੍ਰਦਰਸ਼ਨੀ ਵੀ ਲਾਈ। ਜਿਨ੍ਹਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੌਤ ਦਾ ਸਰਟੀਫਿਕੇਟ ਅਤੇਫਾਂਸੀ ਲਾਉਣ ਵਾਲਾ ਹੁਕਮ, ਅਸੈਂਬਲੀ ਵਿੱਚ ਬੰਬ ਸੁੱਟਣ ਵਾਲਾ ਪੋਸਟਰ ਆਦਿ ਮਹੱਤਵਪੂਰਨ ਦਸਤਾਵੇਜ਼ ਸਨ। ਹਾਜ਼ਰੀਨ ਵਿੱਚ ਉਪਰੋਕਤ ਤੋਂ ਇਲਾਵਾ ਪ੍ਰੀਤਮ ਸਿੰਘ ਹੁੰਦਲ, ਅੰਮ੍ਰਿਤ ਲਾਲ, ਦਿਲਬਾਗ ਸਿੰਘ, ਮਲਕੀਤ ਸਿੰਘ ਨਾਗਰਾ, ਸ਼ਿੰਗਾਰਾ ਸਿੰਘ, ਦਲਬੀਰ ਸਿੰਘ, ਸੇਵੀ ਰਾਇਤ, ਸਤਿਆਵੀਰ, ਜਗਨ ਪਾਲ, ਸੁਰਿੰਦਰ ਸਿੰਘ, ਕਿਸ਼ਨ ਚੰਦ, ਬੱਲੂ ਰਾਮ, ਲਾਲ ਜੀ ਲਾਲੀ, ਸੁਭਾਸ਼ ਕੁਮਾਰ ਅਤੇ ਵਿਜੇ ਕੁਮਾਰ ਸ਼ਰਮਾ ਆਦਿ ਸਾਥੀ ਸ਼ਾਮਿਲ ਹੋਏ।

ਇਹ ਵੀ ਪੜ੍ਹੋ -


Post a Comment

0 Comments