ਗੁਰਮਾਨ ਸੈਣੀ ਦੇ ਇਸ ਕਾਲਮ ਤਹਿਤ ਵੱਖ ਵੱਖ ਸਰੋਤਾਂ
ਰਾਹੀਂ ਗੁਰਮਾਨ ਸੈਣੀ ਵੱਲੋਂ ਇੱਕਠੀਆਂ ਕੀਤੀਆਂ ਸਮਾਜਿਕ ,ਧਾਰਮਿਕ ,ਗਿਆਨ ਵਧਾਉਣ ਅਤੇ ਜਿੰਦਗੀ ਨੂੰ ਜਿਉਣ ਦਾ ਸਲੀਕਾ ਸਮਝਾਉਣ ਵਾਲੀਆਂ
ਪ੍ਰੇਰਨਾਦਾਇਕ ਕਹਾਣੀਆਂ ਤੁਸੀਂ ਪੜ੍ਹ ਰਹੇ ਹੋ।
ਗੰਗਾ ਸਾਗਰ /ਗੁਰਮਾਨ ਸੈਣੀ
ਇੱਕ ਪ੍ਰੇਰਨਾਦਾਇਕ ਕਹਾਣੀ/ ਸ਼ਿਵਾਜੀ ਦੀ ਖਿਚੜੀ
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸ਼ਿਵਾਜੀ ਮੁਗਲਾਂ ਦੇ ਖਿਲਾਫ
ਛਾਪਾਮਾਰ ਯੁੱਧ ਲੜ ਰਿਹਾ ਸੀ। ਇੱਕ ਦਿਨ ਲੁਕਦੇ ਛਿਪਦੇ ਉਹ ਵਣ ਵਿੱਚ ਰਹਿੰਦੀ ਇੱਕ ਬੁੱਢੀ
ਕੋਲ ਉਸਦੀ ਝੋਂਪੜੀ ਵਿੱਚ ਪਹੁੰਚੇ । ਸ਼ਿਵਾਜੀ ਨੇ ਉਸ ਬਜ਼ੁਰਗ ਔਰਤ ਨੂੰ
ਭੋਜਨ ਛਕਾਉਣ ਦੀ ਬੇਨਤੀ ਕੀਤੀ। ਬੁੱਢੀ ਨੇ ਬਹੁਤ ਪਿਆਰ ਨਾਲ ਖਿਚੜੀ ਬਣਾ ਕੇ ਉਨ੍ਹਾਂ ਨੂੰ ਪਰੋਸ
ਦਿੱਤੀ। ਸ਼ਿਵਾਜੀ ਨੂੰ ਬਹੁਤ ਜੋਰਾਂ ਦੀ ਭੁੱਖ
ਲੱਗੀ ਸੀ ਇਸੇ ਕਰਕੇ ਛੇਤੀ ਛੇਤੀ ਖਾਣ ਦੀ ਕਾਹਲ ਵਿੱਚ ਉਨ੍ਹਾਂ ਨੇ ਖਿਚੜੀ ਵਿੱਚ ਹੱਥ
ਪਾਇਆ ਤੇ ਆਪਣੀਆਂ ਉਂਗਲਾਂ ਜਲਾ ਬੈਠੇ। ਬੁੱਢੀ ਔਰਤ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹ ਉਨ੍ਹਾਂ ਨੂੰ
ਟੋਕਦਿਆਂ ਬੋਲੀ - " ਦੇਖਣ ਨੂੰ ਤਾਂ ਤੂੰ ਸ਼ਿਵਾਜੀ ਜਿਹਾ ਲੱਗਦ ਹੈਂ ਤੇ ਕੰਮ ਵੀ ਉਸੇ ਵਰਗੇ
ਮੂਰਖਾਂ ਵਾਲੇ ਕਰਦਾ ਹੈਂ।" ਇਹ ਸੁਣ ਕੇ ਸ਼ਿਵਾਜੀ ਹੈਰਾਨ ਰਹਿ ਗਿਆ।
ਉਨ੍ਹਾਂ ਨੇ
ਬੁੱਢੀ ਔਰਤ ਨੂੰ ਪੁੱਛਿਆ - "ਮੈਂ ਹੱਥ ਝੁਲਸਾ ਬੈਠਾ ਤਾਂ ਮੈਨੂੰ ਮੂਰਖ ਕਹਿਣਾ ਤਾਂ ਸਮਝ
ਵਿੱਚ ਆਉਂਦਾ ਹੈ ਪਰ ਸ਼ਿਵਾਜੀ ਨੇ ਕੀ ਮੂਰਖਤਾ ਕੀਤੀ ?"
ਬੁੱਢੀ ਔਰਤ ਬੋਲੀ - " ਤੂੰ ਕੰਢੇ ਦੀ ਠੰਡੀ ਖਿਚੜੀ ਖਾਣ ਦੀ
ਬਜਾਏ ਵਿਚਕਾਰ ਹੱਥ ਪਾ ਕੇ ਹੱਥ ਜਲਾ ਬੈਠਾ। ਇਹੋ ਮੂਰਖਤਾ ਸ਼ਿਵਾਜੀ ਵੀ ਕਰਦਾ ਹੈ। ਉਹ ਮੁਗ਼ਲ
ਹਕੂਮਤ ਦੇ ਦੂਰ ਦੂਰਾਡੇ ਵੱਸਦੇ ਛੋਟੇ ਛੋਟੇ ਕਿਲਿਆਂ ਨੂੰ ਅਸਾਨੀ ਨਾਲ ਜਿੱਤਣ ਦੀ ਬਜਾਏ ਵੱਡੇ
ਕਿਲਿਆਂ 'ਤੇ ਹੱਥ ਪਾਉਂਦਾ ਹੈ
ਤੇ ਹਾਰ ਬਹਿੰਦਾ ਹੈ।"
ਗੱਲ ਪਤੇ ਦੀ
ਸੀ। ਸ਼ਿਵਾਜੀ ਨੂੰ ਆਪਣੀ ਰਣਨੀਤਕ ਭੁੱਲ ਦਾ ਅਹਿਸਾਸ ਹੋਇਆ। ਬੁੱਢੀ ਔਰਤ ਦਾ ਧੰਨਵਾਦ ਕਰਦਿਆਂ ਉਹ
ਉੱਥੋਂ ਨਿਕਲ ਆਇਆ ਤੇ ਆਪਣੀ ਯੁੱਧ ਨੀਤੀ ਦੁਬਾਰਾ ਤਿਆਰ ਕੀਤੀ। ਛੋਟੇ ਛੋਟੇ ਨਿਸ਼ਾਨਿਆਂ ਨੂੰ ਤੈਅ
ਕਰਕੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਅਤੇ ਅੰਤ ਉਨ੍ਹਾਂ ਨੇ ਵੱਡੇ ਮੋਰਚੇ ਜਿੱਤਣ ਵਿੱਚ ਵੀ ਸਫਲਤਾ
ਹਾਸਲ ਕਰ ਲਈ।
ਇਹੋ ਨੀਤੀ
ਜ਼ਿੰਦਗੀ ਦੇ ਸੰਘਰਸ਼ ਵਿੱਚ ਵੀ ਸਾਥ ਨਿਭਾਉਂਦੀ ਹੈ। ਜਿਹੜਾ ਆਦਮੀ ਛੋਟੇ ਪਰ ਅਸਲੀ ਨਿਸ਼ਾਨਿਆਂ ਨੂੰ
ਆਧਾਰ ਬਣਾ ਕੇ ਚੱਲਦਾ ਹੈ ਉਹ ਉਨ੍ਹਾਂ ਨੂੰ ਜਿੱਤਦਿਆਂ ਆਖਿਰ ਵਿੱਚ ਜ਼ਿੰਦਗੀ ਦੀਆਂ ਵੱਡੀਆਂ ਮੱਲਾਂ
ਮਾਰਨ ਵਿੱਚ ਕਾਮਯਾਬ ਹੋ ਜਾਂਦਾ ਹੈ।
ਪੇਸ਼ਕਸ਼ :
presentation:
ਗੁਰਮਾਨ ਸੈਣੀ
ਰਾਬਤਾ : 9256346906
: 8360487488
ਇਹ ਵੀ ਪੜ੍ਹੋ -

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.