ਇੱਕ ਪ੍ਰੇਰਨਾਦਾਇਕ ਕਹਾਣੀ - ਤੀਰਥ ਯਾਤਰਾ

ਗੁਰਮਾਨ ਸੈਣੀ ਦੇ ਇਸ  ਕਾਲਮ ਤਹਿਤ ਵੱਖ ਵੱਖ ਸਰੋਤਾਂ ਰਾਹੀਂ ਗੁਰਮਾਨ ਸੈਣੀ ਵੱਲੋਂ ਇੱਕਠੀਆਂ ਕੀਤੀਆਂ ਸਮਾਜਿਕ ,ਧਾਰਮਿਕ ,ਗਿਆਨ ਵਧਾਉਣ ਅਤੇ ਜਿੰਦਗੀ ਨੂੰ ਜਿਉਣ ਦਾ ਸਲੀਕਾ ਸਮਝਾਉਣ ਵਾਲੀਆਂ ਪ੍ਰੇਰਨਾਦਾਇਕ ਕਹਾਣੀਆਂ ਤੁਸੀਂ ਪੜ੍ਹ ਰਹੇ ਹੋ।

ਗੰਗਾ ਸਾਗਰ /ਗੁਰਮਾਨ ਸੈਣੀ

ਤੀਰਥ ਯਾਤਰਾ

ਸਵੇਰ ਹੁੰਦਿਆਂ ਹੀ ਉਹ ਫਟਾਫਟ ਤਿਆਰ ਹੋਣ ਲੱਗੇ। ' ਸਰਦੀ ਹੈ ਜ਼ਰਾ, ਪਾਣੀ ਗਰਮ ਕਰ ਦੇਣਾ, ਮੇਰੇ ਕੱਪੜੇ ਕੱਢ ਕੇ ਰੱਖ ਦੇਣਾ, ਮੈਂ ਜਦੋਂ ਤੱਕ ਨਹਾ ਕੇ ਆਉਂਦਾ ਹਾਂ ਤੂੰ ਚਾਹ ਤਿਆਰ ਰੱਖੀਂ, ਦੇਖੀਂ ਕਿਤੇ ਮੈਨੂੰ ਦੇਰ ਨਾ ਹੋ ਜਾਵੇ, ਉਹ ਘਰਵਾਲੀ ਨੂੰ ਹਦਾਇਤਾਂ ਦੇ ਰਿਹਾ ਸੀ। "

ਘਰਵਾਲੀ ਬੜੀ ਅਸਮੰਜਸ ਵਿੱਚ ਸੀ। ''ਕੱਲ੍ਹ ਤੋਂ ਤੁਸੀਂ ਰਿਟਾਇਰ ਹੋ ਗਏ, ਹੁਣ ਉੱਥੇ ਜਾ ਕੇ ਕੀ ਬਗਾਰ ਕਰੋਗੇ ? ਸਾਰੀ ਜ਼ਿੰਦਗੀ ਝੋਕ ਦਿੱਤੀ, ਹੁਣ ਤੱਕ ਦਿਲ ਨਹੀਂ ਭਰਿਆ ਕਿ ਜਿਹੜੇ ਅੱਜ ਸਵਖਤੇ ਨਹਾ ਧੋ ਕੇ ਤਿਆਰੀ ਕਰਨ ਲੱਗੇ ਹੋ। ਹੁਣ ਤਾਂ ਚੈਨ ਲੈਣ ਦੇ। "

'' ਮੈਂ ਤਾਂ ਭੁੱਲ ਹੀ ਗਿਆ ਸੀ, ਚੱਲ ਅੱਜ ਤੋਂ ਤੈਨੂੰ ਵੀ ਕੁਝ ਆਰਾਮ ਰਹੁਗਾ।"

'' ਕੀ ਖ਼ਾਕ ਆਰਾਮ ਰਹਿਣਾ ਹੈ ਮੈਨੂੰ।'' ਘਰਵਾਲੀ ਰਸੋਈ ਤੋਂ ਨਿਕਲ ਕੇ ਅੱਖਾਂ ਮਲਣ ਲੱਗੀ। ਨਿਗੌੜੀ, ਅੱਗ ਵੀ ਨਹੀਂ ਲਗਦੀ। ਹੁਣ ਤਾਂ ਇਨ੍ਹਾਂ ਫੇਫੜਿਆਂ ਵਿੱਚ ਵੀ ਦਮ ਨਹੀਂ ਰਿਹਾ। ਦਮ ਕਿਥੋਂ ਰਹਿਣਾ ਹੈ , ਫੂਕਦਿਆਂ ਫੂਕਦਿਆਂ ਪੈਂਤੀ ਸਾਲ ਲੰਘ ਗਏ ਹਨ। ਹੁਣ ਮੈਨੂੰ ਛੇਤੀ ਹੀ ਹੈ, ਅਪਣੇ ਆਪ ਲੱਗੂਗੀ। ਚੁੱਲ੍ਹਾ ਚੌਂਕਾ, ਬਰਤਨ, ਕੱਪੜੇ ਕਰਦੇ ਕਰਦੇ ਪਿੱਠ ਵੀ ਤੀਰ ਕਮਾਨ ਹੋ ਗਈ ਹੈ। ਇਸ ਉਮਰ ਵਿੱਚ ਵੀ ਆਰਾਮ ਨਾਲ ਇੱਕ ਕੱਪ ਚਾਹ ਵੀ ਨਸੀਬ ਨਹੀਂ। ਜਵਾਨੀ ਬੱਚੇ ਪੈਦਾ ਕਰਨ, ਹਗਣ- ਮੂਤਣ ਸਾਫ ਕਰਨ ਵਿੱਚ ਹੀ ਲੰਘ ਗਈ। ਹਾਰੀ ਬਿਮਾਰੀ ਵਿੱਚ ਉਨ੍ਹਾਂ ਦੀ ਪੈਂਦੀਂ ਬੈਠੀ ਰਹੀ। ਨਾ ਦਿਨ ਦੇਖਿਆ ਨਾ ਰਾਤ। ਦੌੜਦੀ ਰਹੀ ਕਿ ਇਹ ਮੇਰੇ ਆਪਣੇ ਹਨ। ਅੱਜ ਉਨ੍ਹਾਂ ਦਾ ਧਿਆਨ ਰੱਖਾਂਗੀ ਤਾਂ ਕੱਲ੍ਹ ਇਹ ਮੇਰਾ ਰੱਖਣਗੇ।''

'' ਕਿਉਂ ਕੋਸ ਰਹੀ ਏਂ ਆਪਣੇ ਆਪ ਨੂੰ ! ਕਿਉਂ ਕਰੇ ਕਰਾਏ 'ਤੇ ਪਾਣੀ ਫੇਰਦੀ ਹੈਂ। ਬੱਚੇ ਕੀ ਘਰ ਹੀ ਬੈਠੇ ਰਹਿਣਗੇ। ਕਮਾਉਣਗੇ ਨਹੀਂ ਤਾਂ ਖਾਣਗੇ ਕੀ ?''

ਥੋੜ੍ਹੀ ਦੇਰ ਵਿੱਚ ਘਰਵਾਲੀ ਚਾਹ ਦਾ ਕੱਪ ਲੈ ਕੇ ਆ ਗਈ। ''ਆਰਾਮ ਨਾਲ ਬੈਠ ਕੇ ਚਾਹ ਪੀਓ।''

 ਉਹ ਜ਼ਿੰਦਗੀ ਭਰ ਆਪਣੀਆਂ ਇੱਛਾਵਾਂ 'ਤੇ ਪਾਣੀ ਪਾਉਂਦੇ ਰਹੇ ਕਿ ਹਾਲੇ ਬੱਚਿਆਂ ਦਾ ਭਵਿੱਖ ਦੇਖਣਾ ਹੈ। ਇਛਾਵਾਂ ਤਾਂ ਬਾਅਦ ਵਿੱਚ ਵੀ ਪੂਰੀਆਂ ਹੋ ਸਕਦੀਆਂ ਹਨ। ਫੇਰ ਇੱਛਾਵਾਂ ਦਾ ਕੀ ਐ ਇਹ ਤਾਂ ਘਾਹ ਵਾਂਗਉੱਗਦੀਆਂ ਰਹਿੰਦੀਆਂ ਹਨ।

''ਤੁਸੀਂ ਕਹਿ ਰਹੇ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਤੀਰਥ ਘੁੰਮਣ ਚੱਲਾਂਗੇ। ਲੈ, ਹੁਣ ਉਹ ਸਮਾਂ ਵੀ ਆ ਗਿਆ ਹੈ।  ਇਸ ਵਾਰੀ ਤੇਰੀ ਇੱਕ ਨਹੀਂ ਚੱਲਣ ਦੇਵਾਂਗੀ। ਪੈਸਾ ਸਮੇਟਦਿਆਂ ਹੀ ਜ਼ਿੰਦਗੀ ਬਿਤਾ ਦਿੱਤੀ। ਕੋਈ ਧਰਮ ਕਰਮ ਨਹੀਂ ਕੀਤਾ। ਕਿਸੇ ਤੀਰਥ 'ਤੇ ਨਹੀਂ ਗਏ।  ਸ਼ੰਭੂ ਨੂੰ ਲਿਖ ਦਿਓ ਕਿ ਛੁੱਟੀ ਲੈ ਕੇ ਆ ਜਾਵੇ ਤੇ ਸਾਨੂੰ ਕਿਸੇ ਤੀਰਥ 'ਤੇ ਲੈ ਜਾਵੇ। ''

''ਸ਼ੰਭੂ ਨੇ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਗਲੇ ਮਹੀਨੇ ਪ੍ਰਮੋਸ਼ਨ ਲਈ ਇੰਟਰਵਿਊ ਹੈ। ਉਹ ਕਿਸੇ ਵੀ ਸੂਰਤ ਵਿੱਚ ਉਨ੍ਹਾਂ ਦੇ ਨਾਲ ਨਹੀਂ ਜਾ ਸਕੇਗਾ । ਉਸਨੇ ਸੁਝਾਅ ਦਿੱਤਾ ਸੀ ਕਿ ਤੀਰਥ ਯਾਤਰਾ ਕੰਪਨੀ ਦੀ ਕਿਸੇ ਬਸ ਵਿੱਚ ਚਲੇ ਜਾਓ। ਕੋਈ ਸਮੱਸਿਆ ਨਹੀਂ ਹੋਵੇਗੀ।  ਉਹ ਲੋਕ ਸਭ ਇੰਤਜ਼ਾਮ ਕਰ ਦੇਣਗੇ। ਫੇਰ ਫਲਸਫਾ ਸੀ ਕਿ ਭਗਵਾਨ ਤਾਂ ਦਸੇ ਦਿਸ਼ਾਵਾਂ ਵਿੱਚ ਇੱਕ ਹੀ ਹੈ। ਘਰ ਹੀ ਪੂਜਾ ਪਾਠ ਕਰ ਸ਼ਾਂਤੀ ਨਾਲ ਜ਼ਿੰਦਗੀ ਗੁਜਾਰੋ। ਯਾਤਰਾਵਾਂ ਵਿੱਚ ਸਿਵਾ ਤਕਲੀਫ਼ ਦੇ ਹੋਰ ਕੁਝ ਨਹੀਂ।''

ਪੇਸ਼ਕਸ਼ :

presentation:

ਗੁਰਮਾਨ ਸੈਣੀ

ਰਾਬਤਾ : 9256346906


ਇਹ ਵੀ ਪੜ੍ਹੋ -

ਇੱਕ ਪ੍ਰੇਰਨਾਦਾਇਕ ਕਹਾਣੀ -ਛਲਕਦਾ ਹੋਇਆ ਭਿੱਖਿਆ ਪਾਤਰ


 

Post a Comment

0 Comments