ਸਾਹਿਤਕਾਰਾਂ ਨੇ ਭਰਿਆ ਤੇਰਾ ਸਿੰਘ ਚੰਨ ਯਾਦਗਾਰੀ ਮੇਲਾ
ਪੰਜਾਬੀ ਲੇਖਕ ਸਭਾ ਨੇ ਦਿੱਤੀ ਸਭਿਆਚਾਰਕ ਸ਼ਰਧਾਂਜਲੀ
ਚੰਡੀਗੜ੍ਹ,15 ਨਵੰਬਰ (ਬਿਊਰੋ)
ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਸਭਾ ਦੇ ਬਾਨੀ ਸਵਰਗੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੇਲਾ ਲਾਇਆ ਗਿਆ ਜਿਸ ਵਿੱਚ ਉਹਨਾਂ ਦੇ ਸਾਹਿਤਕ ਅਤੇ ਜਥੇਬੰਦਕ ਯੋਗਦਾਨ ‘ਤੇ ਚਰਚਾ ਕੀਤੀ ਗਈ I ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ I
ਉੱਘੇ ਚਿੰਤਕ ਗੁਰਨਾਮ ਕੰਵਰ ਅਤੇ ਪੰਜਾਬੀ ਰੰਗਮੰਚ ਅਤੇ ਫ਼ਿਲਮ ਅਦਾਕਾਰ ਮਲਕੀਤ ਰੌਣੀ ਨੂੰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ ਨਾਲ ਨਿਵਾਜਿਆ ਗਿਆ। ਤੇਰਾ ਸਿੰਘ ਚੰਨ ਪਰਿਵਾਰ ਦੇ ਸਹਿਯੋਗ ਨਾਲ ਦਿੱਤੇ ਗਏ ਇਹਨਾਂ ਸਨਮਾਨਾਂ ਵਿੱਚ ਫੁਲਕਾਰੀ, ਸਨਮਾਨ ਚਿੰਨ, ਸਨਮਾਨ ਪੱਤਰ ਅਤੇ ਗਿਆਰਾਂ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸ਼ਾਮਿਲ ਹੈ। ਹਰਪ੍ਰੀਤ ਕੌਰ ਅਤੇ ਹਰਿੰਦਰਜੀਤ ਹਰ ਨੇ ਚੰਨ ਜੀ ਦੇ ਗੀਤ ਸੁਣਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ I
ਸੁਆਗਤੀ ਸ਼ਬਦਾਂ ਵਿੱਚ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਸਵਰਗੀ ਤੇਰਾ ਸਿੰਘ ਚੰਨ ਦੇ ਪਾਏ ਪੂਰਨਿਆਂ ਤੇ ਚੱਲ ਕੇ ਨਿਰੰਤਰ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਮੇਲਾ ਚੰਨ ਜੀ ਦੀਆਂ ਸੇਵਾਵਾਂ ਨੂੰ ਸਾਹਿਤਕ ਸ਼ਰਧਾਂਜਲੀ ਦਾ ਪ੍ਰਤੀਕ ਹੈ। ਪੰਜਾਬੀ ਲੇਖਕ ਸਭਾ ਦੀਆਂ ਪਿਛਲੇ ਇੱਕ ਸਾਲ ਦੀਆਂ ਕਾਰਗੁਜ਼ਾਰੀਆਂ ਅਤੇ ਪ੍ਰਾਪਤੀਆਂ ਨੂੰ ਦਰਸਾਉਂਦਾ ਇੱਕ ਕਿਤਾਬਚਾ ਪ੍ਰਧਾਨਗੀ ਮੰਡਲ ਵੱਲੋਂ ਇਸ ਮੌਕੇ ਜਾਰੀ ਕੀਤਾ ਗਿਆ। ਜਿਸ ਵਿੱਚ ਗੁਲਜ਼ਾਰ ਸਿੰਘ ਸੰਧੂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਮਲਕੀਤ ਰੌਣੀ, ਫ਼ਿਲਮ ਅਦਾਕਾਰ ਬੀ. ਐੱਨ ਸ਼ਰਮਾ, ਗੁਰਨਾਮ ਕੰਵਰ, ਤੇਰਾ ਸਿੰਘ ਚੰਨ ਦੇ ਸਪੁੱਤਰ ਮਨਦੀਪ ਸਿੰਘ, ਜੀਵੇ ਪੰਜਾਬ ਸੰਸਥਾ ਕੈਨੇਡਾ ਦੇ ਸੰਚਾਲਕ ਭੁਪਿੰਦਰ ਮੱਲ੍ਹੀ, ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨI ਡਾ. ਦਵਿੰਦਰ ਮਹਿੰਦਰੂ ਦਾ ਨਾਵਲਿਟ ‘ਨਹੀਂ ਜਾਣਾ ਚਾਹੀਦਾ ਸੀ ਤੈਨੂੰ’, ਡਾ. ਸਤਿੰਦਰ ਸਿੰਘ ਬੇਦੀ ਦਾ ਕਾਵਿ ਸੰਗ੍ਰਿਹ ‘ਯਾਦਾਂ ਦੇ ਪਰਛਾਵੇਂ’ ਅਤੇ ਮਨਿੰਦਰਜੀਤ ਕੌਰ ਪੂਰਨ ਦਾ ਕਾਵਿ ਸੰਗ੍ਰਿਹ ‘ ਅਹਿਸਾਸ ਦਾ ਸਫ਼ਰ’ ਰਿਲੀਜ਼ ਕੀਤੇ ਗਏ।
ਗੁਰਨਾਮ ਕੰਵਰ ਨੂੰ ਦਿੱਤਾ ਗਿਆ ਸਨਮਾਨ ਪੱਤਰ ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ ਅਤੇ ਮਲਕੀਤ ਰੌਣੀ ਦਾ ਸਨਮਾਨ ਪੱਤਰ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਪੜ੍ਹਿਆ। ਦੋਹਾਂ ਹਸਤੀਆਂ ਦੇ ਸਨਮਾਨ ਸਮੇਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਚੰਨ ਪਰਿਵਾਰ ਵੱਲੋਂ ਦਿਲਦਾਰ ਸਿੰਘ, ਡਾ. ਅਮੀਰ ਸੁਲਤਾਨਾ, ਮਮਤਾ, ਨਿਤਾਸ਼ਾ, ਅਮਰਜੀਤ ਕੌਰ, ਸਰਘੀ ਅਤੇ ਹੋਰ ਮੈਂਬਰ ਹਾਜ਼ਿਰ ਰਹੇI ਬਲਵਿੰਦਰ ਸਿੰਘ ਉੱਤਮ ਦੇ ਸਹਿਯੋਗ ਨਾਲ ਦੋ ਸਰੋਤਾ ਸਨਮਾਨ ਹਰਮਿੰਦਰ ਸਿੰਘ ਕਾਲੜਾ ਅਤੇ ਵਰਿੰਦਰ ਸਿੰਘ ਚੱਠਾ ਨੂੰ ਦਿੱਤੇ ਗਏ। ਜਿਸ ਵਿੱਚ ਫੁਲਕਾਰੀ, ਸਨਮਾਨ ਚਿੰਨ ਅਤੇ ਇਕਵੰਜਾ ਸੌ ਰੁਪਏ ਦੀ ਨਗਦ ਰਕਮ ਸ਼ਾਮਿਲ ਹੈI 1982 ਵਿੱਚ ਤੇਰਾ ਸਿੰਘ ਚੰਨ ਦੇ ਸਮੇਂ ਤੋਂ ਹੀ ਪੰਜਾਬੀ ਲੇਖਕ ਸਭਾ ਦਾ ਨਿਰੰਤਰ ਸਾਥ ਨਿਭਾ ਰਹੇ ਉੱਘੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਅਤੇ ਨਾਮਵਰ ਕਵਿੱਤਰੀ ਰਾਜਿੰਦਰ ਕੌਰ ਨੂੰ ਵੀ ਫੁਲਕਾਰੀ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਗਏI ਤੇਰਾ ਸਿੰਘ ਚੰਨ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਬਾਰੇ ਕੂੰਜੀਵਤ ਭਾਸ਼ਣ ਦੇਂਦਿਆਂ ਗੁਰਨਾਮ ਕੰਵਰ ਨੇ ਕਿਹਾ ਕਿ ਕਿ ਚੰਨ ਜੀ ਸ਼ਿੱਦਤ ਨਾਲ਼ ਕੰਮ ਕਰਨ ਦੀ ਨਿਵੇਕਲੀ ਮਿਸਾਲ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰਾਂ ਕਲਾ, ਸਾਹਿਤ ਅਤੇ ਸਭਿਆਚਾਰ ਦੇ ਸਮਰਪਿਤ ਕਰ ਦਿੱਤਾ ਹੋਇਆ ਸੀ I ਸਮਾਜ ਸੰਵਾਰਨ ‘ਚ ਸਾਹਿਤ, ਸੰਗੀਤ ਅਤੇ ਸਿਨੇਮਾ ਦੇ ਯੋਗਦਾਨ ਬਾਰੇ ਬੋਲਦਿਆਂ ਮੁੱਖ ਬੁਲਾਰੇ ਮਲਕੀਤ ਰੌਣੀ ਨੇ ਕਿਹਾ ਕਿ ਇਹਨਾਂ ਵਿਧਾਵਾਂ ਦਾ ਸਰੂਪ ਭਾਵੇਂ ਜਿੰਨਾ ਮਰਜ਼ੀ ਬਦਲ ਜਾਵੇ ਪਰ ਮੌਲਿਕਤਾ ਹਮੇਸ਼ਾ ਆਪਣੀ ਹੋਂਦ ਬਰਕਰਾਰ ਰੱਖਦੀ ਹੈ। ਉਹਨਾਂ ਕਿਹਾ ਕਿ ਸਮਾਜਿਕ ਜਾਗਰੂਕਤਾ ਲਈ ਮਿਆਰੀ ਸਾਹਿਤ ਇੱਕ ਪੁਲ ਵਰਗਾ ਕੰਮ ਕਰਨ ਦੇ ਸਮਰੱਥ ਹੁੰਦਾ ਹੈ I ਸਵਰਨਜੀਤ ਸਵੀ ਨੇ ਕਿਹਾ ਕਿ ਰਚਨਾਤਮਕਤਾ ਹੀ ਸੁਚੱਜੀ ਜੀਵਨ ਜਾਚ ਸਿਖਾ ਸਕਦੀ ਹੈ I ਭੁਪਿੰਦਰ ਮੱਲ੍ਹੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਸੱਚੀ ਸੇਵਾ ਵਾਸਤੇ ਮਿਸ਼ਨਰੀ ਬਣ ਕੇ ਕੰਮ ਕਰਨ ਦੀ ਲੋੜ ਹੈ I ਦਿਲਦਾਰ ਸਿੰਘ ਨੇ ਆਪਣੇ ਪਿਤਾ ਤੇਰਾ ਸਿੰਘ ਚੰਨ ਦੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹਨਾਂ ਦਾ ਸ਼ਾਂਤ ਸੁਭਾਅ ਤਾਕ਼ਤ ਬਣ ਕੇ ਉਹਨਾਂ ਦੀ ਕਾਰਜ ਸ਼ੈਲੀ ‘ਤੇ ਅਸਰ ਕਰਦਾ ਰਿਹਾI ਪ੍ਰਧਾਨਗੀ ਸ਼ਬਦਾਂ ਵਿੱਚ ਗੁਲਜ਼ਾਰ ਸਿੰਘ ਸੰਧੂ ਨੇ ਤੇਰਾ ਸਿੰਘ ਚੰਨ ਨਾਲ਼ ਆਪਣੀ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸ਼ਿੱਦਤ ਦੀ ਆਹਲਾ ਉਦਹਾਰਨ ਸਨ I ਲੋਕ ਕਲਾਕਾਰ ਬਲਕਾਰ ਸਿੱਧੂ ਦੀ ਟੀਮ ਵੱਲੋਂ ਝੂਮਰ ਅਤੇ ਲੁੱਡੀ ਦੀ ਬਾਕਮਾਲ ਪੇਸ਼ਕਾਰੀ ਨਾਲ਼ ਸਮਾਂ ਬੰਨ੍ਹਿਆ ਗਿਆ ਜਿਸ ਨੂੰ ਭਰੇ ਹਾਲ਼ ਵਿੱਚ ਦਰਸ਼ਕਾਂ ਨੇ ਭਰਪੂਰ ਆਨੰਦ ਨਾਲ਼ ਮਾਣਿਆ I ਹਰਪ੍ਰੀਤ ਕੌਰ, ਹਰਿੰਦਰਜੀਤ ਹਰ, ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ, ਪੰਜਾਬ ਬੁਕ ਸੈਂਟਰ, ਬਲਵਿੰਦਰ ਸਿੰਘ ਉੱਤਮ, ਬਲਦੇਵ ਸਿੰਘ ਸਪਤਰਿਸ਼ੀ, ਬਲਕਾਰ ਸਿੱਧੂ ਦੀ ਟੀਮ ਅਤੇ ਸਮੂਹ ਚੰਨ ਪਰਿਵਾਰ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ I ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਲਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੇ ਰੌਣਕਾਂ ਵਧਾਈਆਂ ਜਿਨ੍ਹਾਂ ਵਿੱਚ ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਕੈਪਟਨ ਨਰਿੰਦਰ ਸਿੰਘ, ਦਰਸ਼ਨ ਬੁੱਟਰ, ਬੰਤ ਸਿੰਘ ਬਰਾੜ, ਗੁਰਦੀਪ ਗੁਲ, ਪ੍ਰੇਮ ਵਿਜ, ਕੇ ਕੇ ਸ਼ਾਰਦਾ, ਵਿਜੇ ਕਪੂਰ, ਰੇਖਾ ਮਿੱਤਲ, ਰਜਿੰਦਰ ਕੌਰ ਸਰਾਓ, ਕੰਵਲਜੀਤ ਕੌਰ ਢਿੱਲੋਂ, ਸੁਰਿੰਦਰ ਬਾਂਸਲ, ਨਰਿੰਦਰ ਲੌਂਗੀਆ, ਅਮਰਾਓ ਸਿੰਘ ਗਿੱਲ, ਨੀਲਮ ਗੋਇਲ, ਦਵਿੰਦਰ ਦਮਨ, ਜਸਵੰਤ ਦਮਨ, ਅਮਰਜੀਤ ਕੌਰ, ਜਗਦੀਪ ਨੂਰਾਨੀ, ਸਰਬਜੀਤ ਸਿੰਘ ਪੱਡਾ, ਚਰਨਜੀਤ ਬਾਠ, ਹਰਭਜਨ ਕੌਰ ਢਿੱਲੋਂ, ਡਾ. ਬਲਦੇਵ ਸਿੰਘ ਖਹਿਰਾ, ਰਮਾਕਾਂਤ, ਚੰਦਰ ਮੋਹਨ, ਰਜਿੰਦਰ ਗਰਗ, ਸੀਮਾ ਗੁਪਤਾ, ਹਰਚਰਨ ਸਿੰਘ ਸੰਧੂ, ਮਹਿੰਦਰ ਸਿੰਘ ਸੰਧੂ, ਮਨਦੀਪ ਬਖਸ਼ੀ, ਅਮਰਦੀਪ ਬਖਸ਼ੀ, ਹਰਬੰਸ ਸੋਢੀ, ਬਲਵਿੰਦਰ ਜੰਮੂ, ਵੀਨਾ ਜੰਮੂ, ਬਲਬੀਰ ਸਿੰਘ ਜੰਡੂ, ਰਜਿੰਦਰ ਕੌਰ ਸਰਾਂ, ਪ੍ਰਹਲਾਦ ਸਿੰਘ, ਪੂਨਮ ਸਿੰਘ, ਰਤੀ ਕਾਂਤ ਸਿੰਘ, ਅਨੁ ਸ਼ਰਮਾ, ਰਾਜ ਰਾਣੀ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਦੇਵ ਪਾਲ, ਡਾ. ਜਸਪਾਲ ਸਿੰਘ, ਕਰਮਜੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ, ਅਜਾਇਬ ਔਜਲਾ ਦੇ ਨਾਮ ਜ਼ਿਕਰੇ ਖ਼ਾਸ ਹਨ I

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.