ਪ੍ਰਗਤੀਵਾਦੀ ਕਵਿਤਾ ਕੇਂਦਰ ਮੋਹਾਲੀ ਨੇ ਕਵੀ ਦਰਬਾਰ ਕਰਵਾਇਆ
ਮੋਹਾਲੀ,11 ਨਵੰਬਰ (ਬਿਊਰੋ)
ਬੀਤੇ ਕੱਲ੍ਹ ਪ੍ਰਗਤੀਵਾਦੀ ਕਵਿਤਾ ਕੇਂਦਰ, ਮੋਹਾਲੀ ਦਾ ਕਵੀ ਦਰਬਾਰ ਲੇਖਕ ਦਲਬੀਰ ਸਿੰਘ ਸਰੋਆ ਦੇ ਘਰ ਫੇਸ 6, ਮੋਹਾਲੀ ਵਿਖ਼ੇ ਸਜਾਇਆ ਗਿਆl ਇਸ ਕਵੀ ਦਰਬਾਰ ਵਿੱਚ ਬਹੁਤ ਸਾਰੇ ਉੱਘੇ ਕਵੀਆਂ/ਲੇਖਕਾਂ ਨੇ ਹਿੱਸਾ ਲਿਆl ਜਿਨ੍ਹਾਂ ਵਿੱਚ ਜਗਤਾਰ ਸਿੰਘ ਜੋਗ, ਪਾਲ ਅਜਨਬੀ, ਬੰਤ ਸਿੰਘ ਦੀਪ, ਜਸਵਿੰਦਰ ਸਿੰਘ ਕਾਈਨੌਰ, ਦਲਬੀਰ ਸਿੰਘ ਸਰੋਆ, ਗੁਰਵਿੰਦਰ ਗੁਰੀ, ਰਤਨ ਬਾਬਕਵਾਲਾ, ਸੁਖਪਾਲ ਸਿੰਘ ਹੁੰਦਲ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਬਹਾਦਰ ਸਿੰਘ ਗੋਸਲ, ਮੋਹਿੰਦਰ ਸਿੰਘ ਗੋਸਲਾਂ, ਉਮਾ ਕਾਂਤ ਤਿਵਾੜੀ, ਪ੍ਰਲਾਦ ਸਿੰਘ, ਖੁਸ਼ੀ ਰਾਮ ਨਿਮਾਣਾ, ਸਰਵਣ ਸਿੰਘ ਸਾਬਰ ਐਡਵੋਕੇਟ, ਕੁਲਦੀਪ ਸਿੰਘ ਦੀਪ, ਪਿਆਰਾ ਸਿੰਘ ਰਾਹੀ, ਰਾਜੀਵ ਸੂਦ, ਪ੍ਰਿਤਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਹੋਰੀਂ ਸ਼ਾਮਲ ਸਨ।ਜਿਥੇ ਪਿਆਰਾ ਸਿੰਘ ਰਾਹੀਂ, ਗੁਰਵਿੰਦਰ ਗੁਰੀ, ਕੁਲਦੀਪ ਸਿੰਘ ਦੀਪ, ਬੰਤ ਸਿੰਘ ਦੀਪ, ਦਲਬੀਰ ਸਰੋਆ ਅਤੇ ਜਗਤਾਰ ਸਿੰਘ ਜੋਗ ਵਲੋਂ ਰੰਗ ਬਰੰਗੀਆਂ ਗ਼ਜ਼ਲਾਂ ਨਾਲ ਮਹਿਫ਼ਲ ਨੂੰ ਨਿਹਾਲ ਕੀਤਾ ਗਿਆ, ਉੱਥੇ ਖੁਸ਼ੀ ਰਾਮ ਨਿਮਾਣਾ, ਰਾਜੀਵ ਸੂਦ, ਬਹਾਦਰ ਸਿੰਘ ਗੋਸਲ, ਕੇਸਰ ਸਿੰਘ, ਮੋਹਿੰਦਰ ਸਿੰਘ ਗੋਸਲਾ, ਉਮਾ ਕਾਂਤ ਤਿਵਾੜੀ, ਪ੍ਰਲਾਦ ਸਿੰਘ ਅਤੇ ਹੋਰਾਂ ਨੇ ਆਪਣੇ -ਆਪਣੇ ਗੀਤ /ਕਲਾਮ ਪੇਸ਼ ਕੀਤੇ l ਬਾਬਕਵਾਲਾ ਨੇ ਤਾਂ ਤੂੰਬੀ 'ਤੇ ਗ਼ਜ਼ਲ ਅਤੇ ਗੀਤ ਗਾ ਕੇ ਮਹਿਫ਼ਿਲ ਨੂੰ ਚਾਰ ਚੰਨ ਹੀ ਲਾ ਦਿੱਤੇl
ਇਸ ਦਰਬਾਰ ਵਿੱਚ ਅੱਜ ਉੱਘੇ ਗ਼ਜ਼ਲਗੋ ਬੰਤ ਸਿੰਘ ਦੀਪ ਨੂੰ ਗ਼ਜ਼ਲਾਂ ਵਿੱਚ ਪ੍ਰਗਤੀਵਾਦੀ ਸੋਚ ਭਰਨ ਦੇ ਇਵਜ਼ ਵਿੱਚ ਕੇਂਦਰ ਵਲੋਂ ਸਨਮਾਨ ਪੱਤਰ ਵੀ ਭੇਂਟ ਕੀਤਾ ਗਿਆl ਸਭਾ ਦੀ ਸਟੇਜ ਸੰਚਾਲਣ ਦੀ ਜ਼ਿਮੇਵਾਰੀ ਪਾਲ ਅਜਨਬੀ ਵੱਲੋਂ ਬਾਖੂਬੀ ਨਿਭਾਈ ਗਈl ਸਮਾਪਤੀ ਕੇਂਦਰ ਦੇ ਸਰਪ੍ਰਸਤ ਵਲੋਂ ਸਮੂਹ ਲੇਖਕਾਂ ਦੇ ਧੰਨਵਾਦ ਨਾਲ ਕੀਤੀ ਗਈ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.