ਰਾਜ ਕੁਮਾਰ ਭਟਨਾਗਰ ਬਣੇ ਤਰਕਸ਼ੀਲ ਸੁਸਾਇਟੀ ਚੰਡੀਗੜ੍ਹ ਦੇ ਮੁਖੀ

 


ਰਾਜ ਕੁਮਾਰ ਭਟਨਾਗਰ ਬਣੇ ਤਰਕਸ਼ੀਲ ਸੁਸਾਇਟੀ ਇਕਾਈ ਚੰਡੀਗੜ੍ਹ ਦੇ ਮੁਖੀ

ਚੰਡੀਗੜ੍ਹ, 9 ਅਕਤੂਬਰ (ਬਿਊਰੋ)

ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ.) ਦੀ ਇਕਾਈ ਚੰਡੀਗੜ੍ਹ ਦੀ ਮੀਟਿੰਗ ਚੰਡੀਗੜ੍ਹ ਜੋਨ ਮੁਖੀ ਅਜੀਤ ਪ੍ਰਦੇਸੀ ਜੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਜਿਸ ਵਿੱਚ ਕੁੱਝ ਅਹਿਮ ਮੁੱਦਿਆਂ 'ਤੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਗਈ।

ਚੰਡੀਗੜ੍ਹ ਇਕਾਈ ਦੇ ਮੀਡੀਆ ਇੰਚਾਰਜ ਪ੍ਰੇਮ ਸਿੰਘ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਥੀ ਅਵਤਾਰ ਸਿੰਘ ਜਿਹੜੇ ਕਿ ਇਕਾਈ ਮੁਖੀ ਵਜੋਂ ਆਪਣੀ ਡਿਉਟੀ ਨਿਭਾ ਰਹੇ ਸਨ ਪਰ ਉਹਨਾ ਨੇ ਨਿੱਜੀ ਕਾਰਨਾ ਕਰਕੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਜਿਹੜਾ ਕਿ ਮੀਟਿੰਗ ਵਿੱਚ ਪ੍ਰਵਾਨ ਕਰ ਲਿਆ ਗਿਆ ਪਰ ਉਹ ਇਕਾਈ ਵਿੱਚ ਮੈਂਬਰ ਵਜੋਂ ਕੰਮ ਕਰਦੇ ਰਹਿਣਗੇ। ਉਹਨਾ ਦੀ ਥਾਂ ਰਾਜ ਕੁਮਾਰ ਭਟਨਾਗਰ ਨੂੰ ਸਰਬ-ਸੰਮਤੀ ਨਾਲ ਨਵਾਂ ਕਾਰਜਕਾਰੀ ਇਕਾਈ ਮੁਖੀ ਬਣਾਇਆ ਗਿਆ। ਰਾਜ ਕੁਮਾਰ ਲੰਮੇ ਸਮੇਂ ਤੋਂ ਤਰਕਸ਼ੀਲ ਲਹਿਰ ਨਾਲ ਜੁੜੇ ਹੋਏ ਹਨ ਅਤੇ ਆਪਣੀ ਅਗਾਂਹ ਵਧੂ ਅਤੇ ਵਿਗਿਆਨਕ ਸੋਚ ਸਦਕਾ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹਨ। 

  ਮੀਟਿੰਗ ਵਿੱਚ ਪ੍ਰਦੇਸੀ ਜੀ ਦੇ ਉਚੇਚੇ ਤੌਰ ਤੇ ਸ਼ਾਮਲ ਹੋਣ ਤੋਂ ਇਲਾਵਾ ਸਾਥੀ ਜੋਗਾ ਸਿੰਘ, ਭਜਨ ਦਾਸ, ਕ੍ਰਿਸ਼ਨ ਰਾਹੀ, ਦਲਬੀਰ ਸਿੰਘ, ਗੁਰਦਾਸ ਅਟਵਾਲ, ਗਿਆਨ ਚੰਦ, ਜਸਵੀਰ ਸਿੰਘ, ਰਾਜ ਕੁਮਾਰ ਭਟਨਾਗਰ ਅਤੇ ਓਮ ਪ੍ਰਕਾਸ਼ ਬੰਸਲ ਹਾਜਰ ਸਨ। ਆਖ਼ਿਰ ਵਿੱਚ ਇਕਾਈ ਵੱਲੋਂ ਪ੍ਰਦੇਸ਼ੀ ਜੀ ਦਾ ਧੰਨਵਾਦ ਕੀਤਾ ਗਿਆ।


Post a Comment

0 Comments