ਵਿਦੇਸ਼ ਵਿੱਚ ਬੱਚਿਆਂ ਦਾ ਰਾਹ ਦਸੇਰਾ -ਪਰਮਪਾਲ ਮਸੌਣ
ਇਕ ਕਹਾਵਤ ਹੈ, ‘ ਜੋ ਸੁੱਖ ਛੱਜੂ ਦੇ ਚੌਬਾਰੇ, ਨਾ ਉਹ ਬਲਖ ਨਾ ਬੁਖਾਰੇ।’ ਪਰ ਫੇਰ ਵੀ ਹਰ ਨਿੱਕੇ-ਵੱਡੇ ਨੂੰ ਬਲਖ- ਬਖਾਰੇ ਮਤਲਬ ਪਰਵਾਸ-ਗਮਨ ਦੀ ‘ਲ੍ਹੱਲਕ’ ਲੱਗੀ ਹੀ ਰਹਿੰਦੀ ਹੈ। ਬੇਸ਼ੱਕ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਦਰਪੇਸ਼ ਹੋ ਜਾਣ!
‘ਸਵਰਗ ਦੀ ਧਰਤੀ’‘ ਕੈਨੇਡਾ ਨੂੰ ਤਾਂ ਸਾਡੇ ਲੋਕਾਂ ਨੇ ‘ਦੂਜਾ ਪੰਜਾਬ’ ਬਣਾ ਕੇ ਰੱਖ ਦਿੱਤਾ ਹੈ। ਪਰ ਇਹਨਾਂ ਨਵ-ਪਰਵਾਸੀਆਂ; ਖ਼ਾਸਕਰ ਲੜਕੀਆਂ ਦੀਆਂ ਮੁਸ਼ਕਲਾਂ ਦਾ ਤਾਂ ਕੋਈ ਅੰਤ ਹੀ ਨਹੀ।
ਇਹ ਮੁੰਡੇ-ਕੁੜੀਆਂ ਚੁੱਪ - ਚੁਪੀਤੇ ਕਸ਼ਟ ਤਾਂ ਸਹਿਣ ਕਰਦੇ ਰਹਿੰਦੇ ਹਨ, ਪਰ ਪਿੱਛੇ ਮਾਪਿਆਂ ਨੂੰ ਕੋਈ ਸੂਚਨਾ ਨਹੀਂ ਦਿੰਦੇ। ਇਹਨਾਂ ਦੇ ਪਰਿਵਾਰ ਤਾਂ ਪਹਿਲਾਂ ਹੀ ‘ਡਾਲਰਾਂ’ ਦੀ ਆਸ ਜਾਂ ਝਾਕ ਵਿੱਚ ਘਰ ਖਾਲੀ ਕਰ ਚੁੱਕੇ ਹੁੰਦੇ ਹਨ। ਇਹ ਲਾਵਾਰਿਸ ਜਿਹੇ ਬੱਚੇ- ਨਾ ਇੱਧਰ ਦੇ; ਨਾ ਉੱਧਰ ਦੇ!
‘ਨਾ ਖੁਦਾ ਹੀ ਮਿਲਾ, ਨਾ ਵਸਾਲ- ਇ-ਸਨਮ,
ਨਾ ਇੱਧਰ ਕੇ ਰਹੇ, ਨਾ ਉੱਧਰ ਕੇ ਰਹੇ।’
ਪਰ ਇਸ ਅਣਕਹੇ ਦਰਦ ਨੂੰ ਸੁਣਨ - ਸਮਝਣ ਵਾਲਾ ਵੀ ਕੋਈ ਆ ਨਿੱਤਰਦਾ ਹੈ। ‘ਦਰਦਮੰਦਾਂ ਦਾ ਦਰਦੀ’ -ਪਰਮਪਾਲ ਸਿੰਘ ਮਸੌਣ ਇਹਨਾਂ ਵਿੱਚੋਂ ਇਕ ਹੈ। ਉਹ ਕੈਨੇਡਾ ਦਾ ਨਾਗਰਿਕ ਹੈ ਅਤੇ ‘ਰਾਣੀ ਸ਼ਹਿਰ ‘ਰੀਜਾਈਨਾ (ਸਸਕੈਚਵਿਨ) ਵਿਖੇ ਰਹਿ ਰਿਹਾ ਹੈ। ਮਿੱਠ ਬੋਲੜਾ ਤੇ ਮਿਲਣਸਾਰ ਹੈ। ਸੈਂਕੜੇ ਪੀੜਿਤ ਅਥਵਾ ਸ਼ੋਸ਼ਿਤ ਨੌਜਵਾਨ ‘ਪਰਦੇਸਣਾਂ’ (ਕੁੜੀਆਂ) ਦਾ ਉਹ ਰਾਹ-ਦਸੇਰਾ ਹੀ ਨਹੀਂ ਬਣਿਆ ਬਲਕਿ ਉਹਨਾਂ ਨੂੰ ਚੰਗੀਆਂ ਥਾਂਵਾਂ ‘ਤੇ ਰੋਜ਼ਗਾਰ ਦਿਵਾਉਣ ਵਿੱਚ ਵੀ ਇਮਾਨਦਾਰੀ ਨਾਲ ਮੱਦਦਗਾਰ ਸਾਬਤ ਹੋਇਆ ਹੈ। ਉਸ ਨੂੰ ਇੱਕ ‘ਨਿਸ਼ਕਾਮ’ ਸਮਾਜ ਸੇਵਕ ਦੀ ਸੰਗਿਆ ਸਹਿਜੇ ਹੀ ਦਿੱਤੀ ਜਾ ਸਕਦੀ ਹੈ। ‘ਭੈਣੇ’ ਸ਼ਬਦ ਤਾਂ ਜਿਵੇਂ ਉਸ ਦਾ ਤਕੀਆ-ਕਲਾਮ ਹੀ ਬਣ ਗਿਆ ਹੋਵੇ!
ਪਰਮਪਾਲ ਮਸੌਣ ਸਾਡੇ ਬੇਟੇ ਦਾ ਹਾਣੀ ਹੈ। ਉਸ ਦਾ ਬੇਟਾ ਤੇ ਸਾਡਾ ਪੋਤਾ-ਦੋਵੇਂ ‘ਭੰਗੜਾ ਟੀਮ, ਰੀਜਾਈਨਾ’’ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ। ਪੀੜ੍ਹੀ ਦਾ ਅੰਤਰ ਹੋਣ ਦੇ ਬਾਵਜੂਦ ਮਸੌਣ ਮੈਨੂੰ ਆਪਣੇ ਮਿੱਤਰਾਂ ਵਾਂਗ ਸਮਝਦਾ-ਸਤਿਕਾਰਦਾ ਹੈ। ਦੋਵਾਂ ਪਰਿਵਾਰਾਂ ਦਾ ਪਿਛੋਕੜ ਫਰੀਦਕੋਟ ਦਾ ਹੋਣ ਕਾਰਨ ਸਾਡੀ ਸਾਂਝ ਹੋਰ ਵੀ ਪੱਕੀ-ਪੀਡੀ ਬਣੀ ਹੋਈ ਹੈ। ਮੈਂ ਇਸ ਸੁਹਿਰਦ ਇਨਸਾਨ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਹਾਂ, ‘ਤੁਸੀਂ ਬੱਸ, ਆਪਣਾ ਕੰਮ ਕਰੀ ਚੱਲੋ - People say, let them say. ‘ਉਹ ਗਹਿਰੀ ਸਾਹਿਤਕ ਸੂਝ ਦਾ ਵੀ ਮਾਲਿਕ ਹੈ। ਮੈਂ ਸੋਚਦਾ ਹਾਂ- ਅਜਿਹੀ ਖਿੱਚ-ਭਰਪੂਰ ਸ਼ਖਸੀਅਤ ਨੂੰ ਜ਼ਰੂਰ ਹੀ ‘ਮਾਨਤਾ’ ਮਿਲਣੀ ਚਾਹੀਦੀ ਹੈ।
ਵਿਰੋਧ ਦੇ ਬਾਵਜੂਦ ਪਰਮਪਾਲ ਮਸੌਣ ਨੇ ਆਪਣੀ ਕਦਮ- ਤਾਅਲ ਮੱਠੀ ਨਹੀਂ ਕੀਤੀ। ਉਸ ‘ਤੇ ਅਮੀਰ ਮੀਨਾਰੀ ਦਾ ਇਹ ਸ਼ਿਅਰ ਪੂਰੀ ਤਰ੍ਹਾਂ ਢੁੱਕਦਾ ਹੈ :-
ਕਾਂਟਾ ਲਗੇ ਕਿਸੀ ਕੋ ਤੋ ਤੜਪਤੇ ਹੈਂ ਹਮ ‘ਅਮੀਰ’,
ਸਾਰੇ ਜਹਾਂ ਕਾ ਦਰਦ ਹਮਾਰੇ ਦਿਲ ਮੇਂ ਹੈ।
ਉਹ ਸੂਰਜ ਦੀ ਲਾਲੀ ਵਾਂਗ, ਸੁਬਾਹ - ਸ਼ਾਮ ਇਕੋ ਜਿਹਾ ਹੀ ਰਹਿੰਦਾ ਹੈ ।
ਇਸ ਦੇ ਬਾਵਜੂਦ ਉਸ ਦੇ ‘ ਸੰਤੁਲਨ’ ‘ਤੇ ਲੋਕ ‘ਅਸਹਿਣਸ਼ੀਲ‘ ਰਹਿੰਦੇ ਹਨ। ਉਹ ਕੁੱਝ ਇਸ ਤਰ੍ਹਾਂ ਕਹਿੰਦਾ ਹੈ :-
ਰੱਜ ਕੇ ਇੱਜ਼ਤ-ਮਾਣ ਹੈ ਮਿਲਿਆ,
ਪਿੱਠ ਪਿੱਛੇ ਬਦਨਾਮੀ ਵੀ!
ਹਿੱਸੇ ਸਾਡੇ ਫਤਹਿ ਹੈ ਆਈ,
ਪਰ ਕੁੱਝ ਕੁੱਝ ਨਾਕਾਮੀ ਵੀ!
ਮਸੌਣ ਇਸ ਗੱਲੋਂ ਚੇਤੰਨ ਹੈ ਕਿ ‘ਜੇਕਰ ਵਿਰੋਧ ਨਾ ਹੋਵੇ ਤਾਂ ਆਖਿਰ, ਵਿਕਾਸ ਕਿੰਜ ਹੋਵੇਗਾ?
ਰੰਗ ਲਾਤੀ ਹੈ ਹਿਨਾ,
ਪੱਥਰ ਪੇ ਪਿਸ ਜਾਨੇ ਕੇ ਬਾਅਦ।
ਇਸੇ ਲਈ ਤਾਂ ਪਰਮਪਾਲ ਮਸੌਣ ਨੇ ਆਪਣਾ ਸਾਕਾਰਾਤਮਕ ਸਫਰ ਜਾਰੀ ਰੱਖਿਆ ਹੋਇਆ ਹੈ।
ਉਹ ਤਾਂ ‘ਵਸਲ’ ਤੋਂ ਉਰੇ ‘ਮੁਕਾਮ’ ਦੀ ਕਲਪਨਾ ਹੀ ਨਹੀਂ ਕਰ ਸਕਦਾ।
ਬਿਕਰਮਜੀਤ ਨੂਰ


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.