ਬਿਕਰਮਜੀਤ ਨੂਰ ਨੂੰ ਲਾਈਫ ਟਾਇਮ ਅਚੀਵਮੈਂਟ ਸਨਮਾਨ ਪ੍ਰਦਾਨ ਕੀਤਾ ਗਿਆ


ਬਿਕਰਮਜੀਤ ਨੂਰ ਨੂੰ ਲਾਈਫ ਟਾਈਮ ਅਚੀਵਮੈਂਟ ਸਨਮਾਨ ਪ੍ਰਦਾਨ

ਗਿੱਦੜਬਾਹਾ, 6 ਅਕਤੂਬਰ (ਬਿਊਰੋ)

ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਨੂੰ ਮਿੰਨੀ ਕਹਾਣੀ ਲੇਖਕ ਮੰਚ (ਰਜਿ :) ਅੰਮ੍ਰਿਤਸਰ ਵੱਲੋਂ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ,ਅੰਮ੍ਰਿਤਸਰ ਅਤੇ ਅਦਾਰਾ ਆਪਣੀ ਆਵਾਜ਼ ਦੁਆਰਾ ਆਯੋਜਿਤ ਕੀਤੇ ਗਏ 31ਵੇਂ ਅੰਤਰ-ਰਾਜੀ ਮਿੰਨੀ ਕਹਾਣੀ ਸਮਾਗਮ ਵਿੱਚ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਕਾਰਨ ਸ੍ਰੀ ਦਰਸ਼ਨ ਮਿਤਵਾ ਯਾਦਗਾਰੀ  ਲਾਈਫ ਟਾਈਮ ਅਚੀਵਮੈਂਟ  ਸਨਮਾਨ ਪ੍ਰਦਾਨ ਕੀਤਾ ਗਿਆ।

 ਵਰਣਨਯੋਗ ਹੈ ਕਿ ਬਿਕਰਮਜੀਤ ਨੂਰ ਦੁਆਰਾ ਪ੍ਰਕਾਸ਼ਿਤ ਢਾਈ ਦਰਜਨ ਮੌਲਿਕ ਪੁਸਤਕਾਂ ਵਿੱਚ ਤਿੰਨ ਕਾਵਿ-ਸੰਗ੍ਰਹਿ, ਚਾਰ ਨਾਵਲਾਂ ਦੇ ਨਾਲ ਇੱਕ ਦਰਜਨ ਮਿੰਨੀ ਕਹਾਣੀ ਸੰਗ੍ਰਹਿ ਵੀ ਸ਼ਾਮਿਲ ਹਨ। ਉਹ ਸੱਤ ਸੌ ਤੋਂ ਵੱਧ ਪੁਸਤਕਾਂ ਦੇ ਰੀਵਿਊ ਵੀ ਕਰ ਚੁੱਕੇ ਹਨ।

     ਸਾਹਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਕਰਕੇ ਇਸ ਵੱਕਾਰੀ ਪੁਰਸਕਾਰ ਨੂੰ ਮੁੱਖ ਰੱਖਦਿਆਂ ਸਾਹਿਤ- ਕਲਾ ਮੰਚ, ਰੀਜਾਈਨਾ  ਕੈਨੇਡਾ , ਸਾਹਿਤਕ ਸਾਂਝ ਮੰਚ ਗਿੱਦੜਬਾਹਾ, ਪੰਜਾਬੀ ਸਾਹਿਤ ਸਭਾ( ਰਜਿ :) ਫਰੀਦਕੋਟ ਅਤੇ ਗਿੱਦੜਬਾਹਾ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਸ੍ਰੀ  ਬਿਕਰਮਜੀਤ ਨੂਰ ਨੂੰ ਵਧਾਈ ਦਿੱਤੀ ਗਈ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ।

Bikramjit Noor was awarded the Lifetime Achievement Award.

Post a Comment

0 Comments