ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ
ਚੰਡੀਗੜ੍ਹ,26 ਸਤੰਬਰ (ਬਿਊਰੋ)
ਸਿਸਟਮ ਦੀਆਂ ਖ਼ਾਮੀਆਂ ਅਤੇ ਪ੍ਰਸ਼ਾਸਨਿਕ ਅਣਗਹਿਲੀ 'ਤੇ ਤਿੱਖਾ ਕਟਾਖਸ਼ ਕਰਦੀ ਹੈ ਫ਼ਿਲਮ ‘ਪੀੜ’ਚੰਡੀਗੜ੍ਹ:ਗਲੋਬਲ ਆਰਟ ਕ੍ਰਿਏਸ਼ਨਜ਼ (Glow Bal Art Creations) ਦੀ ਤੀਸਰੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਪ੍ਰੀ-ਵਿਊ ਸ਼ੋਅ ਚੰਡੀਗੜ੍ਹ ਦੇ ਇੱਕ ਨਾਮਵਰ ਹੋਟਲ ਵਿੱਚ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਹ ਫ਼ਿਲਮ ਸਮਾਜਿਕ ਤੌਰ 'ਤੇ ਇੱਕ ਬੇਹੱਦ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਵਿਸ਼ੇ 'ਤੇ ਆਧਾਰਿਤ ਹੈ, ਜੋ ਮੌਜੂਦਾ ਪ੍ਰਸ਼ਾਸਨਿਕ ਸਿਸਟਮ ਦੀਆਂ ਖ਼ਾਮੀਆਂ ਅਤੇ ਆਮ ਨਾਗਰਿਕਾਂ ਪ੍ਰਤੀ ਅਣਗਹਿਲੀ ਦੇ ਰਵੱਈਏ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਫ਼ਿਲਮ ਦੀ ਕਹਾਣੀ ਮੁੱਖ ਤੌਰ 'ਤੇ ਪੰਜਾਬ ਪੁਲਿਸ ਦੇ ਇੱਕ ਇਮਾਨਦਾਰ ਅਤੇ ਫ਼ਰਜ਼ਸ਼ਨਾਸ ਕਾਂਸਟੇਬਲ ਦੀ ਸਿਹਤ ਸਮੱਸਿਆ ਅਤੇ ਉਸਦੀਆਂ ਸਖ਼ਤ ਡਿਊਟੀਆਂ ਦੇ ਦੁਆਲੇ ਘੁੰਮਦੀ ਹੈ, ਜੋ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।ਇਸ ਫ਼ਿਲਮ ਦੇ ਨਿਰਮਾਤਾ ਇੰਦਰਜੀਤ ਕੌਰ ਬੱਲ ਹਨ, ਜਦਕਿ ਫ਼ਿਲਮ ਦੀ ਸੰਵੇਦਨਸ਼ੀਲ ਕਹਾਣੀ ਅਤੇ ਦਮਦਾਰ ਸੰਵਾਦ ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਲਿਖੇ ਹਨ। ਲੰਮਾ ਨਿਰਦੇਸ਼ਨ ਅਤੇ ਅਦਾਕਾਰੀ ਦਾ ਤਜਰਬਾ ਰੱਖਣ ਵਾਲੇ ਡਾਇਰੈਕਟਰ ਸੋਮ ਸਹੋਤਾ ਨੇ ਇਸ ਫ਼ਿਲਮ ਦਾ ਬਿਹਤਰੀਨ ਨਿਰਦੇਸ਼ਨ ਕਰਨ ਦੇ ਨਾਲ-ਨਾਲ ਇਸਦੀ ਪਟਕਥਾ (ਸਕ੍ਰੀਨ-ਪਲੇ) ਵੀ ਖ਼ੁਦ ਤਿਆਰ ਕੀਤੀ ਹੈ।ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਗੁਲਸ਼ਨ ਸੋਨੀ, ਗੁਰਵਿੰਦਰ ਸਿੰਘ ਮੁਲਤਾਨੀ ਅਤੇ ਬੀ.ਐਨ. ਸ਼ਰਮਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਦ ਲਗਾਏ ਹਨ। ਇਹਨਾਂ ਤੋਂ ਇਲਾਵਾ ਸਾਥੀ ਕਲਾਕਾਰਾਂ ਵਿੱਚ ਭਰਪੂਰ ਸਿੰਘ, ਅਨੁਰਾਧਾ ਸ਼ਰਮਾ, ਆਰਤੀ ਬੇਦੀ, ਜੋਰਾ ਸਿੰਘ ਬੱਲ, ਕਿਸ਼ੋਰ ਸ਼ਰਮਾ, ਪੀ.ਪੀ. ਸਿੰਘ, ਬਲਦੇਵ ਸਨੌਰੀ, ਦਰਸ਼ਨ ਸਿੰਘ ਤਿਉਣਾ ਅਤੇ ਕੁਲਦੀਪ ਕਾਜਲ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਲ ਕਲਾਕਾਰਾਂ ਵਜੋਂ ਹਰਸਿਮਰਨ ਸਹੋਤਾ, ਗੁਲਾਬ ਬੱਲ ਅਤੇ ਉਮੀਦ ਬੱਲ ਨੇ ਬਹੁਤ ਹੀ ਉਮਦਾ ਕਾਰਗੁਜ਼ਾਰੀ ਦਿਖਾਈ ਹੈ।ਫ਼ਿਲਮ ਦੀ ਸ਼ਾਨਦਾਰ ਸਿਨੇਮਾਟੋਗ੍ਰਾਫੀ ਡੀ.ਓ.ਪੀ. ਦਿਆਲ ਕਿਸ਼ਨ ਵੱਲੋਂ ਕੀਤੀ ਗਈ ਹੈ ਅਤੇ ਇਸਦਾ ਰੂਹਾਨੀ ਤੇ ਪ੍ਰਭਾਵਸ਼ਾਲੀ ਸੰਗੀਤ ਯਾਕੂਬ ਮਾਝੇ ਵਾਲੇ ਨੇ ਤਿਆਰ ਕੀਤਾ ਹੈ।ਪ੍ਰੀ-ਵਿਊ ਸ਼ੋਅ ਦੌਰਾਨ ਹਾਜ਼ਰ ਮਹਿਮਾਨਾਂ ਨੇ ਫ਼ਿਲਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਪੀੜ (ਦਰਦ-ਏ-ਦਿਲ)’ ਸਿਰਫ਼ ਇੱਕ ਸ਼ਾਰਟ ਫ਼ਿਲਮ ਨਹੀਂ ਹੈ, ਬਲਕਿ ਇਹ ਸਮਾਜ ਦਾ ਉਹ ਆਈਨਾ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਵਿੱਚ ਇੱਕ ਡੂੰਘੀ ਸੋਚ, ਉਸਾਰੂ ਬਹਿਸ ਅਤੇ ਭਾਵਨਾਤਮਕ ਸਾਂਝ ਪੈਦਾ ਕਰੇਗੀ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.