ਸੱਚੀ ਪਿਆਰ ਕਹਾਣੀ 'ਤੇ ਆਧਾਰਿਤ ਲਘੂ ਫ਼ਿਲਮ ਦੇ ਸੋ਼ਅ ਦਾ ਆਯੋਜਨ
ਚੰਡੀਗੜ੍ਹ, 13 ਸਤੰਬਰ (ਬਿਊਰੋ
ਬੀਤੇ ਕੱਲ੍ਹ ਗਲੋਅ ਬੱਲ ਆਰਟ ਕਰੀਏਸ਼ਨਜ ਵੱਲੋਂ ਸੱਚੀ ਕਹਾਣੀ ਉਤੇ ਅਧਾਰਿਤ ਲਘੁ-ਫਿਲਮ "ਮੁਸੱਰਤ-ਸਰਹੱਦੋਂ ਪਾਰ" ਦਾ ਸ਼ੋਅ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸੈਕਟਰ 17 ਵਿਖੇ ਲਾਇਬ੍ਰੇਰੀ ਵਿੱਚ ਕਰਵਾਇਆ ਗਿਆ।ਭਾਰਤ-ਪਾਕਿਸਤਾਨ ਦੀ ਸਰਹੱਦ ਪਾਰਲੇ ਪਿਆਰ ਕਹਾਣੀ ਉਤੇ ਅਧਾਰਿਤ ਇਸ ਫਿਲਮ ਨੂੰ ਡਾ. ਮਨਜੀਤ ਸਿੰਘ ਬੱਲ ਨੇ ਲਿਖਿਆ, ਇੰਦਰਜੀਤ ਕੌਰ ਬੱਲ ਨੇ ਪ੍ਰੋਡਿਊਸ ਕੀਤਾ ਅਤੇ ਸੋਮ ਸਹੋਤਾ ਨੇ ਨਿਰਦੇਸ਼ਨ ਕੀਤਾ।
ਇਸ ਵਿਚ ਮੁੱਖ ਭੂਮਿਕਾ ਯਾਸਮੀਨ, ਹਰਵਿੰਦਰ ਖੰਨਾ, ਮਹਿਤਾਬ ਬੱਲ, ਜੋਰਾ ਬੱਲ ਦੀ ਹੈ ਭਾਵੇਂ ਕਿ ਜਗਜੀਤ ਸਰੀਨ, ਪਰਮਿੰਦਰ ਪਾਲ ਕੌਰ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ,ਅਨਿਲ ਸਨੌਰੀ ਨੇ ਵੀ ਸ਼ਲਾਘਯੋਗ ਰੋਲ ਨਿਭਾਇਆ ਹੈ।ਵਿਨੋਦ ਰੱਤੀ ਨੇ ਖੂਬਸੂਰਤ ਸੰਗੀਤ ਦਿੱਤਾ ਹੈ।
ਇਸ ਫਿਲਮ ਦੇ ਸ਼ੁਰੂ ਵਿਚ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਅਤੇ ਫਿਲਮ ਬਨਾਉਣ ਵਾਲੇ ਮਿਹਨਤੀ,ਸਿਰੜੀ, ਵਿਦਵਾਨ ਸੱਜਣਾਂ ਨੂੰ ਸਲਾਮ ਕੀਤਾ।ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਜੱਥੇ ਨਾਲ ਲਾਹੌਰ ਗਏ ਸਨ ਤਾਂ ਉਥੇ ਇਕ ਨੌਜਵਾਨ ਉਚੇਚੇ ਤੌਰ ਤੇ ਉਹਨਾਂ ਨੂੰ ਮਿਲਿਆ। ਉਸ ਨੇ ਬੇਨਤੀ ਕੀਤੀ ਕਿ ਮੇਰੀ ਪ੍ਰੇਮ ਕਹਾਣੀ ਸੁਣੀ ਜਾਵੇ ਅਤੇ ਜਿੰਨਾ ਕੁ ਹੋ ਸਕੇ ਕੁੜੀ ਨੂੰ ਮੇਰਾ ਦਰਦ ਦੱਸ ਦੇਣਾ।ਉਸ ਆਧਾਰ ਤੇ ਇਹ ਫਿਲਮ ਬਣੀ।ਫਿਲਮ ਦੇ ਸ਼ੋਅ ਤੋਂ ਬਾਦ ਪਰਮਜੀਤ ਕੌਰ ਪਰਮ, ਬਲਕਾਰ ਸਿੱਧੂ, ਦਰਸ਼ਨ ਤਿਊਣਾ, ਰੂਪ ਸਿੰਘ ਦਿਓਲ,ਸੁਮਨ ਰਾਣੀ ਅਤੇ ਸੋਮ ਸਹੋਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਚੰਡੀਗੜ੍ਹ, ਮੋਹਾਲੀ, ਪਿੰਜੌਰ, ਪੰਚਕੂਲਾ,ਖਰੜ ਤੋਂ ਲਗਭਗ ਅੱਸੀ ਪਤਵੰਤੇ ਸੱਜਣਾਂ ਨੇ ਇਸ ਡੇਢ ਘੰਟੇ ਦੀ ਫਿਲਮ ਦਾ ਅਨੰਦ ਮਾਣਿਆ। ਹਰਪਾਲ ਸਿੰਘ ਬੱਲ ਵੱਲੋਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਸਟੇਜ ਸੰਚਾਲਨ, ਭਰਪੂਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਕੀਤਾ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.