ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ
ਮੋਹਾਲੀ, 27 ਸਤੰਬਰ (ਬਿਊਰੋ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ, ਸੈਕਟਰ 70, ਮੋਹਾਲੀ ਵਿਖੇ ਹੋਈ। ਜਿਸ ਵਿਚ ਚੰਡੀਗੜ੍ਹ, ਮੋਹਾਲੀ,ਪਿੰਜੌਰ, ਖਰੜ ਅਤੇ ਮੋਰਿੰਡਾ ਤੋਂ ਕਵੀ ਅਤੇ ਲੇਖਕ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਵਿੱਤਰੀ ਪਰਮਜੀਤ ਕੌਰ ਪਰਮ ਅਤੇ ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਨੇ ਸਭ ਨੂੰ "ਜੀ ਆਇਆਂ" ਆਖਿਆ ਅਤੇ ਕਿਹਾ ਕਿ ਇਸ ਸੁਹਾਵਣੇ ਮੌਸਮ ਦਾ ਲਾਭ ਪੜ੍ਹਨ, ਲਿਖਣ ਅਤੇ ਘੁੰਮਣ ਫਿਰਨ ਵਾਸਤੇ ਲੈਣਾ ਚਾਹੀਦਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਨਰਿੰਦਰ ਸਿੰਘ ਵੱਲੋਂ ਛੋਟੀ ਕਵਿਤਾ ਸੁਨਾਉਣ ਨਾਲ ਹੋਈ।ਤੂੰਬੀ ਨਾਲ ਵਿਛੋੜੇ ਦਾ ਗੀਤ ਰਤਨ ਬਾਬਕਵਾਲਾ ਨੇ ਸੋਹਣੇ ਢੰਗ ਨਾਲ ਪੇਸ਼ ਕੀਤਾ।ਤੂੰਬੀ ਨਾਲ ਹੀ ਗੁਰਦਾਸ ਸਿੰਘ ਦਾਸ, ਲਾਭ ਸਿੰਘ ਲਹਿਲੀ ਅਤੇ ਮੋਹਣ ਸਿੰਘ ਨੇ ਵੀ ਗੀਤ ਸੁਣਾਏ।ਗੁਰਮੇਲ ਸਿੰਘ ਮੌਜੌਵਾਲ, ਸਰਬਜੀਤ ਸਿੰਘ, ਮਹਿੰਦਰ ਸਿੰਘ ਗੋਸਲਾਂ, ਨਰਿੰਦਰ ਕੌਰ ਲੌਂਗੀਆ, ਸਵਰਨਜੀਤ ਸਿੰਘ, ਮਨਜੀਤ ਪਾਲ ਸਿੰਘ, ਰਮਨਦੀਪ ਰਮਣੀਕ, ਅੰਸ਼ੁਕਰ ਮਹੇਸ਼,ਪ੍ਰੋ. ਕੇਵਲਜੀਤ ਸਿੰਘ, ਮਨਦੀਪ ਕੌਰ ਸੋਹਲ ਅਤੇ ਰਜਿੰਦਰ ਰੇਨੂੰ ਨੇ ਖੂਬਸੂਰਤ ਕਵਿਤਾਵਾਂ ਸੁਣਾਈਆਂ।ਬਲਵਿੰਦਰ ਸਿੰਘ ਢਿੱਲੋਂ ਨੇ ਹੀਰ,ਹਰਜੀਤ ਸਿੰਘ ਨੇ ਤਰੰਨਮ ਵਿਚ ਗ਼ਜ਼ਲ, ਮਲਕੀਤ ਸਿੰਘ ਨਾਗਰਾ ਨੇ ਕਵੀਸ਼ਰੀ ਪ੍ਰਸੰਗ ਸੋਹਣੇ ਢੰਗ ਨਾਲ ਪੇਸ਼ ਕੀਤਾ।ਸ਼ਮਸ਼ੇਰ ਸਿੰਘ ਗਾਫਿਲ ਨੇ ਵਿਅੰਗਮਈ ਗੀਤ,ਸੁਖਦੇਵ ਸਿੰਘ ਕਾਹਲੋਂ ਨੇ ਪੰਜਾਬੀ ਲੋਕ ਗੀਤ ਅਤੇ ਕਰਨੈਲ ਸਿੰਘ ਨੇ ਮਜਦੂਰਾਂ ਦਾ ਗੀਤ ਸੁਣਾਇਆ।ਦਰਸ਼ਨ ਤਿਊਣਾ,ਅਮਰਜੀਤ ਸਿੰਘ ਬੈਨੀਪਾਲ,ਪਰਲਾਦ ਸਿੰਘ, ਸਰਬਜੀਤ ਸਿੰਘ ਪੱਡਾ, ਭਰਪੂਰ ਸਿੰਘ ਨੇ ਸਮਾਜਿਕ ਸਰੋਕਾਰ ਵਾਲੇ ਗੀਤ ਸੁਣਾਏ। ਪਰਮਜੀਤ ਪਰਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਦੋ ਛੋਟੀਆਂ ਕਵਿਤਾਂਵਾਂ ਸੁਣਾਈਆਂ। ਭਰਪੂਰ ਸਿੰਘ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਭਾਈ।ਇਸ ਮੌਕੇ ਤਮੰਨਾ,ਨੀਰੂ, ਪੰਮੀ,ਨਿਰਮਲ ਸਿੰਘ, ਅਨੁਰੀਤ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.