ਸਾਡੇ ਬੁੱਲ੍ਹਾਂ ਉੱਤੇ ਗੀਤ ਰਹੇ

 

ਨਵੇਂ ਟੱਪੇ / ਨਿਰਮਲ ਦੱਤ 


ਧੁੱਪਾਂ ਵਰ੍ਹੀਆਂ ਤਾਂ ਸੀਤ ਰਹੇ,

ਦਿਲ ਜੇ ਉਦਾਸ ਵੀ ਰਿਹਾ

ਸਾਡੇ ਬੁੱਲ੍ਹਾਂ ਉੱਤੇ ਗੀਤ ਰਹੇ।


ਮਸਤੀ ਵੀ ਮਾਰਾਂਗੇ,

ਸੋਹਣੇ ਜਿਹੇ ਕੰਮ ਕਰਕੇ

ਜ਼ਿੰਦਗ਼ੀ ਨੂੰ ਸੰਵਾਰਾਂਗੇ।


ਜਦੋਂ ਭੁੱਖ ਨੂੰ ਜਾਣ ਲਿਆ,

ਮੁਕਤੀ ਦੇ ਦਰ ਖੁੱਲ੍ਹ ਗਏ;

ਅੰਗ-ਸੰਗ ਨਿਰਵਾਣ ਰਿਹਾ।


ਆ ਮਸਲਾ ਹੱਲ ਕਰੀਏ,

ਰੁੱਸ ਕੇ ਨਹੀਂ ਬਹਿਣਾ

ਥੋੜ੍ਹਾ ਹੱਸੀਏ ਤੇ ਗੱਲ ਕਰੀਏ।


ਇੱਕ ਮਹਿਕ ਉਗਾ ਸੱਜਣਾ,

ਕਾਲ਼ੀ-ਕਾਲ਼ੀ ਰੁੱਤ ਆ ਗਈ

ਕੋਈ ਆਸ ਜਗਾ ਸੱਜਣਾ।


ਇਹ ਜੋ ਕੌਡੀ-ਕੌਡੀ ਮੁੱਲ ਦੇ ਨੇ,

ਸੁਰਗਾਂ ਜਿਹੇ ਪਿੰਡ ਛੱਡ ਕੇ

ਸ਼ਹਿਰੀਂ ਖੋਲ਼ੀਆਂ 'ਚ ਰੁਲ਼ਦੇ ਨੇ।

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060


 



Post a Comment

0 Comments