ਅਧਿਆਤਮਿਕਤਾ ਦਾ ਰਾਹ ਦਰਸਾਉਂਦੇ ਕੁੱਝ ਦੋਹੇ

ਇੱਕ ਸਿਰੇ 'ਤੇ ਨਾਸਤਕ ਲੋਕ ਹਨ ਅਤੇ ਦੂਜੇ ਸਿਰੇ 'ਤੇ ਅੰਧ-ਵਿਸ਼ਵਾਸੀ ਧਾਰਮਿਕ ਲੋਕ.ਨਾਸਤਕਤਾ ਅਤੇ ਅੰਧਵਿਸ਼ਵਾਸ ਦੇ ਵਿਚਾਲੇ ਅਧਿਆਤਮਿਕਤਾ ਦਾ ਸਿੱਧਾ, ਸਪਸ਼ਟ ਰਾਹ ਹੈ ਜੋ ਕੁਝ ਇਸ ਤਰ੍ਹਾਂ ਦੀ ਸਮਝ ਦਿੰਦਾ ਹੈ:ਨਿਰਮਲ ਦੱਤ   

ਦੋਹੇ 

1."ਸੁਣ ਕੀ ਆਖਣ ਚੂੜੀਆਂ, ਬਹਿ ਝਾਂਜਰ ਦੇ ਕੋਲ਼

ਇਹਨਾਂ 'ਚੋਂ ਲੱਭ ਆਰਤੀ ਤੇ ਸੰਖਾਂ ਦੇ ਬੋਲ."


2."ਨੀਲਾ ਅੰਬਰ ਭਰਮ ਹੈ, ਐਵੇਂ ਨਾ ਖੰਭ ਖੋਲ੍ਹ

ਰੱਖੀਂ ਨਿੱਘਾ ਆਲ੍ਹਣਾ, ਰਹਿ ਬੋਟਾਂ ਦੇ ਕੋਲ਼."


3."ਰੱਬ ਤੋਂ ਖੁਸ਼ੀਆਂ ਮੰਗਦਾ ਇੰਝ ਲਿਟ, ਲਿਟ ਨਾ ਜਾਹ

ਦਿਲ ਨੂੰ ਕਹਿ ਸਜਦੇ ਕਰੇ, ਹੱਥ ਵਿੱਚ ਰੱਖ ਉਪਾਅ."


4.ਦਿਨ ਚਾਨਣ ਦੀ ਸਲਤਨਤ,ਰਾਤਾਂ ਵਿੱਚ ਵੀ ਲੋਅ;

ਫਿਰ ਵੀ ਗਿਲਾ ਹਨੇਰ ਦਾ,ਬੇਸ਼ੁਕਰਾ ਨਾ ਹੋ।


5."ਮੁਕਤੀ ਦੀ ਮੁੱਢਲੀ ਕੜੀ ਸੁਥਰਾ ਜਿਹਾ ਨਿਜ਼ਾਮ

ਜਿਸ ਵਿੱਚ ਸੌਖਾ ਸਾਹ ਲਵੇ ਹਰ ਇੱਕ ਬੰਦਾ ਆਮ.

ਮੁਕਤੀ ਦੀ ਅੰਤਮ ਕੜੀ ਅੰਦਰ ਉਹ ਵਿਸ਼ਰਾਮ

ਜਿਸ ਵਿੱਚ ਸਾਰੇ ਮਿਟ ਗਏ ਖ਼ਾਹਸ਼ਾਂ ਦੇ ਕੋਹਰਾਮ."

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060


Post a Comment

0 Comments