ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਸਾਉਣ ਕਵੀ ਦਰਬਾਰ ਦਾ ਆਯੋਜਨ
ਚੰਡੀਗੜ੍ਹ, 10 ਅਗਸਤ (ਬਿਊਰੋ)
ਲੰਘੇ ਐਤਵਾਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਲਾ ਪਰਿਸ਼ਦ ਦੇ ਸਹਿਯੋਗ ਨਾਲ “ਸਾਉਣ ਕਵੀ ਦਰਬਾਰ” ਕਰਵਾਇਆ ਗਿਆ। ਕਲਾ ਭਵਨ ਵਿਖੇ ਹੋਏ ਇਸ ਕਵੀ ਦਰਬਾਰ ਵਿੱਚ ਚੰਡੀਗੜ੍ਹ ਅਤੇ ਆਸ-ਪਾਸ ਦੇ ਤਿੰਨ ਦਰਜਨ ਦੇ ਕਰੀਬ ਕਵੀਆਂ ਨੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਸਾਹਿਤਕ ਕਾਰਜਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ।ਕਵੀ ਦਰਬਾਰ ਦੀ ਸ਼ੁਰੂਆਤ ਨਵਨੀਤ ਕੌਰ ਮਠਾੜੂ ਵੱਲੋਂ ਗਾਏ ਸ਼ਬਦ ਨਾਲ ਹੋਈ। ਇਸ ਉਪਰੰਤ ਲਾਭ ਸਿੰਘ ਲਹਿਲੀ ਨੇ “ਚੂੜੀਆਂ ਲੈ ਲਓ ਚੂੜੀਆਂ’’ ਗੀਤ ਗਾਇਆ। ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤ ਨਾਲ ਹਾਜ਼ਰੀ ਲੁਆਈ।
ਇਸ ਉਪਰੰਤ ਸੁਭਾਸ਼ ਭਾਸਕਰ ਨੇ ਸਾਵਣ ਆਉਂਦਾ ਮਸਤ ਚਾਲ, ਕ੍ਰਿਸ਼ਨਾ ਵਰਮਾ ਨੇ ਜਦੋਂ ਖੁਆਬ ਉਹਦਾ ਆਵੇ, ਆਰ ਕੇ ਸੁਖਨ ਨੇ ਐਸੇ ਮੇਂ ਤੁਮ ਭੀ ਆ ਜਾਓ, ਸੁਖਵਿੰਦਰ ਸਿੰਘ ਸਿੱਧੂ ਨੇ ਸਾਉਣ ਮਹੀਨਾ ਮੇਘ ਦਾ ਸਰਬਜੀਤ ਸਿੰਘ ਪੱਡਾ ਨੇ ਆਜਾ ਆਜਾ ਸਾਵਣ ਚੜਿਆ ਏ ਗਾ ਕੇ ਵਾਹ ਵਾਹ ਖੱਟੀ। ਇਸ ਉਪਰੰਤ ਚਰਨਜੀਤ ਕੌਰ ਬਾਠ ਨੇ ਆਪਣੀ ਕਵਿਤਾ ਸੌਣ ਮਹੀਨਾ, ਮਹਿੰਦਰ ਸਿੰਘ ਸੰਧੂ ਨੇ ਫੱਕਰ ਜੇ ਬੰਦੇ, ਰਾਜ ਸਮੱਧਰ ਨੇ ਕਾਲ਼ੇ ਬੱਦਲਾਂ ਚੋਂ ਆਵੇ ਲਿਸ਼ਕੋਰ, ਦਰਸ਼ਨ ਤਿਉਣਾ ਨੇ ਬੱਦਲਾਂ ਤੋਂ ਪੁੱਛ ਸੁਹਣਿਆਂ, ਰਜਿੰਦਰ ਕੌਰ ਸਰਾਓ ਨੇ ਸਾਉਣ ਦੀ ਬਦਲੀਏ ਅਤੇ ਸ਼ਾਇਰ ਵਿੰਦਰ ਮਾਝੀ ਨੇ ਗਜ਼ਲ;
“ਇਹ ਜੋ ਤੀਆਂ ਦੇ ਦਿਨ ਨੇ ਸਾਰੇ ਧੀਆਂ ਦੇ ਦਿਨ ਨੇ’’ ਸੁਣਾਈ।
ਇਸੇ ਦੌਰਾਨ ਪ੍ਰਤਾਮ ਪਾਰਸ ਗੁਰਦਾਸਪੁਰੀ, ਹਰਭਜਨ ਕੌਰ ਢਿੱਲੋਂ ਅਤੇ ਸਿਮਰਨਜੀਤ ਕੌਰ ਗਰੇਵਾਲ ਨੇ ਆਪੋ ਆਪਣੀਆਂ ਸੁਰੀਲੀਆਂ ਆਵਾਜਾਂ ਵਿੱਚ ਟੱਪੇ , ਬੋਲੀਆਂ ਅਤੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਉਪਰੰਤ ਪ੍ਰਵੀਨ ਖਿੱਪਲ , ਹਰਜੀਤ ਸਿੰਘ, ਅਸ਼ਵਨੀ ਮਲਹੋਤਰਾ , ਗੁਰਨਾਮ ਕੰਵਰ , ਅਮਰਜੀਤ ਕੌਰ, ਹਰਪ੍ਰੀਤ ਕੌਰ, ਜਗਦੀਪ ਨੁਰਾਨੀ , ਕੁਲਦੀਪ ਕੌਰ, ਸੁਰਿੰਦਰ ਗਿੱਲ, ਡਾ. ਮਮਤਾ ਕਾਲੜਾ , ਬਲਵਿੰਦਰ ਢਿੱਲੋਂ, ਰੂਪ ਸਿੰਘ ਦਿਓਲ , ਗੁਰਜੰਟ ਸਿੰਘ, ਸ਼ੀਨੂੰ ਵਾਲੀਆ , ਰੂਹਾਨੀਅਤ , ਨਿਰਵੈਰ ਕੌਰ, ਹਰਨਾਮ ਸਿੰਘ ਡੱਲਾ ਅਤੇ ਗਣੇਸ਼ ਦੱਤ ਆਦਿ ਨੇ ਆਪੋ ਆਪਣੀਆ ਕਵਿਤਾਵਾਂ ਅਤੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਨਵਨੀਤ ਕੌਰ ਮਠਾੜੂ ਅਤੇ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਹਰਬੰਸ ਸਿੰਘ ਸੋਢੀ, ਹਰਮਿੰਦਰ ਸਿੰਘ ਕਾਲੜਾ , ਗੁਰਨਾਮ ਕੰਵਰ ਅਤੇ ਹਰਮੋਹਿੰਦਰ ਸਿੰਘ ਚੱਠਾ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.