ਸਾਹਿਤਕ ਸੱਥ ਖਰੜ ਵੱਲੋਂ ਕਵੀ ਦਰਬਾਰ ਦਾ ਆਯੋਜਨ
ਖਰੜ,16 ਅਗਸਤ (ਬਿਊਰੋ)
ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸੱਥ ਦੇ ਸਰਪ੍ਰਸਤ ਰਾਜਵਿੰਦਰ ਸਿੰਘ ਗੱਡੂ, ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਡਾ. ਸੁਦਾਗਰ ਸਿੰਘ ਪਾਲ ਅਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਪ੍ਰਧਾਨ ਵੱਲੋਂ ਸਭ ਤੋਂ ਪਹਿਲਾਂ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰੋਗਰਾਮ ਦੌਰਾਨ ਸੱਥ ਵੱਲੋਂ ਸਤੰਬਰ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਸਰਬਜੀਤ ਕੌਰ ਦੇ ਧਾਰਮਿਕ ਗੀਤ ਤੋਂ ਬਾਅਦ ਚੱਲੇ ਕਵੀ ਦਰਬਾਰ ਵਿਚ ਬਲਦੇਵ ਸਿੰਘ ਬਿੰਦਰਾ,ਇੰਦਰਜੀਤ ਕੌਰ ਵਡਾਲਾ, ਕੇਸਰ ਸਿੰਘ ਇੰਸਪੈਕਟਰ, ਗੁਰਸ਼ਰਨ ਸਿੰਘ ਕਾਕਾ,ਪਿਆਰਾ ਸਿੰਘ ਰਾਹੀ, ਡਾ. ਰੂਪ ਸਾਗਰ,ਸੁਮਿੱਤਰ ਸਿੰਘ ਦੋਸਤ, ਦਲਬੀਰ ਸਿੰਘ ਸਰੋਆ, ਡਾ. ਰਵਿੰਦਰ ਸਿੰਘ ਲੁਬਾਣਾ, ਜਸਵਿੰਦਰ ਸਿੰਘ ਕਾਈਨੌਰ, ਬੰਤ ਸਿੰਘ ਦੀਪ, ਤਰਸੇਮ ਸਿੰਘ ਕਾਲੇਵਾਲ, ਰਾਜਵਿੰਦਰ ਸਿੰਘ ਗੱਡੂ,ਮਲਕੀਤ ਨਾਗਰਾ, ਸਰਬਜੀਤ ਸਿੰਘ ਪੱਡਾ ਅਤੇ ਜਸਮਿੰਦਰ ਸਿੰਘ ਰਾਓ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ। ਗਾਇਕ ਗੁਰਵਿੰਦਰ ਗੁਰੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਪੇਸ਼ ਕੀਤਾ।
ਮੈਚ ਸੰਚਾਲਨ ਦੀ ਕਾਰਵਾਈ ਪਿਆਰਾ ਸਿੰਘ ਰਾਹੀਂ ਵੱਲੋਂ ਬਾਖੂਬੀ ਨਿਭਾਈ ਗਈ।ਅੰਤ ਚ ਰਾਜਵਿੰਦਰ ਸਿੰਘ ਗੱਡੂ ਵੱਲੋਂ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.