ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਹੋਈ
ਮੋਹਾਲੀ,31 ਅਗਸਤ (ਬਿਊਰੋ)
ਲੰਘੇ ਐਤਵਾਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਰੋਟਰੀ ਭਵਨ, ਸੈਕਟਰ 70 ਮੋਹਾਲੀ ਵਿਖੇ ਹੋਈ। ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਮਨਜੀਤ ਸਿੰਘ ਬੱਲ,ਪਰਮਜੀਤ ਕੌਰ ਪਰਮ, ਕੇਂਦਰ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਸ਼ਾਮਲ ਸਨ।ਸ਼ੁਰੂ ਵਿਚ ਕੇੰਦਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਜਾ ਰਹੇ ਹਨ ਅਤੇ ਕੇਂਦਰ ਨੂੰ ਚਲਾਉਣ ਦੀ ਜਿੰਮੇਵਾਰੀ ਪਰਮਜੀਤ ਪਰਮ, ਭਰਪੂਰ ਸਿੰਘ ਅਤੇ ਬਲਵਿੰਦਰ ਸਿੰਘ ਢਿੱਲੋਂ ਦੀ ਹੋਵੇਗੀ।ਉਹਨਾਂ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਨਵੀਂ ਟੀਮ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।ਪ੍ਰਤਾਪ ਪਾਰਸ, ਰੂਪ ਸਿੰਘ ਦਿਓਲ, ਦਰਸ਼ਨ ਤਿਉਣਾ,ਰਤਨ ਬਾਬਕਵਾਲਾ,ਸੁਖਦੇਵ ਸਿੰਘ ਕਾਹਲੋਂ,ਲਾਭ ਸਿੰਘ ਲਹਿਲੀ,ਹਰਜੀਤ ਸਿੰਘ, ਤਰਸੇਮ ਰਾਜ,ਮਲਕੀਤ ਨਾਗਰਾ,ਮੰਦਰ ਗਿੱਲ ਸਾਹਿਬਚੰਦੀਆ, ਬਲਵਿੰਦਰ ਸਿੰਘ ਢਿੱਲੋਂ, ਭਰਪੂਰ ਸਿੰਘ ਨੇ ਵਧੀਆ ਪੰਜਾਬੀ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਗੁਰਮੇਲ ਸਿੰਘ ਮੌਜੌਵਾਲ, ਨਰਿੰਦਰ ਕੌਰ ਲੌਂਗੀਆ, ਸੁਰਿੰਦਰ ਕੁਮਾਰ, ਸਵਰਨਜੀਤ ਸਿੰਘ, ਤਿਲਕ ਸੇਠ ( ਹਿੰਦੀ ਵਿਚ), ਬਲਜੀਤ ਕੌਰ ਢਿੱਲੋਂ, ਮਨਦੀਪ ਸੋਹਲ, ਭਗਵੰਤ ਸਿੰਘ, ਸ਼ਮਸ਼ੇਰ ਸਿੰਘ ਗਾਫਿਲ, ਜਸ਼ਨਦੀਪ ਕੌਰ, ਸਰਬਜੀਤ ਸਿੰਘ ਪੱਡਾ,ਗੁਰਦਰਸ਼ਨ ਸਿੰਘ ਮਾਵੀ,ਰਜਿੰਦਰ ਰੇਨੂੰ, ਮਲਕੀਤ ਬਸਰਾ, ਨੇ ਸਮਾਜਿਕ ਸਰੋਕਾਰ ਵਾਲੀਆਂ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਬਾਬੂ ਰਾਮ ਦੀਵਾਨਾ,ਪ੍ਰਲਾਦ ਸਿੰਘ,ਮਹਿੰਦਰ ਸਿੰਘ ਗੋਸਲ ਨੇ ਤਰੰਨਮ ਵਿਚ ਗਜ਼ਲਾਂ ਪੇਸ਼ ਕੀਤੀਆਂ। ਡਾ. ਬੱਲ ਨੇ ਪ੍ਰਧਾਨਗੀ ਭਾਸ਼ਨ ਵਿਚ ਦੱਸਿਆ ਕਿ ਉਹਨਾਂ ਵੱਲੋਂ ਬਣਾਈ ਗਈ ਲਘੂ-ਫਿਲਮ 12 ਸਤੰਬਰ ਨੂੰ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਵਿਖਾਈ ਜਾਏਗੀ। ਉਹਨਾਂ ਨੇ ਉਸ ਫਿਲਮ ਦਾ ਇਕ ਗੀਤ ਗਾ ਕੇ ਸੁਣਾਇਆ। ਪਰਮਜੀਤ ਪਰਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਇਸ ਕੇਂਦਰ ਦੇ ਪ੍ਰੋਗਰਾਮ, ਵਧੀਆ ਢੰਗ ਨਾਲ ਕਰਾਉਣ ਦੀ ਜਿੰਮੇਵਾਰੀ ਲਈ।ਸਟੇਜ ਦਾ ਸੰਚਾਲਨ ਭਰਪੂਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.