ਖਿਆਲਾਂ ਦੇ ਕੁੱਜੇ ਕਾਵਿ ਸੰਗ੍ਰਹਿ ਰਿਲੀਜ਼

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਪੁਸਤਕ ਦਾ ਲੋਕ-ਅਰਪਣ 

ਚੰਡੀਗੜ੍ਹ,22 ਅਗਸਤ (ਬਿਊਰੋ)

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17, ਚੰਡੀਗੜ੍ਹ ਵਿਖੇ ਹੋਈ। ਜਿਸ ਵਿੱਚ ਸੁਖਵਿੰਦਰ ਰਫੀਕ ਦਾ ਕਾਵਿ ਸੰਗ੍ਰਹਿ "ਖਿਆਲਾਂ ਦੇ ਕੁੱਜੇ" ਲੋਕ-ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਡਾ. ਦੀਪਕ ਮਨਮੋਹਨ ਸਿੰਘ, ਰਾਜਿੰਦਰ ਕੌਰ, ਜਗਦੀਪ ਨੂਰਾਨੀ,ਲੇਖਕ ਸੁਖਵਿੰਦਰ ਰਫੀਕ, ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਹਾਜ਼ਰ ਸਨ। ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਦਾ ਲੋਕ-ਅਰਪਣ ਕੀਤਾ ਗਿਆ। ਪ੍ਰੋ; ਸੁਖਵਿੰਦਰ ਸੁੱਖੀ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਵਿੱਚ ਚੁੱਪ ਅਤੇ ਪਿਆਰ ਕੇੰਦਰ ਬਿੰਦੂ ਹਨ।ਵੰਨ-ਸੁਵੰਨੀਆਂ ਕਵਿਤਾਂਵਾਂ ਵਿੱਚ ਖੂਬਸੂਰਤ ਬਿੰਬ ਵਰਤੇ ਹਨ।ਛੋਟੀਆਂ ਕਵਿਤਾਵਾਂ ਵਿੱਚ ਵੱਡੇ ਅਰਥ ਛੁਪੇ ਹੋਏ ਹਨ।ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਸਹਿਜ,ਸੁੰਦਰਤਾ ਅਤੇ ਸੰਵੇਦਨਸ਼ੀਲਤਾ ਵਿੱਚੋਂ ਉਪਜਦੀ ਹੈ।ਇਹ ਕਵਿਤਾਵਾਂ ਸੱਚ ਦੇ ਨੇੜੇ ਹਨ।ਕਿਤਾਬ ਬਾਰੇ ਪ੍ਰਮੋਦ ਕੁਮਾਰ, ਸਾਬਕਾ ਜਿਲ੍ਹਾ ਅਤੇ ਸ਼ੈਸ਼ਨਜ ਜੱਜ ਜੇ.ਐੱਸ.ਖੁਸ਼ਦਿਲ ਅਤੇ ਰਾਜਿੰਦਰ ਸਿੰਘ ਧੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਕਿਤਾਬ ਵਿੱਚੋਂ ਰਤਨ ਬਾਬਕਵਾਲਾ,ਬਲਵਿੰਦਰ ਸਿੰਘ ਢਿੱਲੋਂ, ਲਾਭ ਸਿੰਘ ਲਹਿਲੀ,ਨਰਿੰਦਰ ਕੌਰ ਲੌਂਗੀਆ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਜਗਦੀਪ ਨੂਰਾਨੀ ਨੇ ਕਿਹਾ ਕਿ ਭੱਜ-ਦੌੜ ਵਾਲੀ ਜਿੰਦਗੀ ਵਿੱਚ ਸਹਿਜ ਨਾਲ ਲਿਖਣਾ ਅਤੇ ਕਿਤਾਬ ਛਪਵਾਉਣਾ ਵੱਡੀ ਹਿੰਮਤ ਦਾ ਕੰਮ ਹੈ।ਰਾਜਿੰਦਰ ਕੌਰ ਨੇ ਕਿਹਾ ਇਨ੍ਹਾਂ ਕਵਿਤਾਵਾਂ ਵਿੱਚ ਪਿਆਰ,ਯਾਦ, ਵਿਛੋੜਾ,ਦਰਦ ਪ੍ਰਮੁੱਖ ਤੌਰ ਤੇ ਸ਼ਾਮਲ ਹਨ।ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ ਹੈ।ਉਸਦੀਆਂ ਕਵਿਤਾਵਾਂ ਵਿੱਚ ਅਸੀਸਾਂ ਵਰਗੀਆਂ ਗੱਲਾਂ ਹਨ।ਸਾਹਿਤ ਵਿਗਿਆਨ ਕੇਂਦਰ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਡਾ. ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਭਰਪੂਰ ਸਿੰਘ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਚੰਡੀਗੜ੍ਹ, ਮੋਹਾਲੀ,ਖਰੜ,ਪੰਚਕੂਲਾ ਤੋਂ ਵੱਡੀ ਗਿਣਤੀ ਵਿੱਚ ਲੇਖਕ,ਵਿਦਵਾਨ ਅਤੇ ਰੰਗ-ਕਰਮੀ ਹਾਜ਼ਰ ਸਨ।

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -


Post a Comment

0 Comments