ਬਿੱਕਰ ਸਿੰਘ ਭਲੂਰ,ਦਰਸ਼ਨ ਸਿੰਘ ਭੰਮੇ, ਦਲਜੀਤ ਰਾਏ ਕਾਲੀਆ ਅਤੇ ਪਰਵੀਨ ਸ਼ਰਮਾ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ,14 ਅਗਸਤ (ਬਿਊਰੋ)
ਬੀਤੇ ਐਤਵਾਰ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਸਲਾਨਾ ਸਾਹਿਤਕ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਹਿਤਕ ਸਮਾਗ਼ਮ ਦੌਰਾਨ ਪੰਜਾਬ ਭਰ ਤੋਂ ਆਏ ਪੰਜਾਬੀ ਲੇਖਕਾਂ ਨੇ ਆਪੋ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗ਼ਮ ਦੇ ਮੁੱਖ ਪ੍ਰਬੰਧਕ ਅਤੇ ਪੰਜਾਬੀ ਸਾਹਿਤ ਸਭਾ ਦੇ ਸਲਾਹਕਾਰ ਕੁਲਵੰਤ ਸਰੋਤਾ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀਆਂ ਗਈਆਂ ਸਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬੀ ਦੀਆਂ ਪੰਜ ਸਾਹਿਤਕ ਕਿਤਾਬਾਂ ਲੋਕ ਅਰਪਨ ਕੀਤੀਆਂ ਗਈਆਂ। ਜਿਨ੍ਹਾਂ ‘ਚ ਹੀਰਾ ਸਿੰਘ ਤੂਤ ਦੀ ਵਾਰਤਕ ਪੁਸਤਕ ਤੂਤ ਦੀ ਪੈੜ, ਹਰਦੇਵ ਹਮਦਰਦ ਦਾ ਕਾਵਿ ਸੰਗ੍ਰਹਿ ਸ਼ਿਲਾਲੇਖ, ਦਲਜੀਤ ਰਾਏ ਕਾਲੀਆ ਦੁਆਰਾ ਲਿਖਤ ਸਾਹਿਤਕਾਰਾਂ ਦੇ ਰੇਖਾ ਚਿਤਰਾਂ ਦੀ ਪੁਸਤਕ ਸ਼ਬਦਾਂ ਦੇ ਸ਼ਿਲਪੀ, ਰਾਜ ਕੁਮਾਰ ਸ਼ਰਮਾ ਧੂਲਕੋਟ ਦੇ ਨਾਵਲ ਦੇਵਕੀ ਦਾ ਦੂਜਾ ਐਡੀਸ਼ਨ ਅਤੇ ਵੀਤ ਬਾਦਸ਼ਾਹ ਪੁਰੀ ਦੁਆਰਾ ਸੰਪਾਦਤ ਸਾਂਝਾ ਕਾਵਿ ਸੰਗ੍ਰਹਿ ਤਾਰਿਆਂ ਦੀ ਮਹਿਫ਼ਿਲ ਸ਼ਾਮਿਲ ਹਨ।
ਕਵੀ ਦਰਬਾਰ ਸਮੇਂ ਜਸਵੀਰ ਫ਼ੀਰਾ, ਪੰਮਾ ਖੋਖਰ, ਅਮਰ ਪਰਮਿੰਦਰ ਸਿੰਘ, ਅਵਿਨਾਸ਼ ਸਿੰਘ ਵੜਿੰਗ, ਸੰਤੋਸ਼ ਕੁਮਾਰੀ,ਰੁਪਿੰਦਰ ਸਿੰਘ ਨਿਬਾਹੂ, ਨਿਸ਼ਾਨ ਲਿਖਾਰੀ, ਸੁਖਵਿੰਦਰ ਕੌਰ ਸੁੱਖੀ, ਗੁਰਸੇਵਕ ਬੀੜ, ਰਾਜੂ ਮੰਡੇਰ, ਜਸਵੰਤ ਰਾਊਕੇ, ਲਖਵਿੰਦਰ ਸ਼ਰੀਹ ਵਾਲਾ, ਕੁਲਦੀਪ ਕੰਡਿ ਆਰਾ, ਆਸਿਫ਼ ਅਲੀ ਮਾਲੇਰਕੋਟਲਾ,ਸੋਨੀ ਮੋਗਾ, ਹਰਸ਼ਦੀਪ ਕੌਰ ਬੋਪਾਰਾਏ,ਗੁਰਦੀਪ ਭਾਵਾ, ਅਨੰਤ ਗਿੱਲ ਭਲੂਰ, ਬੇਅੰਤ ਗਿੱਲ ਭਲੂਰ, ਬਲਵਿੰਦਰ ਸਿੰਘ ਔਲਖ, ਹਰਦੇਵ ਹਮਦਰਦ, ਪਰਮਿੰਦਰ ਸਿੰਘ ਚਮਕ, ਪ੍ਰਭਜੋਤ ਕੌਰ, ਬਿੱਕਰ ਸਿੰਘ ਵਿਯੋਗੀ, ਇਕਬਾਲ ਸਿੰਘ ਲੋਹੀਆ, ਸੰਦੀਪ ਝਾਂਬ, ਨਰਿੰਦਰ ਸਿੰਘ ਜ਼ੀਰਾ, ਕਰਨਜੀਤ ਸਿੰਘ ਦਰਦ, ਕੁਲਵਿੰਦਰ ਬੀੜ, ਜਸਪ੍ਰੀਤ ਕੌਰ ਗੁਰਨਾ, ਸਤੀਸ਼ ਧਵਨ ਭਲੂਰ, ਸੁਖਜਿੰਦਰ ਮੁਹਾਰ ਜਿੰਦੂ, ਸ਼ਿੰਦਾ ਲਿਖਾਰੀ, ਹੀਰਾ ਸਿੰਘ ਤੂਤ, ਗੁਰਮੀਤ ਰਾਜ ਥਿੰਦ, ਧਰਮ ਪਰਵਾਨਾ,ਸੁਖਚੈਨ ਚੰਦ ਨਵਾਂ, ਦਲਜੀਤ ਰਾਏ ਕਾਲੀਆ, ਬਲਦੇਵ ਸਿੰਘ ਇੱਕ ਵੰਨ, ਪਰਵੀਨ ਸ਼ਰਮਾ, ਜਸਪਾਲ ਵਧਾਈਆਂ, ਬੀਰ ਬਾਲਾ ਸੱਦੀ ਆਦਿ ਕਵੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਦਰਸ਼ਨ ਸਿੰਘ ਭੰਮੇ ਅਤੇ ਗੁਰਪ੍ਰੀਤ ਸਿੰਘ ਮੱਲਣ ਨੇ ਕਵੀਸ਼ਰੀ ਕਲਾ ਨਾਲ ਹਾਜ਼ਰੀ ਲਵਾਈ। ਮਾਸਟਰ ਬਿੱਕਰ ਸਿੰਘ ਭਲੂਰ ਨੇ ਪੰਜਾਬੀ ਲਿੱਪੀ ਅਤੇ ਅੰਕਾਂ ਦੀ ਖੋਜ਼ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਮਾਸਟਰ ਬਿੱਕਰ ਸਿੰਘ ਭਲੂਰ ਨੂੰ ਫੁਲੇਲ ਸਿੰਘ ਫੁੱਲ ਯਾਦਗਾਰੀ ਪੁਰਸਕਾਰ, ਪਰਵੀਨ ਸ਼ਰਮਾ ਨੂੰ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ, ਦਲਜੀਤ ਰਾਏ ਕਾਲੀਆ ਨੂੰ ਮੋਦਨ ਸਿੰਘ ਲੋਹੀਆ ਯਾਦਗਾਰੀ ਪੁਰਸਕਾਰ ਅਤੇ ਦਰਸ਼ਨ ਸਿੰਘ ਭੰਮੇ ਨੂੰ ਬੋਹੜ ਸਿੰਘ ਮੱਲਣ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਖਜਿੰਦਰ ਭੰਗਜੜੀ, ਨਗਿੰਦਰ ਸਿੰਘ ਢਿੱਲੋਂ, ਸੰਜੀਵ ਕੁਮਾਰ ਸੁੱਖੀ ਅਤੇ ਸਤਵਿੰਦਰ ਸਿੰਘ ਫਾਜਿਲਕਾ ਵੀ ਹਾਜਰ ਸਨ। ਮੰਚ ਸੰਚਾਲਨ ਕੁਲਵੰਤ ਸਰੋਤਾ ਅਤੇ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਇਆ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.