ਮੋਹਾਲੀ ਵਿਖੇ ਸਾਵਣ ਕਵੀ ਦਰਬਾਰ ਦਾ ਆਯੋਜਨ
ਮੋਹਾਲੀ, 27 ਜੁਲਾਈ (ਬਿਊਰੋ)
ਲੰਘੇ ਐਤਵਾਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਭਵਨ ਮੋਹਾਲੀ ਵਿਖੇ ਅਮਰਜੀਤ ਸਿੰਘ ਖੁਰਲ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਸ੍ਰੀ ਸੰਤਵੀਰ ਨੇ ਕੀਤੀ। ਅਮਰਜੀਤ ਸਿੰਘ ਖੁਰਲ ਸਪੁੱਤਰ ਗੁਰਪ੍ਰੀਤ ਸਿੰਘ ਖੁਰਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਰਾਜਵਿੰਦਰ ਗੱਡੂ,ਉਮਰਾਓ ਸਿੰਘ,ਸਰਬਜੀਤ ਸਿੰਘ ਪੱਡਾ,ਬਾਬੂ ਰਾਮ ਦੀਵਾਨਾ,ਮਹਿੰਦਰ ਸਿੰਘ ਗੋਸਲ, ਗੁਰਦਾਸ ਸਿੰਘ ਦਾਸ, ਪ੍ਰਤਾਪ ਪਾਰਸ ਗੁਰਦਾਸਪੁਰੀ ਅਤੇ ਡਾ. ਗੁਰਦੇਵ ਸਿੰਘ ਗਿੱਲ ਵੱਲੋਂ ਸਾਵਣ ਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਰਤਨ ਬਾਬਕਵਾਲਾ ਨੇ ਵਿਅੰਗਮਈ ਰਚਨਾ ਸੁਣਾ ਕੇ ਮਾਹੌਲ ਖੁਸ਼ਨੁਮਾ ਬਣਾ ਦਿੱਤਾ। ਭਰਪੂਰ ਸਿੰਘ ਨੇ ਬਹੁਤ ਹੀ ਖੂਬਸੂਰਤ ਰਚਨਾ ਤਰੰਨਮ ਵਿੱਚ ਸੁਣਾਈ। ਗੁਰਮੇਲ ਸਿੰਘ ਮੌਜੋਵਾਲ ਨੇ ਅੱਜ ਕੱਲ ਦੇ ਹਾਲਾਤਾਂ ਨੂੰ ਦਰਸਾਉਂਦੀ ਕਵਿਤਾ ਸਰੋਤਿਆਂ ਦੇ ਸੱਨਮੁੱਖ ਕੀਤੀ।ਮਲਕੀਤ ਸਿੰਘ ਨਾਗਰਾ ਨੇ ਸੰਤ ਰਾਮ ਉਦਾਸੀ ਦੀ ਰਚਨਾ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ। ਰਜਿੰਦਰ ਸਿੰਘ ਧੀਮਾਨ ਨੇ ਵੀ ਸਾਵਣ ਮਹੀਨੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨਗੀ ਕਰ ਰਹੇ ਸੰਤਵੀਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਖੁਰਲ ਵਲੋਂ ਆਪਣੇ ਪਿਤਾ ਜੀ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸਾਹਿਤ ਵਿੱਚ ਬਹੁਤ ਰੁੱਚੀ ਰੱਖਦੇ ਸਨ ਅਤੇ ਅੰਤ ਤੱਕ ਸਾਹਿਤ ਵਿਗਿਆਨ ਕੇਂਦਰ ਨਾਲ ਜੁੜੇ ਰਹੇ। ਸਭਾ ਦੇ ਇਸਤਰੀ ਮੈਂਬਰਾਂ ਨਰਿੰਦਰ ਕੌਰ ਲੌਂਗੀਆ, ਰਮਨਦੀਪ ਰਮਣੀਕ, ਬਲਜੀਤ ਬੈਂਸ,ਹਰਭਜਨ ਕੌਰ ਢਿੱਲੋਂ,ਅਮਰਜੀਤ ਕੌਰ, ਡਾ. ਰਜਿੰਦਰ ਰੇਨੂੰ,ਬਬੀਤਾ ਸਾਗਰ,ਬਲਜੀਤ ਕੌਰ ਬੁੱਟਰ,ਮਨਦੀਪ ਕੌਰ ਸੋਹਲ, ਜਸ਼ਨਦੀਪ ਕੌਰ ਸਿੱਧੂ,ਸੁਮਨ ਰਾਣੀ ,ਕੁਲਦੀਪ ਕੌਰ,ਵੈਸ਼ਾਲੀ, ਕੁਲਵਿੰਦਰ ਕੌਰ,ਪਰੌਮਿਲਾ ਵਰਮਾ, ਰੇਖਾ ਮਿੱਤਲ,ਦਵਿੰਦਰ ਕੌਰ ਢਿੱਲੋਂ ਅਤੇ ਡਾ. ਹਰਬੰਸ ਕੌਰ ਗਿੱਲ ਵੱਲੋਂ ਗਿੱਧਾ ਪਾ ਕੇ ਤੀਜ ਦਾ ਤਿਉਹਾਰ ਬਹੁਤ ਚਾਂਵਾਂ ਨਾਲ ਮਨਾਇਆ ਗਿਆ। ਅੰਤਰਰਾਸ਼ਟਰੀ ਢੋਲੀ ਜਸਬੀਰ ਸਿੰਘ ਮੀਕਾ,ਹਰਿੰਦਰ ਹਰ ,ਪਿਆਰਾ ਸਿੰਘ ਰਾਹੀ ਅਤੇ ਬਲਕਾਰ ਸਿੰਘ ਸਿੱਧੂ ਨੇ ਬੋਲੀਆਂ ਪਾ ਕੇ ਖੂਬ ਵਾਹ ਵਾਹ ਖੱਟੀ।ਇਸ ਤੋਂ ਇਲਾਵਾ ਪਰਮਿੰਦਰ ਸਿੰਘ ਅਜ਼ੀਜ਼. ਜਲੌਰ ਸਿੰਘ ਖੀਵਾ,ਅੰਸ਼ੁਕਰ ਮਹੇਸ਼,ਮੰਦਰ ਗਿੱਲ ਸਾਹਬਚੰਦੀਆ, ਨਰਿੰਦਰ ਸਿੰਘ ਦੌੜਕਾ,ਜਸਬੀਰ ਸਿੰਘ, ਬਸ਼ੇਸ਼ਰ ਸਿੰਘ,ਸੁਰਿੰਦਰ ਕੁਮਾਰ,ਸੁਖਦੇਵ ਸਿੰਘ,ਗੀਤਕਾਰ ਰਾਜੂ ਨਾਹਰ,ਦਰਸ਼ਨ ਤਿਉਣਾ,ਪਰਲਾਦ ਸਿੰਘ,ਬਲਵਿੰਦਰ ਢਿੱਲੋਂ, ਲਾਭ ਸਿੰਘ ਲਹਿਲੀ ਅਤੇ ਵਿੰਦਰ ਮਾਂਝੀ ਹਾਜ਼ਰ ਸਨ।
ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਖੁਰਲ ਪਰਿਵਾਰ ਵੱਲੋਂ ਤਿਆਰ ਕੀਤਾ ਬਹੁਤ ਹੀ ਪਿਆਰ ਨਾਲ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.