ਖਰੜ ਵਿਖੇ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ
ਖਰੜ, 19 ਜੁਲਾਈ (ਬਿਊਰੋ)
ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਬਾਬੂ ਰਾਮ ਦੀਵਾਨਾ, ਫੈਸਲ ਖਾਨ ਅਤੇ ਅਮਰਜੀਤ ਕੌਰ ਮੋਰਿੰਡਾ ਸ਼ਾਮਿਲ ਹੋਏ।
ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਉਪਰੰਤ ਗਾਇਕ ਗੁਰਵਿੰਦਰ ਗੁਰੀ ਨੇ ਹਰਮੋਨੀਅਮ 'ਤੇ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ। ਇਸ ਉਪਰੰਤ ਜਨਾਬ ਫੈਸਲ ਖਾਨ ਨੇ ਗ਼ਜ਼ਲ ਬਾਰੇ ਵਿਸਥਾਰ ਪੂਰਵਕ ਗੱਲ ਕਰਦਿਆਂ ਗ਼ਜ਼ਲ ਵਿਚ ਵਰਤੇ ਜਾਂਦੇ ਤਕਨੀਕੀ ਸ਼ਬਦਾਂ, ਬਹਿਰਾਂ ਅਤੇ ਤਕਤੀਹ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਧੀਆ ਢੰਗ ਨਾਲ ਦਿੱਤੇ ਗਏ। ਕੁਲ ਮਿਲਾਕੇ ਗ਼ਜ਼ਲ ਦੇ ਸਿਖਿਆਰਥੀਆਂ ਲਈ ਇਹ ਵਰਕਸ਼ਾਪ ਬਹੁਤ ਲਾਹੇਵੰਦ ਸਾਬਿਤ ਹੋਈ।
ਬਾਅਦ ਵਿਚ ਚੱਲੇ ਕਵੀ ਦਰਬਾਰ ਵਿਚ ਜਸਵਿੰਦਰ ਸਿੰਘ ਕਾਈਨੌਰ, ਅਮਰਜੀਤ ਕੌਰ ਮੋਰਿੰਡਾ, ਫੈਸਲ ਖਾਨ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਖ਼ੁਸ਼ੀ ਰਾਮ ਨਿਮਾਣਾ, ਬਲਦੇਵ ਸਿੰਘ ਬੁਰਜਾਂ, ਗੁਰਸ਼ਰਨ ਸਿੰਘ ਕਾਕਾ, ਪਿਆਰਾ ਸਿੰਘ ਰਾਹੀ, ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਦਲਬੀਰ ਸਿੰਘ ਸਰੋਆ, ਡਾ. ਰਵਿੰਦਰ ਸਿੰਘ ਲੁਬਾਣਾ ਮਨਜੀਤ ਪਾਲ ਸਿੰਘ, ਦਰਸ਼ਨ ਤਿਉਣਾ, ਜਸ਼ਨਦੀਪ ਸਿੱਧੂ, ਬੰਤ ਸਿੰਘ ਦੀਪ, ਭੁਪਿੰਦਰ ਸਿੰਘ ਭਾਗੋਮਾਜਰਾ, ਮਲਕੀਤ ਨਾਗਰਾ, ਬਲਵਿੰਦਰ ਢਿੱਲੋਂ, ਮਹਿੰਦਰ ਸਿੰਘ ਗੋਸਲਾਂ, ਸਰਬਜੀਤ ਸਿੰਘ ਪੱਡਾ, ਰਤਨ ਬਾਬਕ ਵਾਲਾ, ਨੀਲਮ ਨਾਰੰਗ, ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ।
ਸੱਥ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰ ਕਾਲ਼ਾ ਸਿੰਘ ਸੈਣੀ ਅਤੇ ਫੈਸਲ ਖਾਨ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਬਾਬੂ ਰਾਮ ਦੀਵਾਨਾ ਨੇ ਜਿੱਥੇ ਗ਼ਜ਼ਲ ਵਰਕਸ਼ਾਪ ਦੀ ਸਰਾਹਨਾ ਕੀਤੀ ਉਥੇ ਹਾਜ਼ਿਰ ਸ਼ਾਇਰਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਬਾਰੇ ਗੱਲਬਾਤ ਕਰਦਿਆਂ ਪ੍ਰਸ਼ੰਸਾ ਕੀਤੀ ਅਤੇ ਆਪਣੀ ਇਕ ਗ਼ਜ਼ਲ ਵੀ ਤਰੰਨਮ ਵਿਚ ਪੇਸ਼ ਕੀਤੀ।
ਉਪਰੋਕਤ ਤੋਂ ਇਲਾਵਾ ਸੁਰਜੀਤ ਸੁਮਨ, ਰਾਮ ਸਰੂਪ , ਐਮ ਸੀ ਖਰੜ, ਆਦਿ ਨੇ ਵੀ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਕਾਰਵਾਈ ਡਾ. ਰੂਪ ਸਾਗਰ ਵੱਲੋਂ ਬਾਖੂਬੀ ਨਿਭਾਈ ਗਈ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.