ਪਰਮਿੰਦਰ ਸਿੰਘ ਅਜ਼ੀਜ਼ ਦੀ ਪੁਸਤਕ ਇਬਾਦਤਨਾਮਾ ਲੋਕ ਅਰਪਣ
ਚੰਡੀਗੜ੍ਹ, 12 ਜੁਲਾਈ (ਬਿਊਰੋ)
ਬੀਤੇ ਕੱਲ੍ਹ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ. ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਕਰਵਾਈ ਗਈ ਜਿਸ ਵਿੱਚ ਪ੍ਰਸਿੱਧ ਸ਼ਾਇਰ ਪਰਮਿੰਦਰ ਸਿੰਘ ਅਜ਼ੀਜ਼ ਦੀ ਗੀਤਾਂ ਅਤੇ ਗ਼ਜ਼ਲਾਂ ਦੀ ਪੁਸਤਕ ‘ ਇਬਾਦਤਨਾਮਾ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਡਾ.ਦਵਿੰਦਰ ਬੋਹਾ(ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ) ,ਡਾ. ਪਰਮਜੀਤ ਸਿੰਘ (ਐਸੋਸੀਏਟ ਪ੍ਰੋਫੈਸਰ ),ਲੇਖਕ ਪਰਮਿੰਦਰ ਸਿੰਘ ਅਜ਼ੀਜ਼ ,ਗੁਰਦਰਸ਼ਨ ਸਿੰਘ ਮਾਵੀ (ਪ੍ਰਧਾਨ)ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਦੱਸਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦਵਿੰਦਰ ਬੋਹਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਲਿਖਣ ਲਈ ਪਰਿਵਾਰ ਦਾ ਸਹਿਯੋਗ ਜ਼ਰੂਰੀ ਹੈ। ਗਜ਼ਲ ਲੋਕ ਮਸਲਿਆਂ ਨੂੰ ਸੁਲਝਾਉਣ ਦੀ ਗੱਲ ਕਰਦੀ ਹੈ। ਉਹਨਾਂ ਨੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਬਹੁਤ ਮਿਹਨਤੀ ਹੈ ਅਤੇ ਉਸ ਨੇ ਗ਼ਜ਼ਲ ਨੂੰ ਇਬਾਦਤ ਅਤੇ ਗੀਤ ਨੂੰ ਅਰਦਾਸ ਕਿਹਾ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਆਪਣੇ ਆਪ ਪ੍ਰਗਟ ਹੋਵੇ ਅਤੇ ਸਰੋਤਿਆਂ ਨੂੰ ਸੁਣਨ ਲਈ ਮਜਬੂਰ ਕਰ ਦੇਵੇ ਉਹ ਸਾਹਿਤ ਹੁੰਦਾ ਹੈ।ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਉਸਤਾਦ ਬਿਨਾਂ ਗ਼ਜ਼ਲ ਲਿਖਣੀ ਔਖੀ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਚਨਾਰਥਲ ਨੇ ਬੋਲਦਿਆਂ ਆਖਿਆ ਕਿ ਲੇਖਕ ਖੁਦ ਜਾਣਦਾ ਹੈ ਕਿ ਉਹ ਕੀ ਲਿਖ ਰਿਹਾ ਹੈ ਅਤੇ ਕਿਉਂ ਲਿਖ ਰਿਹਾ ਹੈ। ਕਿਤਾਬ ਉਹ ਹੈ ਜਿਹੜੀ 10 ਕਿਤਾਬਾਂ ਵਿੱਚੋਂ ਬੋਲਦੀ ਹੋਵੇ ਅਤੇ ਸਾਨੂੰ ਪੜ੍ਹਨ ਲਈ ਮਜਬੂਰ ਕਰਦੀ ਹੋਵੇ। ਪਰਚਾ ਲੇਖਕ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਸ਼ਾਇਰ ਦੀ ਗ਼ਜ਼ਲ ਦੀ ਲੈਅ ਬਹੁਤ ਹੀ ਵਿਉਂਤਬੱਧ ਤੇ ਭਾਵਬੋਧ ਹੈ। ਲੇਖਕ ਉਰਦੂ ਅਤੇ ਪੰਜਾਬੀ ਨਾਲ ਜੁੜਿਆ ਹੋਇਆ ਹੈ ।ਗ਼ਜ਼ਲਾਂ ਵਿੱਚ ਨਿਹੋਰਾ ਹੈ ਜਾਂ ਸਬਰ ਹੈ।ਲੇਖਕ ਨੇ ਆਪਣੀ ਕਿਤਾਬ ਦੇ ਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ਼ਜ਼ਲ ਮੇਰੀ ਰੂਹ ਦੀ ਖੁਰਾਕ ਹੈ। ਗ਼ਜ਼ਲ ਲਿਖਣਾ,ਸੁਣਨਾ ਤੇ ਕਹਿਣਾ ਮੈਨੂੰ ਚੰਗਾ ਲੱਗਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪਸੰਦੀਦਾ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ ।ਡਾ. ਮਨਜੀਤ ਸਿੰਘ ਬੱਲ,
ਬਲਵਿੰਦਰ ਢਿੱਲੋਂ,ਭਰਪੂਰ ਸਿੰਘ,ਰਤਨ ਬਾਬਕਵਾਲਾ, ਪ੍ਰਤਾਪ ਪਾਰਸ ਗੁਰਦਾਸਪੁਰੀਆ ਅਤੇ ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿੱਚੋਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ । ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ ।ਇਸ ਤੋਂ ਇਲਾਵਾ ਰਾਜਵਿੰਦਰ ਸਿੰਘ ਗੱਡੂ,ਭਗਤ ਰਾਮ ਰੰਗਾੜਾ,ਡਾ.ਪੁਸ਼ਪਿੰਦਰਪਾਲ ਕੌਰ,ਲਾਭ ਸਿੰਘ ਲਹਿਲੀ,ਨਰਿੰਦਰ ਕੌਰ,ਅਤਰ ਸਿੰਘ ਖੁਰਾਨਾ,ਸੁਰਿੰਦਰ ਕੁਮਾਰ,ਗੁਰਪ੍ਰੀਤ ਕੌਰ,ਗੁਰਮਤ ਸਿੰਘ,ਰਹਿਮਤ ਕੌਰ,ਮਲਕੀਤ ਸਿੰਘ ਨਾਗਰਾ,ਰਜਿੰਦਰ ਸਿੰਘ ਧੀਮਾਨ,ਹਰਭਜਨ ਕੌਰ ਢਿੱਲੋਂ,ਡਾ. ਗੁਰਦੇਵ ਸਿੰਘ ਗਿੱਲ,ਡਾ. ਹਰਬੰਸ ਕੌਰ ਗਿੱਲ,ਸਰਬਜੀਤ ਸਿੰਘ ਪੱਡਾ,ਸਵਰਨਜੀਤ ਸਿੰਘ ਜੀਤ,ਡਾ. ਨਵਜੀਤ ਕੌਰ ,ਹਰਚਰਨ ਸਿੰਘ, ਚਰਨਜੀਤ ਕੌਰ ਬਾਠ,ਮੰਦਰ ਗਿੱਲ ਸਾਹਬਚੰਦੀਆ,ਡਾ. ਮਨਜੀਤ ਸਿੰਘ ਮਝੈਲ,ਡਾ.ਗੁਰਦੀਪ ਸਿੰਘ,ਚਰਨਜੀਤ ਕਲੇਰ,ਸੁਖਮਿੰਦਰ ਸਿੰਘ,ਸੁਖਵਿੰਦਰ ਕੌਰ,ਅੰਸ਼ੁਕਰ ਮਹੇਸ਼,ਸਿਮਰਨਜੀਤ ਕੌਰ,ਭਗਵੰਤ ਸਿੰਘ ਸੰਧੂ,ਗੁਰਮੇਲ ਸਿੰਘ ਸਿੱਧੂ,ਮਨੋਜ ਕੁਮਾਰ,ਸੀਮਾ,ਅਰਾਧਿਆ,
ਮਹਿੰਦਰ ਸਿੰਘ ਗੋਸਲ,ਪਰਲਾਦ ਸਿੰਘ,ਰਾਣੀ ਸੁਮਨ ਅਤੇ ਹਰਜੀਤ ਸਿੰਘ ਅਦਿ ਸਾਹਿਤਕਾਰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.