ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਰਚਾਇਆ ਵਿਸ਼ੇਸ਼ ਸਮਾਗਮ
ਚੰਡੀਗੜ੍ਹ,14 ਜੂਨ (ਬਿਊਰੋ)ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਮਾਗਮ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਪੰਜਾਬ ਕਲਾ ਭਵਨ ‘ਚ ਹੋਏ ਇਸ ਸਮਾਗਮ ਵਿੱਚ ਨਾਟ ਪਾਠ ਦਵਿੰਦਰ ਦਮਨ ਅਤੇ ਉਹਨਾਂ ਦੀ ਪਤਨੀ ਪ੍ਰਸਿੱਧ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਜਸਵੰਤ ਦਮਨ ਨੇ ਕੀਤਾ।
ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਆਪਣੇ ਕਾਵਿਕ ਅੰਦਾਜ਼ ਵਿੱਚ ਸਭ ਨੂੰ ਜੀ ਆਇਆਂ ਕਹਿੰਦਿਆਂ ਦਮਨ ਜੋੜੇ ਦੇ ਰੰਗਮੰਚ ਦੇ ਸਫ਼ਰ ਨੂੰ ਸਲਾਹਿਆ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਨਾਟਕ ਉਹਨਾਂ ਕਦਮਾਂ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਸਫ਼ਰ ਜਾਰੀ ਹੈ। ਨਾਟ ਪਾਠ ਮਗਰੋਂ ਦਵਿੰਦਰ ਦਮਨ ਨੇ ਕਿਹਾ ਕਿ ਚਿਰਾਂ ਬਾਅਦ ਕੀਤੀ ਇਸ ਪੇਸ਼ਕਾਰੀ ਨੇ ਉਹਨਾਂ ਨੂੰ ਹੋਰ ਊਰਜਾ ਪ੍ਰਦਾਨ ਕੀਤੀ ਹੈ। ਜਸਵੰਤ ਦਮਨ ਨੇ ਆਪਣੀ ਬਾਕਮਾਲ ਅਦਾਕਾਰੀ ਮਗਰੋਂ ਕਿਹਾ ਕਿ ‘ਕਤਰਾ ਕਤਰਾ ਜ਼ਿੰਦਗੀ’ ਉਹਨਾਂ ਦੇ ਜੀਵਨ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ।
ਉੱਘੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਨੇ ਕਿਹਾ ਕਿ ਦਵਿੰਦਰ ਦਮਨ ਉਹਨਾਂ ਵਰਗੇ ਬਹੁਤ ਸਾਰੇ ਰੰਗਕਰਮੀਆਂ ਦੇ ਰਾਹ ਦਸੇਰੇ ਹਨ।
ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦਮਨ ਜੋੜੀ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਵੱਡੀ ਘਾਲਣਾ ਕਰ ਕੇ ਹੀ ਰੰਗਮੰਚ ਜਿਉਂਦਾ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਮਾਜ ਨੂੰ ਦਰਪਣ ਵਿਖਾਉਂਦੇ ਹਨ।
ਵੱਡੀ ਗਿਣਤੀ ਵਿੱਚ ਲੇਖਕਾਂ, ਰੰਗਮੰਚ ਅਤੇ ਫ਼ਿਲਮ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਇਸ ਸਮਾਗਮ ਦਾ ਹਾਸਿਲ ਸੀ। ਪ੍ਰਮੁੱਖ ਤੌਰ ‘ਤੇ ਇਹਨਾਂ ਵਿੱਚ ਗੁਰਨਾਮ ਕੰਵਰ, ਦਰਸ਼ਨ ਔਲਖ, ਬਲਕਾਰ ਸਿੱਧੂ, ਬਲਵਿੰਦਰ ਜੰਮੂ, ਜੈ ਸਿੰਘ ਛਿੱਬਰ, ਡਾ. ਗੁਰਮੇਲ ਸਿੰਘ, ਕਮਲ ਦੋਸਾਂਝ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਜਗਦੀਪ ਕੌਰ ਨੂਰਾਨੀ, ਨਰਿੰਦਰ ਨਸਰੀਨ, ਅਜਾਇਬ ਔਜਲਾ, ਅਰਵਿੰਦ ਦਮਨ ਰਟੌਲ, ਸੁਰਜੀਤ ਸਿੰਘ ਧੀਰ, ਗੁਰਦਰਸ਼ਨ ਸਿੰਘ ਮਾਵੀ, ਸੰਜੀਵ ਸਿੰਘ ਸੈਣੀ, ਸੁਖਵਿੰਦਰ ਆਹੀ, ਵਰਿੰਦਰ ਸਿੰਘ ਚੱਠਾ, ਦਵਿੰਦਰ ਕੌਰ ਢਿੱਲੋਂ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਲਾਭ ਸਿੰਘ ਲਹਿਲੀ, ਸਰਬਜੀਤ ਸਿੰਘ ਪੱਡਾ, ਪਰਮਿੰਦਰ ਸਿੰਘ ਮਦਾਨ, ਭੁਪਿੰਦਰ ਸਿੰਘ, ਜਗਜੀਤ ਸਿੰਘ ਸੈਣੀ, ਤਜਿੰਦਰ ਜੋਗਾ ਸਿੰਘ, ਰਘਬੀਰ ਭੁੱਲਰ, ਪੂਨਮ ਸਿੰਘ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਮਿੰਨੀ ਸਰਕਾਰੀਆ, ਅਨੀਤਾ ਸ਼ਬਦੀਸ਼, ਸਿਮਰਜੀਤ ਗਰੇਵਾਲ, ਹਰਭਜਨ ਕੌਰ ਢਿੱਲੋਂ, ਚਰਨਜੀਤ ਕੌਰ ਬਾਠ, ਰਾਜ ਸਮੱਧਰ, ਮਹਿੰਦਰ ਸਿੰਘ ਸੰਧੂ, ਜਲੌਰ ਸਿੰਘ ਖੀਵਾ, ਸੁਰਿੰਦਰ ਕੁਮਾਰ, ਕੰਵਲਦੀਪ ਕੌਰ, ਅਸ਼ੋਕ ਕੁਮਾਰ ਗਿਰੀ, ਗਗਨਦੀਪ ਕੌਰ, ਰਿਤੂ ਕੇਸਰ, ਇੰਦਰਜੀਤ ਭੁੱਲਰ, ਸੰਜੀਤ, ਗੁਰਬਿੰਦਰ ਗੌਰੀ, ਪ੍ਰਿਯਮ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸਿੰਗਲ, ਖਮੇਸ਼ ਸਿੰਗਲਾ, ਅਰਸ਼ਦੀਪ ਸਿੰਘ, ਅਵਤਾਰ ਸਿੰਘ, ਗੋਰਕੀ ਸਿੰਘ, ਸਤਬੀਰ ਕੌਰ, ਧਰਮਿੰਦਰ ਸਿੰਘ, ਮੰਦਰ ਗਿੱਲ, ਰਜਿੰਦਰ ਦੱਤ,ਕਾਬਲ ਵਿਰਕ,ਰਣਜੀਤ ਕੌਰ ਸੰਧੂ, ਦੋਹਨ ਵਰਮਾ, ਡਾ. ਵਿਨੋਦ ਸੋਨੀ, ਅਸ਼ਵਨੀ ਮਲਹੋਤਰਾ ਭੀਮ, ਰੂਪ ਸਿੰਘ ਦਿਓਲ, ਚਰਨਜੀਤ ਸਿੰਘ ਕਲੇਰ ਅਤੇ ਹਰਜੀਤ ਸਿੰਘ ਦੇ ਨਾਮ ਜ਼ਿਕਰੇ ਖ਼ਾਸ ਹਨ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.