ਖਰੜ ਵਿਖੇ ਤਰਸੇਮ ਸਿੰਘ ਕਾਲੇਵਾਲ ਤੇ ਪੱਡਾ ਦਾ ਸਨਮਾਨ
ਖਰੜ,21 ਜੂਨ (ਬਿਊਰੋ)
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਪ੍ਰਧਾਨਗੀ ਮੰਡਲ ਵਿੱਚ ਸੱਥ ਦੇ ਪ੍ਰਧਾਨ, ਜਸਵਿੰਦਰ ਸਿੰਘ ਕਾਈਨੌਰ, ਸੁਰਜੀਤ ਸੁਮਨ, ਮਨਜੀਤ ਪਾਲ ਸਿੰਘ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ। ਸੱਥ ਦੇ ਪ੍ਰਧਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸਰਬਜੀਤ ਸਿੰਘ ਪੱਡਾ ਅਤੇ ਤਰਸੇਮ ਸਿੰਘ ਕਾਲੇਵਾਲ ਨੂੰ ਉਨ੍ਹਾਂ ਦੀਆਂ ਪੰਜਾਬੀ ਮਾਂ ਬੋਲੀ ਅਤੇ ਸੱਥ ਪ੍ਰਤੀ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨ ਚਿੰਨ੍ਹ,ਲੋਈ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰਜੀਤ ਸੁਮਨ ਨੇ ਦੋਹਾਂ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸ਼ੌਕ ਇੰਦਰ ਸਿੰਘ ਕੋਰਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੱਥ ਵਲੋਂ ਕੀਤੀ ਸਨਮਾਨਿਤ ਸ਼ਖਸੀਅਤਾਂ ਦੀ ਚੋਣ ਬਹੁਤ ਵਧੀਆ ਹੈ।
ਸਨਮਾਨਿਤ ਸ਼ਖ਼ਸੀਅਤਾਂ ਵੱਲੋਂ ਬੋਲਦਿਆਂ ਸੱਥ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ ਗਿਆ। ਇਸ ਤੋਂ ਉਪਰੰਤ ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਸਰਬਜੀਤ ਸਿੰਘ ਪੱਡਾ, ਸੁਮਿੱਤਰ ਸਿੰਘ ਦੋਸਤ, ਬਲਦੇਵ ਸਿੰਘ ਬਿੰਦਰਾ, ਇੰਦਰਜੀਤ ਕੌਰ ਵਡਾਲਾ, ਸੁਰਿੰਦਰ ਸਿੰਘ ਰਸੂਲਪੁਰ, ਜਗਦੇਵ ਸਿੰਘ ਰਦਿਆਲਾ, ਸੁਖਵਿੰਦਰ ਸਿੰਘ ਪਠਾਣੀਆਂ, ਗੁਰਸ਼ਰਨ ਸਿੰਘ ਕਾਕਾ, ਦਲਬੀਰ ਸਰੋਆ, ਮਹਿੰਦਰ ਸਿੰਘ ਗੋਸਲਾਂ, ਰਾਜਵਿੰਦਰ ਸਿੰਘ ਗੱਡੂ, ਮਲਕੀਤ ਸਿੰਘ ਨਾਗਰਾ ਨੇ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਅਤੇ ਸੁਰਜੀਤ ਸੁਮਨ, ਅਮਰਜੀਤ ਕੌਰ ਮੋਰਿੰਡਾ, ਰੂਪ ਸਾਗਰ, ਪ੍ਰੋ. ਕੇਵਲਜੀਤ ਸਿੰਘ ਕੰਵਲ ਨੇ ਪਿਤਾ ਦਿਵਸ ਨੂੰ ਸਮਰਪਿਤ ਰਚਨਾਵਾਂ ਰਾਹੀਂ ਅਤੇ ਦਰਸ਼ਨ ਤਿਉਣਾ, ਬਲਵਿੰਦਰ ਢਿੱਲੋਂ, ਰਤਨ ਸਿੰਘ ਬਾਬਕਵਾਲਾ, ਸਰਬਜੀਤ ਕੌਰ, ਸੁਰਜੀਤ ਸਿੰਘ, ਪਿਆਰਾ ਸਿੰਘ ਰਾਹੀ ਅਤੇ ਮਨਜੀਤ ਪਾਲ ਸਿੰਘ ਨੇ ਗੀਤਾਂ ਤੇ ਗ਼ਜ਼ਲਾਂ ਰਾਹੀਂ ਵਧੀਆ ਹਾਜ਼ਰੀ ਲਵਾਈ। ਗੁਰਮੀਤ ਸਿੰਗਲ ਨੇ ਕਹਾਣੀ ਦੇ ਵਿਸ਼ਿਆਂ ਸਬੰਧੀ ਗੱਲਬਾਤ ਕੀਤੀ। ਸਟੇਜ ਸਕੱਤਰ ਦੇ ਫਰਜ਼ ਪਿਆਰਾ ਸਿੰਘ ਰਾਹੀਂ ਵੱਲੋਂ ਬਾਖੂਬੀ ਨਿਭਾਏ ਗਏ। ਅੰਤ ਵਿਚ ਸੱਥ ਦੇ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ
ਸਹਿਯੋਗ ਦਿਓ। ਰੁਪਏ 20,50,100
ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.