ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਹੋਈ

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਅਤੇ ਕਵੀ ਦਰਬਾਰ ਦਾ ਆਯੋਜ 

ਮੋਹਾਲੀ, 1 ਜੂਨ (ਬਿਊਰੋ)

ਲੰਘੇ ਐਤਵਾਰ ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰਾ ਪਰਮਜੀਤ ਕੌਰ ਪਰਮ,ਡਾ. ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। 

ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਅਤੇ ਨਵੇਂ ਉਲੀਕੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

  ਕਵੀ ਦਰਬਾਰ ਦਾ ਆਗਾਜ਼ ਰਾਜਵਿੰਦਰ ਸਿੰਘ ਗੱਡੂ ਦੁਆਰਾ ਗਰਮੀ ਦੀਆਂ ਛੁੱਟੀਆਂ ਨਾਲ ਸਬੰਧਤ ਰਚਨਾ ਨਾਲ ਹੋਇਆ। ਡਾ. ਅਨਿਲ ਬਹਿਲ,ਸੁਮਨ ਰਾਣੀ,ਪ੍ਰਤਾਪ ਪਾਰਸ, ਸੁਰਿੰਦਰ ਕੁਮਾਰ ਅਤੇ ਗੁਰਿੰਦਰ ਗੌਰੀ ਨੇ ਧੀਆਂ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਸੁਰਜੀਤ ਸਿੰਘ ਧੀਰ ਅਤੇ ਸ਼ਰਨਜੀਤ ਨਯੀਅਰ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਤਰੰਨਮ ਵਿੱਚ ਸੁਣਾਈਆਂ। ਬਲਵਿੰਦਰ ਢਿੱਲੋਂ ਨੇ ਹੀਰ ਵਾਰਿਸ ਸ਼ਾਹ ਅਤੇ ਮਲਕੀਤ ਨਾਗਰਾ ਨੇ ਬੰਦਾ ਸਿੰਘ ਬਹਾਦਰ ਦੀ ਵਾਰ ਬਹੁਤ ਬੁਲੰਦ ਅਵਾਜ਼ ਨਾਲ ਸਰੋਤਿਆਂ ਦੇ ਸਨਮੁੱਖ ਕੀਤੀ। ਸੁਦਰਸ਼ਨ ਕੌਰ ਮਝੈਲ ਅਤੇ ਲਾਭ ਸਿੰਘ ਲਹਿਲੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਿਤ ਰਚਨਾਵਾਂ ਸਭ ਦੀ ਨਜ਼ਰ ਕੀਤੀਆਂ। ਮੰਦਰ ਗਿੱਲ,ਡਾ. ਰੁਪਿੰਦਰ ਕੌਰ,ਮਨਦੀਪ ਕੌਰ ਸੋਹਲ ਅਤੇ ਸੁਖਦੇਵ ਸਿੰਘ ਕਾਹਲੋਂ ਨੇ ਪੰਜਾਬ ਅਤੇ ਕਿਸਾਨਾਂ ਦਾ ਦਰਦ ਬਿਆਨ ਕਰਦੀਆਂ ਨਜ਼ਮਾਂ ਨਾਲ ਹਾਜ਼ਰੀ ਲਵਾਈ। ਨਰਿੰਦਰ ਕੌਰ ਲੌਂਗੀਆ ਨੇ ਆਪਣੀ ਕਵਿਤਾ ਰਾਹੀਂ ਪਿੰਡਾਂ ਦੇ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਰਤਨ ਬਾਬਕ ਵਾਲਾ ਅਤੇ ਬਾਬੂ ਰਾਮ ਦੀਵਾਨਾ ਨੇ ਆਪਣੀਆਂ ਰਚਨਾਵਾਂ ਵਿੱਚ ਪਰਦੇਸ ਗਏ ਬੱਚਿਆ ਅਤੇ ਮਾਪਿਆਂ ਦਾ ਦਰਦ ਬਿਆਨ ਕੀਤਾ। ਦਰਸ਼ਨ ਤਿਉਣਾ, ਚਰਨਜੀਤ ਕਲੇਰ,ਹਰਜੀਤ ਸਿੰਘ,ਅਵਨੀਤ ਕੌਰ ਅਤੇ ਸਰਬਜੀਤ ਸਿੰਘ ਪੱਡਾ ਨੇ ਬਹੁਤ ਹੀ ਖੂਬਸੂਰਤ ਗੀਤ ਸੁਣਾ ਕੇ ਵਾਹ ਵਾਹ ਖੱਟੀ। ਡਾ. ਸਤਿੰਦਰ ਸਿੰਘ ਬੇਦੀ ਅਤੇ ਜਯਾ ਸੂਦ ਨੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਜੋਗਾ ਸਿੰਘ ਨੇ ਸੁਰਜੀਤ ਪਾਤਰ ਜੀ ਦੀ ਰਚਨਾ ਅਤੇ ਪਰਮਜੀਤ ਸਿੰਘ ਨੇ ਇੱਕ ਧਾਰਮਿਕ ਗੀਤ ਨਾਲ ਹਾਜ਼ਰੀ ਲਵਾਈ।

ਪਿਆਰਾ ਸਿੰਘ ਰਾਹੀ,ਸੁਖਵਿੰਦਰ ਰਫ਼ੀਕ ਅਤੇ ਭਰਪੂਰ ਸਿੰਘ ਨੇ ਸਮਾਜਕ ਸਰੋਕਾਰਾਂ ਨਾਲ ਸਬੰਧਤ ਕਵਿਤਾਵਾਂ ਅਤੇ ਜੀਤੂ ਬੇਦੀ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਪ੍ਰਧਾਨਗੀ ਕਰ ਰਹੇ ਕਮਲਜੀਤ ਸਿੰਘ ਬਨਵੈਤ ਨੇ ਆਖਿਆ ਕਿ ਦਿਲ ਦੀ ਗੱਲ ਕਹਿਣ ਲਈ ਕਵਿਤਾ ਤੋਂ ਵਧੀਆ ਕੋਈ ਹੋਰ ਜ਼ਰੀਆ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਆਪਣੇ ਪੱਤਰਕਾਰੀ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਿੱਚ ਸਾਹਿਤ ਸਭਾਵਾਂ ਦਾ ਬੜਾ ਵੱਡਾ ਯੋਗਦਾਨ ਹੈ। ਪਰਮਜੀਤ ਕੌਰ ਪਰਮ ਨੇ ਆਪਣੇ ਪਸੰਦੀਦਾ ਸ਼ੇਅਰ ਸਭ ਦੀ ਨਜ਼ਰ ਕੀਤੇ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਇਸ ਕੇਂਦਰ ਦੀ ਖਾਸੀਅਤ ਹੈ ਕਿ ਹਰ ਕਵੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ ਅਤੇ ਕਿਹਾ ਕਿ ਸਾਹਿਤਕਾਰ ਕੋਈ ਸਧਾਰਨ ਮਨੁੱਖ ਨਹੀਂ ਹੁੰਦੇ,ਉਹ ਸਮਾਜ ਦਾ ਖਾਸ ਹਿੱਸਾ ਹੁੰਦੇ ਹਨ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਅੰਸ਼ੁਕਰ ਮਹੇਸ਼,ਸੁਧੀਰ ਕੁਮਾਰ,ਤਿਲਕ ਸੇਠੀ ਅਤੇ ਡਾ. ਮਨਜੀਤ ਸਿੰਘ ਮਝੈਲ ਨੇ ਹਿੰਦੀ ਸ਼ੇਅਰਾਂ ਨਾਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਡਾ. ਜਤਿੰਦਰ ਅਰੋੜਾ,ਗੀਤਕਾਰ ਬਲਜੀਤ ਫਿੱਡਿਆਂ ਵਾਲਾ,ਕੁਲਵਿੰਦਰ ਕੌਰ,ਵੈਸ਼ਾਲੀ,ਨਰਿੰਦਰ ਸਿੰਘ ਦੌੜਕਾ ਅਤੇ ਅਤਰ ਸਿੰਘ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

Post a Comment

0 Comments