ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ
ਚੰਡੀਗੜ੍ਹ,16 ਮਈ (ਬਿਊਰੋ)ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਬਾਲ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ।ਇਕ ਪੁਸਤਕ "ਕੱਦੂ ਬਾਦਸ਼ਾਹ" ਬਾਲ ਕਹਾਣੀਆਂ ਦੀ ਅਤੇ ਦੂਜੀ ਪੁਸਤਕ "ਮਾਣੋ ਬਿੱਲੀ" ਕਵਿਤਾਵਾਂ/ਗੀਤਾਂ ਦੀ ਹੈ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨ: ਸਕੱਤਰ ਸੁਭਾਸ਼ ਭਾਸਕਰ, ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਲੇਖਕ ਡਾ. ਮਨਜੀਤ ਸਿੰਘ ਮਝੈਲ ਅਤੇ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵੀ ਸੁਸ਼ੋਭਿਤ ਸਨ। ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ "ਜੀ ਆਇਆਂ" ਆਖਿਆ ਅਤੇ ਕਿਹਾ ਕਿ ਚੰਗਾ ਸਾਹਿਤਕਾਰ, ਚੰਗਾ ਮਨੁੱਖ ਹੋਣਾ ਵੀ ਜਰੂਰੀ ਹੈ।ਪ੍ਰਧਾਨਗੀ ਮੰਡਲ ਨੇ ਪੁਸਤਕਾਂ ਲੋਕ-ਅਰਪਣ ਕੀਤੀਆਂ।ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦੇ ਹੋਏ ਕਹਾਣੀਆਂ ਦੀ ਕਿਤਾਬ ਬਾਰੇ ਕਿਹਾ ਕਿ ਇਹ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੰਦੀਆਂ ਹਨ। ਰੰਗੀਨ ਤਸਵੀਰਾਂ ਕਿਤਾਬ ਨੂੰ ਦਿਲਕਸ਼ ਬਣਾ ਦਿੰਦੀਆਂ ਹਨ।ਪਿਆਰਾ ਸਿੰਘ ਰਾਹੀ ਨੇ ਕਿਹਾ ਕਿ ਕਵਿਤਾਵਾਂ ਦੇ ਵਿਸ਼ੇ ਮੌਲਿਕ ਹਨ।ਦ੍ਰਿਸ਼ ਚਿਤਰਣ ਬਹੁਤ ਖੂਬਸੂਰਤ ਹੈ।ਇਹਨਾਂ ਪੁਸਤਕਾਂ ਉਤੇ ਬਲਕਾਰ ਸਿੰਘ ਸਿੱਧੂ,ਬਹਾਦਰ ਸਿੰਘ ਗੋਸਲ, ਭੁਪਿੰਦਰ ਮਲਿਕ ਅਤੇ ਡਾ. ਅਵਤਾਰ ਸਿੰਘ ਪਤੰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਗੁਰਨਾਜ ਸਿੰਘ, ਸੁਹਾਨਾ ਅਤੇ ਸ਼ਬੀਨਾਜ ਨੇ ਵੱਖੋ ਵੱਖ ਗੀਤ ਪੇਸ਼ ਕੀਤੇ।ਸ੍ਰੀਮਤੀ ਸੁਦਰਸ਼ਨ ਮਝੈਲ, ਪਰਤਾਪ ਪਾਰਸ, ਰਤਨ ਬਾਬਕਵਾਲਾ, ਬਲਜਿੰਦਰ ਕੌਰ ਸ਼ੇਰਗਿੱਲ ਅਤੇ ਭਰਪੂਰ ਸਿੰਘ ਨੇ ਵੀ ਕਿਤਾਬ ਵਿਚੋਂ ਗੀਤ ਸੁਣਾਏ।ਲੇਖਕ ਨੇ ਕਿਹਾ ਕਿ ਬਾਲ ਸਾਹਿਤ ਲਿਖਣਾ ਔਖਾ ਨਹੀਂ ਕਿਉਂਕਿ ਬੱਚਾ ਹਰ ਬੰਦੇ ਦੇ ਅੰਦਰ ਬੈਠਾ ਹੁੰਦਾ ਹੈ।ਉਹਨਾਂ ਇਕ ਕਵਿਤਾ ਵੀ ਸੁਣਾਈ।ਸੁਭਾਸ਼ ਭਾਸਕਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾਉਣੀ ਚਾਹੀਦੀ ਹੈ।ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਲਿਖਣ ਤੋਂ ਪਹਿਲਾਂ ਬਾਲ ਮਨ ਬਾਰੇ ਗਿਆਨ ਹੋਣਾ ਜਰੂਰੀ ਹੈ।ਨਵੇਂ ਵਿਸ਼ੇ ਤਲਾਸ਼ਣੇ ਪੈਣੇ ਹਨ।ਕੇੰਦਰ ਵੱਲੋਂ ਸਭ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜਰ ਸਨ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.