ਸਮੇਂ ਵੱਲ ਝਾਕਦਿਆਂ -ਡਾ.ਮੇਹਰ ਮਾਣਕ

ਸਮੇਂ ਵੱਲ ਝਾਕਦਿਆਂ

 

ਡਾ. ਮੇਹਰ ਮਾਣਕ 


ਕੀ ਇੰਝ ਵੀ ਕਦੇ ਹੁੰਦਾ ਹੈ

ਬਾਰੂਦ ਦਾ ਖਰੂਦ ਪਾਉਣ ਨਾਲ਼ 

ਕਿਸੇ ਦਾ ਵਜੂਦ ਮਿਟਾਉਣ ਨਾਲ਼ 

ਅਜੀਬ ਜਿਹੀ ਚੁੱਪ ਜਾਂ ਸੰਨਾਟੇ ਦੀ

ਸਰਜ਼ਮੀਨ 'ਤੇ 

ਸ਼ਾਂਤੀ ਦੀ ਫ਼ਸਲ ਉੱਗ ਆਉਂਦੀ ਹੈ

ਜੋ ਦੁਸ਼ਮਣੀ ਦਾ

ਬੀਜ ਨਾਸ ਕਰ ਪਾਉਂਦੀ ਹੈ।


ਕੀ ਕਦੇ

ਰੰਗ ਬਿਰੰਗੀਆਂ ਜੰਗਾਂ ਵਿੱਚ 

ਪੁੰਗਰਦੇ 

ਨਾ ਚਾਹੁੰਦੇ ਹੋਏ ਵੀ ਚਾਵਾਂ ਦਾ

ਧਰਤ ਬਣ ਵਿਚਰਦੀਆਂ 

ਧੀਆਂ ਭੈਣਾਂ ਮਾਵਾਂ ਦਾ

ਜਿੰਨ੍ਹਾਂ ਦਾ ਨਾ ਲਾਗਾ ਨਾ ਦੇਗਾ 

ਨਿਰਦੋਸ਼ ਮਾਸੂਮ ਭੈਣ ਭਾਰਾਵਾਂ ਦਾ

ਘਰ ਦਰ ਬੇਖ਼ਬਰ ਪਸ਼ੂ, ਪੰਛੀ 

ਝੁਲਸੀ ਪ੍ਰਕਿਤੀ ਤੇ ਥਾਵਾਂ ਦਾ

ਜੋ 

ਮਣਾਂ ਮੂੰਹੀਂ ਕਤਲ ਹੋਇਆ ਹੈ

ਜਿੱਤ ਹਾਰ ਤੋਂ ਬਿਨਾਂ 

ਉਨ੍ਹਾਂ ਦੇ ਜ਼ਖਮਾਂ ਤੇ ਦਰਦਾਂ ਦਾ ਵੀ ਕਦੇ 

ਇਤਿਹਾਸ ਦੇ ਪੰਨਿਆਂ 'ਤੇ

ਕਿਤੇ ਜ਼ਿਕਰ ਹੋਇਆ ਹੈ?


ਇਹ ਤਾਜਦਾਰ

ਇਹ ਸ਼ਾਸਕ 

ਕਿਉਂ ਨੇ ਜੰਗਾਂ ਦੇ

ਐਨੇ ਆਸ਼ਕ 

ਇਹ ਜਾਣਦੇ ਹੋਏ ਵੀ 

ਕਿ ਸਮਾਂ 

ਹਰ ਸਮੇਂ ਹਰ ਕਿਸੇ ਦੇ

ਰਹਿੰਦਾ ਨਹੀਂ ਮਾਫ਼ਕ

ਵਿਕਸਿਤ ਸਭਿਅਤਾ ਦੀਆਂ 

ਹੰਕਾਰ ਲੱਦੀਆਂ ਬੁਲੰਦੀਆਂ 

ਜੜ ਪਾਬੰਦੀਆਂ 

ਕਰ ਘੇਰਾਬੰਦੀਆਂ

ਜੁਰੱਅਤਾਂ ਨੂੰ ਸਮਝ ਲੰਡੀਆਂ

ਖਿਲਾਰ

ਕਾਂਵਾਂ ਦੀ ਕਾਵਾਂ ਰੌਲੀ ਦਾ ਕੋਹੜ

ਚੋਚਲੇ ਮਨ ਦੇ ਮਨਹੂਸ ਕਲੰਡਰ 'ਤੇ ਚੜ੍ਹ

ਬੜਾ ਨੱਚਣ ਲੱਗਿਆ ਹੈ 

ਕੀ ਕਾਰਨ ਹੈ

ਸਾਹਮਣੇ ਥਾਲ਼ੀ 'ਚ ਪਿਆ ਰੋਟੀ ਦਾ ਟੁੱਕੜਾ 

ਵਾਰ ਵਾਰ ਪੁੱਛਦਾ ਹੈ।


ਰੋਟੀ ਜਿਸ ਲਈ ਪਤਾ ਨਹੀ 

ਕਿੰਨੀਆਂ ਪੁਸ਼ਤਾਂ ਨੇ

ਕਿੰਨੀਆਂ ਹੀ ਜੰਗਾਂ ਲੜੀਆਂ 

ਬਣ ਕੇ ਰਾਖ਼

ਮਿਲ ਰਹੀ ਵਿੱਚ ਖ਼ਾਕ 

ਜਿਸ ਥੱਲੇ ਪਈ ਲਾਸ਼ 

ਉੱਤੇ ਤੜਪਦੀ 

ਭੁੱਖ ਤੇ ਪਿਆਸ 

ਜ਼ਿੰ

ਦਗੀ ਮੌਤ ‘ਤੇ ਸਵਾਲ ਕਰਦੀ ਹੈ

ਜੰਗ ਖਤਮ ਹੋ ਵੀ

ਕਿਉ ਨਹੀ ਮਰਦੀ ਹੈ?

Post a Comment

0 Comments