ਡਾ. ਰਜਿੰਦਰ ਰੇਨੂੰ ਦੀ ਪੁਸਤਕ ਸੁੱਚੇ ਮੋਤੀ ਲੋਕ ਅਰਪਣ
ਚੰਡੀਗੜ੍ਹ ,19 ਅਪ੍ਰੈਲ (ਬਿਊਰੋ)
ਬੀਤੇ ਕੱਲ੍ਹ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਡਾ. ਰਜਿੰਦਰ ਰੇਨੂੰ ਦੀ ਪਲੇਠੀ ਪੁਸਤਕ ‘ਸੁੱਚੇ ਮੋਤੀ’ਲੋਕ ਅਰਪਣ ਕੀਤੀ ਗਈ।ਇਸ ਸਮਾਗਮ ਦੀ ਪ੍ਰਧਾਨਗੀ ਪਰਮਜੀਤ ਮਾਨ ਨੇ ਕੀਤੀ ਅਤੇ ਸ੍ਰੀ ਸੁਭਾਸ਼ ਭਾਸਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਇਸ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣੂ ਕਰਾਇਆ। ਉਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਲੇਖਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਕਰ ਰਹੇ ਪਰਮਜੀਤ ਮਾਨ ਨੇ ਕਿਹਾ ਕਿ ਇਹਨਾਂ ਦੀਆਂ ਕਵਿਤਾਵਾਂ ਗੀਤਾਂ ਵਰਗੀਆਂ ਹਨ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਮੁੱਖ ਮਹਿਮਾਨ ਸ੍ਰੀ ਸੁਭਾਸ਼ ਭਾਸਕਰ ਨੇ ਕਿਹਾ ਕਿ ਹਰ ਕਵਿਤਾ ਵਿੱਚ ਕੋਈ ਨਾ ਕੋਈ ਸੁਨੇਹਾ ਹੈ। ਪਰਤਾਪ ਪਾਰਸ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਦੀ ਤਰਤੀਬ ਬਹੁਤ ਵਧੀਆ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਲਿਖਣ ਵਾਲਾ ਕੋਈ ਆਮ ਵਿਅਕਤੀ ਨਹੀਂ ਹੁੰਦਾ। ਕਵਿਤਾ ਦਾ ਲੈਅ-ਬੱਧ ਹੋਣਾ ਜ਼ਰੂਰੀ ਹੈ। ਪਰਮਜੀਤ ਪਰਮ ਨੇ ਬੋਲਦਿਆਂ ਆਖਿਆ ਕਿ ਇਹ ਖੁਦ ਨੂੰ ਪਿਆਰ ਕਰਨ ਵਾਲੀ ਕਵਿੱਤਰੀ ਹੈ। ਹਰਬੰਸ ਸੋਢੀ ਨੇ ਮੁਬਾਰਕਾਂ ਦਿੱਤੀਆਂ। ਲੇਖਕਾ ਰਜਿੰਦਰ ਰੇਨੂੰ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਅਤੇ ਆਪਣੀਆਂ ਪਸੰਦੀਦਾ ਦੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਟੇਜ ਸੰਚਾਲਣ ਗੁਰਦਰਸ਼ਨ ਸਿੰਘ ਮਾਵੀ ਨੇ ਬਾਖੂਬੀ ਨਿਭਾਇਆ।
ਬਲਵਿੰਦਰ ਸਿੰਘ ਢਿੱਲੋਂ,ਰਤਨ ਬਾਬਕਵਾਲਾ,ਭਰਪੂਰ ਸਿੰਘ,ਗੁਰਦਾਸ ਸਿੰਘ ਦਾਸ,ਬਾਬੂ ਰਾਮ ਦੀਵਾਨਾ,ਸੁਮਨ ਰਾਣੀ,ਦਵਿੰਦਰ ਕੌਰ ਢਿੱਲੋਂ, ਪ੍ਰਤਾਪ ਪਾਰਸ ਨੇ ਕਿਤਾਬ ਵਿੱਚੋਂ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ।ਇਸ ਸਮਾਗਮ ਵਿੱਚ ਲੱਗਭੱਗ 80 ਦੇ ਕਰੀਬ ਸਾਹਿਤਕਾਰ, ਕਹਾਣੀਕਾਰ ਅਤੇ ਕਵੀ ਹਾਜ਼ਰ ਹੋਏ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.