ਸਵ: ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਹੋਈ ਲੋਕ-ਅਰਪਣ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪ੍ਰੈਸ ਕਲੱਬ ਵਿਖੇ ਰਚਾਇਆ ਭਰਵਾਂ ਸਮਾਗਮ 

ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਤਾਬ ਦੀ ਕੀਤੀ ਸੰਪਾਦਨਾ 

ਚੰਡੀਗੜ੍ਹ,3 ਮਾਰਚ (ਬਿਊਰੋ)

ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸ਼੍ਰੋਮਣੀ ਪੱਤਰਕਾਰ ਸਵਰਗੀ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇੱਕ ਭਰਵੇਂ ਸਮਾਗਮ ਵਿੱਚ ਰਿਲੀਜ਼ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ, ਸਾਹਿਤਕਾਰਾਂ,ਬੁੱਧੀਜੀਵੀਆਂ, ਭੁੱਲਰ ਪਰਿਵਾਰ ਦੇ ਮੈਂਬਰਾਂ ਅਤੇ ਮਿੱਤਰਾਂ ਨੇ ਹਿੱਸਾ ਲਿਆ। ਲੋਕ-ਅਰਪਣ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਘੇ ਖੇਡ ਪੱਤਰਕਾਰ ਅਤੇ ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਪੁਸਤਕ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਤੋਂ ਇਲਾਵਾ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਸਰਦਾਰਨੀ ਅਮਰਜੀਤ ਕੌਰ ਭੁੱਲਰ, ਚੇਤਨਪਾਲ ਸਿੰਘ ਭੁੱਲਰ, ਰਮਣੀਕ ਸਿੰਘ ਅਤੇ ਗੁਰਪ੍ਰਤਾਪ ਸਿੰਘ ਰਿਆੜ ਨੇ ਮੌਜੂਦਗੀ ਦਰਜ ਕਰਵਾਈI ਸਵਾਗਤੀ ਸ਼ਬਦਾਂ ਵਿੱਚ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਦਾ ਜੀਵਨ ਆਉਂਦੀ ਪੀੜ੍ਹੀ ਦੇ ਪੱਤਰਕਾਰਾਂ ਵਾਸਤੇ ਰਾਹ ਦਸੇਰਾ ਹੈI ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਇਸ ਪੁਸਤਕ ਨੂੰ ਪ੍ਰੇਰਨਾ, ਸਾਦਗੀ ਅਤੇ ਨਿਸ਼ਠਾ ਦਾ ਅਹਿਮ ਦਸਤਾਵੇਜ਼ ਦੱਸਿਆI ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਵਿੱਚ ਸ਼ੰਗਾਰਾ ਸਿੰਘ ਭੁੱਲਰ ਦਾ ਨਾਮ ਬਹੁਤ ਅਦਬ ਅਤੇ ਸਤਿਕਾਰ ਰੱਖਦਾ ਹੈI ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਹਨਾਂ ਦਾ ਇਹ ਉੱਦਮ ਅਸਲ ਵਿੱਚ ਸ਼ੰਗਾਰਾ ਸਿੰਘ ਭੁੱਲਰ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਇੱਕ ਸਿਜਦਾ ਹੈ।

ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸਾਹਿਤ ਖੇਤਰ ਵਿੱਚ ਉਹਨਾਂ ਨੇ ਪਹਿਲਾ ਪੈਰ ਸ਼ੰਗਾਰਾ ਸਿੰਘ ਭੁੱਲਰ ਦੀ ਬਦੌਲਤ ਹੀ ਰੱਖਿਆ। ਬਲਜੀਤ ਬੱਲੀ ਨੇ ਕਿਹਾ ਕਿ ਉਸ ਵੇਲ਼ੇ ਦੀਆਂ ਚੁਣੌਤੀਆਂ ਨੂੰ ਨਿੱਡਰਤਾ ਨਾਲ ਕਬੂਲਦਿਆਂ ਪੰਜਾਬੀ ਪੱਤਰਕਾਰੀ ਦੇ ਉਹ ਸ਼ਾਹ-ਅਸਵਾਰ ਬਣੇ। ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਖੇਡ ਪੱਤਰਕਾਰ ਨਵਦੀਪ ਗਿੱਲ ਨੇ ਕਿਹਾ ਕਿ ਭੁੱਲਰ ਨੇ ਕਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾI ਉਹਨਾਂ ਦੇ ਸਾਥੀ ਰਹੇ ਹਰਬੰਸ ਸੋਢੀ ਨੇ ਕਈ ਵਾਕਿਆਤ ਸਾਂਝੇ ਕੀਤੇI ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਪੱਤਰਕਾਰੀ ਦੇ ਮੁੱਢਲੇ ਅਸੂਲ ਉਹਨਾਂ ਨੇ ਸ਼ੰਗਾਰਾ ਸਿੰਘ ਭੁੱਲਰ ਕੋਲੋਂ ਹੀ ਸਿੱਖੇI ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭੁੱਲਰ ਦੀ ਸ਼ਖ਼ਸੀਅਤ ਇਖਲਾਕ਼ੀ ਕਦਰਾਂ ਕੀਮਤਾਂ ਦੀ ਬਾਕਮਾਲ ਉਦਹਾਰਣ ਸੀI ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਉਹ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦਾ ਖ਼ੂਬਸੂਰਤ ਸੁਮੇਲ ਸਨI ਉੱਘੇ ਪੱਤਰਕਾਰ ਜਗਤਾਰ ਭੁੱਲਰ ਨੇ ਆਖਿਆ ਕਿ ਉਹ ਹਮੇਸ਼ਾ ਆਪਣੇ ਨਾਲ ਕੰਮ ਕਰਦੇ ਪੱਤਰਕਾਰਾਂ ਦੀ ਸੁਹਿਰਦਤਾ ਦੀ ਪਛਾਣ ਕਰਦਿਆਂ ਚੰਗੀ ਸਲਾਹ ਦੇ ਕੇ ਹੋਰ ਨਿਖਾਰਦੇ ਸਨI ਡਾ. ਸੁਰਿੰਦਰ ਗਿੱਲ ਅਤੇ ਰਜਿੰਦਰ ਕੌਰ ਨੇ ਸ਼ੰਗਾਰਾ ਸਿੰਘ ਭੁੱਲਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲਾਂ ਸਾਂਝੀਆਂ ਕੀਤੀਆਂI ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਾਸਾਰ ਵਿੱਚ ਉਹਨਾਂ ਦਾ ਯੋਗਦਾਨ ਬੇਹਤਰੀਨ ਹੈI

ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਇੱਕ ਮਾਣ-ਮੱਤੀ ਸ਼ਖ਼ਸੀਅਤ ਸਨI

9 ਜਨਵਰੀ 1946 ਨੂੰ ਜਨਮੇ ਸ਼ੰਗਾਰਾ ਸਿੰਘ ਭੁੱਲਰ ਦਾ 73 ਸਾਲ ਦੀ ਉਮਰ ਵਿੱਚ 11 ਦਸੰਬਰ 2019 ਨੂੰ ਕੈਂਸਰ ਦੀ ਬਿਮਾਰੀ ਹੱਥੋਂ ਹਾਰਦਿਆਂ ਦੇਹਾਂਤ ਹੋ ਗਿਆ ਸੀI

ਜ਼ਿਕਰਯੋਗ ਹੈ ਕਿ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹੇ ਸਨI ਅੱਜ ਦੇ ਇਸ ਸਮਾਗਮ ਵਿੱਚ ਉਪਰੋਕਤ ਨਾਵਾਂ ਤੋਂ ਇਲਾਵਾ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ, ਜੈ ਸਿੰਘ ਛਿੱਬਰ, ਰਜਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਉੱਤਮ, ਡਾ. ਤਰਲੋਚਨ ਸਿੰਘ ਸੇਠੀ, ਪਾਲ ਅਜਨਬੀ, ਭੁਪਿੰਦਰ ਸਾਂਬਰ, ਹਰਮਿੰਦਰ ਕਾਲੜਾ, ਲਾਭ ਸਿੰਘ ਬਰਾੜ, ਗੁਰਜੀਤ ਕੌਰ, ਨਵਦੀਪ ਪਾਲ ਕੌਰ, ਪਰਿਤੋਸ਼ ਗੁਪਤਾ, ਯੋਗੇਸ਼ ਗੁਪਤਾ, ਸਰੋਜ ਬਾਲਾ, ਨਿਰਪਾਲ ਸਿੰਘ ਰੰਧਾਵਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਰਜਨੀ ਸ਼ਰਮਾ, ਰਾਜ ਕੁਮਾਰੀ, ਪਰਵੀਨ ਕੌਰ, ਕੁਲਵਿੰਦਰਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ ਥਿੰਦ, ਅਜਾਇਬ ਸਿੰਘ ਔਜਲਾ, ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਧੀਰ, ਰਜਿੰਦਰ ਕੌਰ ਸਰਾਂ, ਗੁਰਮੀਤ ਖਰੜ,ਇੰਸਪੈਕਟਰ ਰਾਮ ਦਿਆਲ, ਤੇਜਿੰਦਰ ਕੌਰ ਥਿੰਦ, ਕਿਰਨਦੀਪ ਕੌਰ, ਜੋਗਿੰਦਰ ਕੁਮਾਰ, ਜਗਰੂਪ ਸਿੰਘ, ਸਿਮਰਨ, ਬਲਜੀਤ ਸਿੰਘ ਗਿੱਲ, ਕੁਲਬੀਰ ਸਿੰਘ, ਸਤੀਸ਼ ਰਤਨ, ਪ੍ਰੋ. ਨਾਨਕ ਸਿੰਘ ਮਾਹਲ, ਕੇਵਲ ਕ੍ਰਿਸ਼ਨ ਸ਼ਰਮਾ, ਤਰੁਣ ਭਜਨੀ, ਚਰਨਜੀਤ ਭੁੱਲਰ, ਸੌਰਵ ਦੁੱਗਲ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਕੁਲਵੰਤ ਸਿੰਘ ਸੰਧੂ, ਹਰਚਰਨ ਸਿੰਘ ਗਰੇਵਾਲ, ਸੁਰਮੁਖ ਸਿੰਘ, ਸੁੱਚਾ ਸਿੰਘ ਬੁੱਟਰ, ਕੰਵਲਜੀਤ ਕੌਰ, ਗੋਬਿੰਦਰ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ, ਲਾਭ ਸਿੰਘ ਲਹਿਲੀ, ਸਵੈਰਾਜ ਸੰਧੂ,ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ ਅਰਸ਼ੀ, ਸੰਜੇ ਸ਼ਰਮਾ, ਪਰਮਜੀਤ ਸਿੰਘ, ਪ੍ਰਵੇਸ਼ ਚੌਹਾਨ,ਹਰਸ਼ਬਾਬ ਸਿੰਘ,ਧਰਮਪਾਲ ਰਾਣਾ, ਡਾ. ਅਰਵਿੰਦਰ ਸਾਂਬਰ, ਦਿਨੇਸ਼ ਜੋਸ਼ੀ, ਜਸਵਿੰਦਰ ਕੌਰ, ਗੁਰਮੀਤ ਸਿੰਘ ਗੋਲਾਂ, ਪੱਤਰਕਾਰ ਕੇ. ਪੀ ਸਿੰਘ, ਸੁਖਦੇਵ ਸਿੰਘ ਕਾਹਲੋਂ, ਉਪਿੰਦਰ ਸਿੰਘ ਲਾਂਬਾ, ਸੁਖਦੇਵ ਸਿੰਘ, ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਡੀ.ਪੀ. ਆਰ. ਓ, ਪਰਮਜੀਤ ਸਿੰਘ,ਬਲਵਿੰਦਰ ਸਿੰਘ, ਬਲਜੀਤ ਸਿੰਘ, ਭਗਵਾਨ ਦਾਸ ਗੁਪਤਾ, ਰਾਜੀਵ ਕੁਮਾਰ ਵਸਿਸ਼ਟ, ਗਗਨਦੀਪ ਸਿੰਘ ਧਾਲੀਵਾਲ, ਜਸਵੀਰ ਸਮਰ, ਜੋਗਿੰਦਰ ਸਿੰਘ ਜੱਗਾ, ਮਨਜੀਤ ਕੌਰ ਮੁਹਾਲੀ, ਗੁਰਪ੍ਰੀਤ ਖੋਖਰ, ਮਨਜੀਤ ਸਿੰਘ, ਸੰਤੋਸ਼, ਏਕਤਾ, ਵਰਿੰਦਰ ਚੱਠਾ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ (ਸਪਤਰਿਸ਼ੀ ਪ੍ਰਕਾਸ਼ਨ) ਹਰੀਸ਼ ਕੁਮਾਰ, ਪੱਤਰਕਾਰ ਜਗਦੀਸ਼ ਥਿੰਦ, ਦਿਵਿੰਦਰਜੀਤ ਸਿੰਘ ਦਰਸ਼ੀ, ਗਗਨਦੀਪ ਸਿੰਘ, ਸਪਨਦੀਪ ਸਿੰਘ ਅਤੇ ਮਨਮੋਹਨ ਸ਼ਰਮਾ ਦੇ ਨਾਮ ਕਾਬਿਲੇ ਗ਼ੌਰ ਜ਼ਿਕਰ ਹਨI

Post a Comment

0 Comments