ਪ੍ਰਿੰ. ਗੁਰਦੇਵ ਪਾਲ ਦੀ ਸਵੈ-ਜੀਵਨੀ ‘ਸੁਪਨਿਆਂ ਦੀ ਤਾਮੀਰ’ ਰਿਲੀਜ਼

ਲਿਖਤਾਂ ਵਿੱਚ ਯਾਦਾਂ ਦਾ ਸਹਾਰਾ ਮਿਆਰੀ ਸਾਹਿਤ ਸਿਰਜਦਾ ਹੈ: ਡਾ. ਸਵਰਾਜਬੀਰ 


ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ ਹੈ ਇਹ ਪੁਸਤਕ: ਡਾ. ਗੁਰਮਿੰਦਰ ਸਿੱਧੂ


ਚੰਡੀਗੜ੍ਹ,1 ਮਾਰਚ (ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦਾ ਦੂਜਾ ਭਾਗ ਪੁਸਤਕ ‘ਸੁਪਨਿਆਂ ਦੀ ਤਾਮੀਰ’ ਲੋਕ-ਅਰਪਣ ਕੀਤੀ ਗਈ ਅਤੇ ਇਸ ‘ਤੇ ਵਿਚਾਰ ਵਟਾਂਦਰਾ ਹੋਇਆI ਪੁਸਤਕ ਰਿਲੀਜ਼ ਕਰਨ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਲੇਖਿਕਾ ਗੁਰਦੇਵ ਪਾਲ, ਉੱਘੇ ਨਾਟਕਕਾਰ ਅਤੇ ਪੱਤਰਕਾਰ ਡਾ. ਸਵਰਾਜਬੀਰ, ਪ੍ਰਸਿੱਧ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ, ਚਿੰਤਕ ਅਤੇ ਲੇਖਕ ਗੁਰਨਾਮ ਕੰਵਰ, ਕਾਨੂੰਨ ਮਾਹਿਰ ਮਨਜੀਤ ਸਿੰਘ ਖਹਿਰਾ, ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ. ਐੱਸ ਪਾਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਾਹਤ ਵਿਰਕ, ਅਮਨਦੀਪ ਬਾਜਵਾ, ਸੀਰਤ ਵਿਰਕ ਅਤੇ ਉਦੈਵੀਰ ਸਿੰਘ ਨੇ ਸ਼ਿਰਕਤ ਕੀਤੀI ਕਿਤਾਬ ਬਾਰੇ ਭੂਮਿਕਾ ਦੱਸਦਿਆਂ ਗੁਰਨਾਮ ਕੰਵਰ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੱਚ ਦੀ ਪੇਸ਼ਕਾਰੀ ਦਾ ਆਪਣਾ ਸਰੂਪ ਹੁੰਦਾ ਹੈI

ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਵੈ-ਜੀਵਨੀ ਦਾ ਇਹ ਇੱਕ ਨਿਵੇਕਲਾ ਉਪਰਾਲਾ ਹੈ।

ਮਨਜੀਤ ਸਿੰਘ ਖਹਿਰਾ ਨੇ ਕਿਹਾ,”ਇਹ ਇੱਕ ਸਲੀਕੇ ਦੀ ਨੁਮਾਇੰਦਗੀ ਹੈ ਜਿਸ ਵਿੱਚ ਵਿਦਵਤਾ ਅਤੇ ਸਿਆਣਪ ਹੈI” ਪ੍ਰਸਿੱਧ ਕਵਿਤਰੀ ਰਾਜਿੰਦਰ ਕੌਰ ਨੇ ਗੁਰਦੇਵ ਪਾਲ ਦੀ ਸ਼ਖ਼ਸੀਅਤ ਨੂੰ ਸਮਰਪਿਤ ਖ਼ੂਬਸੂਰਤ ਕਵਿਤਾ ਸੁਣਾਈI ਵਧੀਆ ਗਾਇਕ ਦਰਸ਼ਨ ਤਿਉਣਾ ਨੇ ਗੁਰਨਾਮ ਕੰਵਰ ਦਾ ਲਿਖਿਆ ਗੀਤ ‘ਸਾਥੀਆ ਆ ਉੱਡੀਏ, ਸਾਂਝੀਵਾਲ ਉਡਾਣ’ ਸੁਣਾ ਕੇ ਭਰਪੂਰ ਵਾਹ-ਵਾਹ ਖੱਟੀ।

ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਹ ਸਵੈ-ਜੀਵਨੀ ਚੁੱਲ੍ਹੇ ਚੌਂਕਿਆਂ ਨੂੰ ਦੁੱਖ ਦਸਦੀ ਔਰਤ ਦਾ ਅਹਿਸਾਸ ਹੈ ਜਿਸ ਵਿੱਚ ਰਿਸ਼ਤਿਆਂ ਦਾ ਨਿੱਘ ਹੈI

ਲੇਖਿਕਾ ਪ੍ਰਿੰ. ਗੁਰਦੇਵ ਕੌਰ ਪਾਲ ਨੇ ਕਿਹਾ ਕਿ ਚੰਗਾ ਸਾਹਿਤ ਪੜ੍ਹ ਕੇ ਹੀ ਉਹਨਾਂ ਨੂੰ ਡਾਇਰੀ ਰੂਪ ਰਾਹੀਂ ਇਹ ਪੁਸਤਕ ਸਿਰਜਣ ਦਾ ਹੌਂਸਲਾ ਮਿਲਿਆI ਚਿੰਤਕ ਅਤੇ ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਹੰਢਾਏ ਪਲਾਂ ਦਾ ਬਹੁਤ ਵਧੀਆ ਦਸਤਾਵੇਜ਼ ਹੈI ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬ ਵਿੱਚ ਨਿੱਜ ਤੋਂ ਪਰ ਤੱਕ ਦਾ ਸਫ਼ਰ ਹੁੰਦਿਆਂ ਹੋਇਆਂ ਰਹੱਸਵਾਦ ਵੀ ਨੁਮਾਇਆਂ ਹੁੰਦਾ ਹੈI ਡਾ.ਸਵਰਾਜਬੀਰ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਸਿਦਕ ਅਤੇ ਸਿਰੜ ਦੇ ਰੂਬਰੂ ਕਰਦੀ ਹੈI ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਇਆਂ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਪਾਲ ਨੇ ਕਿਹਾ ਕਿ ਉਹਨਾਂ ਦਾ ਖ਼ੂਬਸੂਰਤ ਆਲਾ ਦੁਆਲਾ ਤਾਕ਼ਤ ਬੰਨ੍ਹ ਉੱਭਰਿਆ ਅੰਗ-ਸੰਗ ਹੈI ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਧੰਨਵਾਦ ਰੂਪੀ ਸ਼ਬਦ ਬੋਲਦਿਆਂ ਕਿਹਾ ਕਿ ਕਿਤਾਬ ਦਾ ਮਿਆਰੀਪਣ ਇਸ ਸਮਾਗਮ ‘ਚ ਹੋਈ ਚਰਚਾ ਰਾਹੀਂ ਆਪੇ ਝਲਕਿਆ ਹੈI ਵਰਨਣਯੋਗ ਹੈ ਕਿ ਇਸ ਸਵੈ-ਜੀਵਨੀ ਦੇ ਪਹਿਲੇ ਭਾਗ ’ਰੂਹ ਦੀ ਖੁਰਾਕ: ਧੜਕਨ ਦਾ ਰੋਜ਼ਨਾਮਚਾ‘ ਨੂੰ ਵੀ ਪੰਜਾਬੀ ਲੇਖਕ ਸਭਾ ਨੇ ਪਿਛਲੇ ਸਾਲ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਸੀI 

ਅੱਜ ਦੇ ਇਸ ਸਮਾਗਮ ਦਾ ਹਿੱਸਾ ਬਣਦਿਆਂ ਹੋਰਨਾਂ ਤੋਂ ਇਲਾਵਾ ਡਾ. ਸ਼ਿੰਦਰਪਾਲ, ਡਾ. ਹਰੀਸ਼ ਪੁਰੀ, ਕਰਨਲ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਸੰਜੀਵਨ ਸਿੰਘ, ਹਰੀਸ਼ ਜੈਨ, ਗੁਰਦੀਪ ਗੁਲ, ਡਾ. ਬਲਦੇਵ ਸਿੰਘ ਖਹਿਰਾ, ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਹਰਬੰਸ ਸੋਢੀ, ਪ੍ਰੀਤਮ ਰੁਪਾਲ, ਅਜਾਇਬ ਸਿੰਘ ਔਜਲਾ, ਡਾ. ਗੁਰਮੇਲ ਸਿੰਘ, ਪ੍ਰੋ. ਅਤੈ ਸਿੰਘ, ਮੀਤ ਰੰਗਰੇਜ਼, ਹਰਭਜਨ ਕੌਰ ਢਿੱਲੋਂ, ਕੰਵਲਦੀਪ ਕੌਰ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਵਰਿੰਦਰ ਚੱਠਾ, ਕਿਰਨਦੀਪ, ਸੁਰਿੰਦਰ ਕੁਮਾਰ, ਅਮਰ ਇੰਦਰ ਕੌਰ, ਗੁਰਮੀਤ ਚਾਂਦ, ਪਰਮਜੀਤ ਰੰਧਾਵਾ, ਕੁਲਦੀਪ ਕੌਰ, ਸਤਵੰਤ ਸਿੰਘ, ਸੁਨੀਤਾ ਰਾਣੀ, ਊਸ਼ਾ ਕੰਵਰ, ਡਾ. ਨਿਰਲੇਪ ਕੌਰ, ਡਾ. ਨਿਮਰਨ ਕੌਰ, ਰਾਜ ਸਮੱਧਰ, ਸਰਬਜੀਤ ਸਿੰਘ, ਸੁਨੀਤਾ ਬਰਲਾ, ਬੁੱਲ੍ਹਾ, ਰਾਹਤ, ਸੀਰਤ, ਅਮਨ, ਬਲਵਿੰਦਰ ਚਹਿਲ, ਰਾਜੇਸ਼ ਕੁਮਾਰ ਜੈਸਵਾਲ, ਰਾਜੀਵ ਅਰੋੜਾ, ਗੀਤਾ ਅਰੋੜਾ, ਹਰਜੀਤ ਸਿੰਘ, ਰਜਿੰਦਰ ਸਿੰਘ ਮਲਹੋਤਰਾ, ਕੁਲਜੀਤ ਕੌਰ ਮਲਹੋਤਰਾ ਅਤੇ ਗੁਰਪ੍ਰੀਤ ਖਹਿਰਾ ਨੇ ਆਪਣੀ ਵੱਡਮੁੱਲੀ ਮੌਜੂਦਗੀ ਦਰਜ ਕਰਵਾਈ

Post a Comment

0 Comments