ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਡਾ. ਅਨਿਲ ਬਹਿਲ ਦਾ ਗ਼ਜ਼ਲ ਸੰਗ੍ਰਹਿ ‘ਗੁੱਝੀਆਂ ਰਮਜ਼ਾਂ ‘ ਲੋਕ ਅਰਪਣ
ਚੰਡੀਗੜ੍ਹ,7 ਮਾਰਚ (ਬਿਊਰੋ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਡਾ. ਅਨਿਲ ਬਹਿਲ ਦਾ ਦੂਜਾ ਗਜ਼ਲ ਸੰਗ੍ਰਹਿ ਗੁੱਝੀਆਂ ਰਮਜ਼ਾਂ ‘ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਗੁਰਦਿਆਲ ਰੌਸ਼ਨ,ਜੇ.ਐੱਸ ਖੁਸ਼ਦਿਲ,ਡਾ.ਅਵਤਾਰ ਸਿੰਘ ਪਤੰਗ ,ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ,ਜਸਪਾਲ ਸਿੰਘ ਦੇਸੂਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ । ਗੁਰਦਰਸ਼ਨ ਸਿੰਘ ਮਾਵੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ।
ਸਮਾਗਮ ਦਾ ਆਗਾਜ਼ ਸੁਰਜੀਤ ਸਿੰਘ ਧੀਰ ਦੇ ਸ਼ਬਦ ਗਾਇਨ ਨਾਲ ਹੋਇਆ। ਡਾ. ਅਵਤਾਰ ਸਿੰਘ ਪਤੰਗ ਨੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਜ਼ਲ ਦਾ ਸਬੰਧ ਖਿਆਲਾਂ ਤੇ ਵਲਵਲਿਆਂ ਨਾਲ ਹੈ। ਪਾਲ ਅਜਨਬੀ ਨੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਜਸਪਾਲ ਦੇਸੂਵੀ ਨੇ ਕਿਹਾ ਕਿ ਗ਼ਜ਼ਲ ਇੱਕ ਨਾਜ਼ੁਕ ਵਿਧਾ ਹੈ। ਜਿਹੜੀ ਗੁਣਗੁਣਾਈ ਨਾ ਜਾ ਸਕੇ ਉਹ ਗ਼ਜ਼ਲ ਨਹੀਂ। ਡਾ. ਸੁਨੀਲ ਬਹਿਲ ਨੇ ਭਾਸ਼ਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਤੇ ਸੰਸਕ੍ਰਿਤ ਦਾ ਬਹੁਤ ਨੇੜਲਾ ਰਿਸ਼ਤਾ ਹੈ। ਜੇ.ਐੱਸ ਖੁਸ਼ਦਿਲ ਨੇ ਕਿਹਾ ਕਿ ਅੱਜ ਕੱਲ੍ਹ ਗੁਰੂ ਚੇਲੇ ਦੀ ਪਰੰਪਰਾ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਉਸਤਾਦ ਤੋਂ ਗ਼ਜ਼ਲ ਲਿਖਣਾ ਔਖਾ ਹੈ। ਡਾ. ਅਨਿਲ ਬਹਿਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਪਸੰਦੀਦਾ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ।ਨਰਿੰਦਰ ਕੌਰ ਲੌਂਗੀਆ,ਵਿੰਦਰ ਮਾਝੀ, ਡਾ. ਮਨਜੀਤ ਸਿੰਘ ਬੱਲ, ਬਲਵਿੰਦਰ ਸਿੰਘ ਢਿੱਲੋਂ,ਜਗਤਾਰ ਜੋਗ,ਦਰਸ਼ਨ ਤਿਉਣਾ, ਦਰਸ਼ਨ ਸਿੰਘ ਸਿੱਧੂ, ਹਰਿੰਦਰ ਹਰ,ਜਗਤਾਰ ਜੋਗ ਅਤੇ ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਵਿੱਚੋਂ ਬਹੁਤ ਹੀ ਖੂਬਸੂਰਤ ਗ਼ਜ਼ਲਾਂ ਤਰੰਨਮ ਵਿੱਚ ਸਰੋਤਿਆਂ ਦੀ ਨਜ਼ਰ ਕੀਤੀਆਂ। ਗੁਰਦਿਆਲ ਰੌਸ਼ਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ ਕਿ ਭਾਸ਼ਾਵਾਂ ਕਦੀ ਨਫ਼ਰਤ ਨਹੀਂ ਫੈਲਾਉਂਦੀਆਂ ਸਗੋਂ ਗਲ ਨਾਲ ਲਾਉਂਦੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਬਦਾਂ ਨੂੰ ਘੜਨ ਦੀ ਕਲਾ ਆਉਣੀ ਚਾਹੀਦੀ ਹੈ। ਅੰਤ ਵਿੱਚ ਡਾ. ਮਨਜੀਤ ਬੱਲ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।ਇਸ ਸਮਾਗਮ ਵਿੱਚ ਹਰਬੰਸ ਕੌਰ ਗਿੱਲ,ਪ੍ਰੋਫੈਸਰ ਗੁਰਦੇਵ ਸਿੰਘ ਗਿੱਲ,ਜਸਵੀਰਪਾਲ ਸਿੰਘ ਬੈਂਸ,ਸਾਗਰ ਭੂਰੀਆ,ਗੁਰਮੀਤ ਖਰੜ,ਅੰਸ਼ੁਕਰ ਮਹੇਸ਼,ਸਿੰਮੀ ਮੁਹਾਲੀ,ਡਾ. ਮਨਜੀਤ ਸਿੰਘ ਮਝੈਲ,ਸੁਦਰਸ਼ਨ ਕੌਰ ਮਝੈਲ,ਬਲਜਿੰਦਰ ਸਿੰਘ ਧਾਲੀਵਾਲ,ਰਾਜਵਿੰਦਰ ਸਿੰਘ ਗੱਡੂ,ਰਜਿੰਦਰ ਸਿੰਘ ਧੀਮਾਨ,ਸੁਰਿੰਦਰ ਕੁਮਾਰ ਸੁਰਿੰਦਰ,ਲਾਭ ਸਿੰਘ ਲਹਿਲੀ,ਵਰਿੰਦਰ ਚੱਠਾ,ਮਲਕੀਤ ਸਿੰਘ ਨਾਗਰਾ,ਗੁਰਦਾਸ ਸਿੰਘ ਦਾਸ,ਕਰਨੈਲ ਸਿੰਘ,ਸਵਰਨਜੀਤ ਸਿੰਘ ਅਤੇ ਪਰਲਾਦ ਸਿੰਘ ਸ਼ਾਮਿਲ ਹੋਏ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.