ਸੱਥ ਵੱਲੋਂ ਪੁਸਤਕ ‘ਧਰਤੀ ਪੰਜਾਬ ਦੀ’ ਲੋਕ ਅਰਪਣ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ
ਖਰੜ,15 ਮਾਰਚ (ਬਿਊਰੋ)
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਜੋਤੀ ਸਰੂਪ ਕੰਨਿਆਂ ਆਸਰਾ ਵਿਖੇ ਮਹਿੰਦਰ ਸਿੰਘ ਗੋਸਲਾਂ ਦੀ ਕਾਵਿ-ਪੁਸਤਕ “ਧਰਤੀ ਪੰਜਾਬ ਦੀ” ਲੋਕ ਅਰਪਣ ਕੀਤੀ ਗਈ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਉੱਘੇ ਲੇਖਕ ਅਤੇ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਸਨ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਡਾ. ਹਰਮਿੰਦਰ ਸਿੰਘ ਸੰਸਥਾਪਕ ਕੰਨਿਆਂ ਆਸਰਾ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ।ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਜਸਵਿੰਦਰ ਸਿੰਘ ਕਾਈਨੌਰ ਅਤੇ ਭੁਪਿੰਦਰ ਸਿੰਘ ਮਟੋਰੀਆ ਵੱਲੋਂ ਵਿਚਾਰ ਚਰਚਾ ਕੀਤੀ ਗਈ। ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਸਮਾਜਿਕ ਬੁਰਾਈਆਂ , ਰਾਜਨੀਤਕ ਪਾਖੰਡ ਅਤੇ ਮਨੁੱਖੀ ਰਿਸ਼ਤਿਆਂ ਦੇ ਬਦਲਦੇ ਰੂਪਾਂ ਨੂੰ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਭੁਪਿੰਦਰ ਮਟੌਰੀਆ ਨੇ ਕਿਹਾ ਕਿ ਭਾਵੇਂ ਇਸ ਪੁਸਤਕ ਦੀਆਂ ਰਚਨਾਵਾਂ ਕਾਵਿ-ਲੈਅ ਪੱਖੋਂ ਕਮਜ਼ੋਰ ਹਨ ਪਰ ਲੇਖਕ ਆਪਣਾ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ ਹੈ। ਪੁਸਤਕ ਦੇ ਲੇਖਕ ਮਹਿੰਦਰ ਸਿੰਘ ਗੋਸਲਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਪੁਸਤਕ ਵਿੱਚੋਂ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਰਮਨਦੀਪ ਕੌਰ, ਗੁਰਪ੍ਰੀਤ ਕੌਰ , ਮਨਜੀਤ ਪਾਲ ਸਿੰਘ, ਪਿਆਰਾ ਸਿੰਘ ਰਾਹੀ, ਸਰਬਜੀਤ ਸਿੰਘ, ਮਲਕੀਤ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਦਲਬੀਰ ਸਿੰਘ ਸਰੋਆ, ਬੰਤ ਸਿੰਘ ਦੀਪ,ਅਮਰਜੀਤ ਕੌਰ ਮੋਰਿੰਡਾ, ਜਸਮਿੰਦਰ ਸਿੰਘ ਰਾਉ, ਮੰਦਰ ਗਿੱਲ ਸਾਹਿਬਚੰਦੀਆ, ਖੁਸ਼ੀ ਰਾਮ ਨਿਮਾਣਾ, ਕੇਸਰ ਸਿੰਘ ਇਨਸਪੈਕਟਰ, ਗੁਰਸ਼ਰਨ ਸਿੰਘ ਕਾਕਾ, ਇੰਦਰਜੀਤ ਕੌਰ ਵਡਾਲਾ, ਸੁਰਿੰਦਰ ਕੌਰ ਬਾੜਾ, ਹਰਜਿੰਦਰ ਸਿੰਘ ਗੋਪਾਲੋਂ, ਡਾ.ਰੁਪਿੰਦਰ ਕੌਰ,ਅਮਨਦੀਪ ਕੌਰ ਭੱਟੀ ਅਤੇ ਹਾਕਮ ਸਿੰਘ ਨੱਤਿਆਂ ਨੇ ਆਪਣੀਆਂ ਵੱਖ-ਵੱਖ ਕਾਵਿ-ਰਚਨਾਵਾਂ ਰਾਹੀਂ ਖੂਬ ਰੰਗ ਬੰਨਿਆਂ। ਇਨ੍ਹਾਂ ਤੋਂ ਇਲਾਵਾ ਰਣਜੀਤ ਕੌਰ ਕਾਈਨੌਰ, ਜਗਤਾਰ ਸਿੰਘ, ਰਾਜਵਿੰਦਰ ਸਿੰਘ ਗੱਡੂ, ਪ੍ਰਤਾਪ ਸਿੰਘ, ਭਾਗ ਸਿੰਘ ਸ਼ਾਹਪੁਰ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਿਰ ਹੋਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ.ਹਰਮਿੰਦਰ ਸਿੰਘ ਨੇ ਸੰਸਥਾ ਬਾਰੇ ਵਿਸਥਾਰਿਤ ਭਾਵਪੂਰਕ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਲੇਖਕ ਨੂੰ ਵਧਾਈ ਦਿੰਦਿਆਂ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਕਵੀ ਦਰਬਾਰ ਵਿੱਚ ਪੇਸ਼ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਸੱਥ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.