ਚੈਨਲ ਸੁਪਨ ਉਡਾਰੀ ਨੇ ਸਾਹਿਤਕਾਰ ਭੁੱਲਰ ਦਾ ਰੂਬਰੂ ਤੇ ਕਵੀ ਦਰਬਾਰ ਕਰਵਾਇਆ
ਚੈਨਲ ਸੁਪਨ ਉਡਾਰੀ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਦੇ ਹਾਲ ਵਿਖੇ
ਬੀਤੇ ਦਿਨੀਂ ਸਾਹਿਤਕਾਰ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਦਾ ਰੂਬਰੂ ਪ੍ਰੋਗਰਾਮ ਅਤੇ ਕਵੀ
ਦਰਬਾਰ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਦੇ
ਤੌਰ ਤੇ ਚੜ੍ਹਦੀਕਲਾ ਫਾਊਂਡੇਸ਼ਨ ਦੀ ਪ੍ਰਧਾਨ ਤੇ ਸਮਾਜ ਸੇਵੀ ਮੈਡਮ ਅੰਮ੍ਰਿਤ ਗਿੱਲ ਨੇ ਸਿਰਕਤ
ਕੀਤੀ ਅਤੇ ਪ੍ਰਧਾਨਗੀ ਉੱਘੇ ਲੇਖਕ ਤੇ ਪੰਜਾਬੀ
ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕੀਤੀ। ਮੰਚ ਤੇ ਉਹਨਾਂ ਦੇ ਨਾਲ ਮਾਰਕੀਟ
ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ, ਬਲਵਿੰਦਰ ਸਿੰਘ ਭੁੱਲਰ, ਜਸਕਰਨ ਸਿੰਘ ਸਿਵੀਆਂ ਤੇ ਡਾ: ਐੱਸ ਕੇ ਕਟਾਰੀਆਂ ਵੀ ਸਸ਼ੋਭਿਤ ਸਨ, ਜਦ ਕਿ ਮੰਚ ਸੰਚਾਲਨ
ਦੀ ਜਿੰਮੇਵਾਰੀ ਸ਼ਾਇਰ ਜਸਪਾਲ ਜੱਸੀ ਨੇ ਨਿਭਾਈ।
ਸਮਾਗਮ ਦੇ
ਮੁੱਢਲੇ ਪੜਾਅ ਵਿੱਚ ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਬਚਪਨ ਤੋਂ ਜਿੰਦਗੀ ਦੇ ਉਤਰਾਅ ਚੜਾਅ ਤੇ
ਪਰਿਵਾਰਕ ਪਿਛੋਕੜ ਸਬੰਧੀ ਅਤੇ ਆਪਣੀ ਲੇਖਣ ਪ੍ਰਕ੍ਰਿਆ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਉਹ
ਕਰੀਬ ਚਾਲੀ ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਸਾਹਿਤ ਰਚਨ
ਦੀ ਗੁੜ੍ਹਤੀ ਮੈਨੂੰ ਆਪਣੇ ਚਾਚਾ ਸ੍ਰ: ਗੁਰਬਚਨ ਸਿੰਘ ਤੋਂ ਮਿਲੀ, ਉਹਨਾਂ ਦੀ ਸੋਚ ਤੇ
ਪਹਿਰਾ ਦਿੰਦਿਆਂ ਉਹ ਲੋਕ ਪੱਖੀ ਸਾਹਿਤ ਰਚਨ ਲਈ ਯਤਨਸ਼ੀਲ ਰਹਿੰਦੇ ਹਨ। ਵੱਖ ਵੱਖ ਸਾਹਿਤਕਾਰਾਂ, ਸਰੋਤਿਆਂ ਸਰਵ ਸ੍ਰੀ
ਮਾਨਖੇੜਾ, ਜਸਕਰਨ ਸਿਵੀਆਂ, ਰੂਪ ਚੰਦ ਸ਼ਰਮਾ, ਹਰਭੁਪਿੰਦਰ ਲਾਡੀ, ਸੁਰਿੰਦਰ ਸਿੰਘ
ਖਾਲਸਾ, ਡਾ: ਅੰਮ੍ਰਿਤਪਾਲ
ਸਿੰੰਘ, ਲਾਲ ਚੰਦ ਸਿੰਘ ਆਦਿ
ਦੇ ਸੁਆਲਾਂ ਦੇ ਉਹਨਾਂ ਬੜੀ ਬੇਬਾਕੀ ਨਾਲ ਜਵਾਬ ਦਿੰਦਿਆਂ ਉਹਨਾਂ ਪੱਤਰਕਾਰਤਾ ਲਈ ਦਰਪੇਸ਼
ਸਮੱਸਿਆਵਾਂ ਅਤੇ ਸਾਹਿਤ ਦੀਆਂ ਵਿਧੀਆਂ ਤੇ ਬਰੀਕੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਮੈਡਮ
ਗਿੱਲ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਦਾ ਮਹੱਤਵਪੂਰਨ ਰੋਲ ਹੈ ਅਤੇ ਸ੍ਰ: ਭੁੱਲਰ ਇਸ
ਕਾਰਜ ’ਚ ਅਹਿਮ ਭੂਮਿਕਾ
ਨਿਭਾ ਰਹੇ ਹਨ। ਸ੍ਰ: ਮਾਨਖੇੜਾ ਨੇ ਕਿਹਾ ਕਿ ਸ੍ਰ: ਭੁੱਲਰ ਨੇ ਅੱਠ ਪੁਸਤਕਾਂ ਸਾਹਿਤ ਦੀ ਝੋਲੀ
ਵਿੱਚ ਪਾ ਕੇ ਝੰਡੇ ਗੱਡੇ ਹਨ ਅਤੇ ਉਹਨਾਂ ਦਾ ਰਚਨਾ ਕਾਰਜ ਤਸੱਲੀਬਖਸ਼ ਹੈ। ਸੱਤਪਾਲ ਮਾਨ ਨੇ ਕਿਹਾ
ਕਿ ਚੈਨਲ ਸੁਪਨ ਉਡਾਰੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਸਮਾਗਮ
ਕਰਾਉਣ ਦੀ ਪਿਰਤ ਜਾਰੀ ਰੱਖੇਗਾ।
ਦੂਜੇ ਪੜਾਅ ਕਵੀ
ਦਰਬਾਰ ਵਿੱਚ ਸਰਵ ਸ੍ਰੀ ਰਣਬੀਰ ਰਾਣਾ, ਅਵਤਾਰ ਸਿੰਘ ਬਾਹੀਆ, ਦਵਿੰਦਰ ਸਿੰਘ ਬਰਾੜ ਐਡਵੋਕੇਟ, ਡਾ: ਅੰਮ੍ਰਿਤਪਾਲ ਸਿੰਘ, ਰੂਪ ਚੰਦ ਸ਼ਰਮਾ, ਜਸ ਬਠਿੰਡਾ, ਅੰਮ੍ਰਿਤ ਗਿੱਲ, ਸੋਨੀ ਸੰਧੂ, ਜਸਪਾਲ ਜੱਸੀ, ਹਰਭੁਪਿੰਦਰ ਲਾਡੀ, ਇਰਵਨਦੀਪ ਕੌਰ ਨੇ
ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗਾਇਕਾ ਮਨਜੀਤ ਕੌਰ ਨੇ ਧਾਰਮਿਕ ਗੀਤ ਅਤੇ ਹਰੀ ਕਿਸਨ ਸ਼ਰਮਾ ਨੇ
ਤਰੰਨੁਮ ’ਚ ਗ਼ਜ਼ਲ ਪੇਸ਼ ਕੀਤੀ।
ਇਸ ਮੌਕੇ ਮੈਗਜੀਨ ਪਰਵਾਜ਼ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ ਅਤੇ ਡਾ: ਐੱਸ ਕੇ ਕਟਾਰੀਆਂ ਨੇ
ਬੀਮਾਰੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੰਗ ਕਰਮੀ ਆਰ ਐੱਸ
ਪਰਵਾਨਾ, ਮਨਜੀਤ ਸਿੰਘ ਜੀਤ, ਡਾ: ਅਮਨਦੀਪ ਕੌਰ
ਮਾਨ, ਅਦਾਕਾਰਾ ਰਣਜੀਤ
ਕੌਰ, ਗੁਰਪ੍ਰੀਤ ਸਿੰਘ
ਚਹਿਲ, ਪਰਗਟ ਸਿੰਘ ਢਿੱਲੋਂ, ਡਾ: ਸਮਿੰਦਰ ਸਿੰਘ
ਆਦਿ ਵੀ ਹਾਜ਼ਰ ਸਨ।
.jpg)
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.