ਅਲਫਾਜ਼ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਖਾਮੋਸ਼ ਖੇਤਾਂ ਦੀ ਹੂਕ’
ਉਸਦਾ ਕਹਿਣਾ ਹੈ
ਕਿ ਕਿਸਾਨੀ ਅੰਦੋਲਨ ਦੀ ਗਾਥਾ ਆਮ ਕਿਸਾਨੀ ਜਿੰਦਗੀ ਦਾ ਅੰਗ ਬਣ ਗਈ ਹੈ, ਅਗਲੀਆਂ ਪੀੜ੍ਹੀਆਂ
ਇਸ ਸੰਘਰਸ਼ ਵਿੱਚ ਪਾਏ ਪੁਰਖਿਆਂ ਦੇ ਸਿਦਕ ਅਤੇ ਸਿਰੜ ਮੂਹਰੇ ਸਿਰ ਝੁਕਾਇਆ ਕਰਨਗੀਆਂ। ਅਲਫਾਜ਼ ਨੇ
ਕਈ ਮਹੀਨੇ ਚੱਲੀ ਇਸ ਜੱਦੋਜਹਿਦ ਵਿੱਚ ਬਜੁਰਗਾਂ ਦੀ ਸੂਝ ਅਤੇ ਲੜਣ ਦੀ ਸਮਰੱਥਾ ਨੂੰ ਨੇੜਿਉਂ
ਤੱਕਿਆ। ਸੰਘਰਸ਼ ਦੇ ਗੁਣਾਂ, ਏਕਤਾ, ਜਾਤਾਂ ਧਰਮਾਂ ਤੋਂ
ਦੂਰੀ, ਕਿਸਾਨ ਮਜਦੂਰ ਦੀ
ਸਾਂਝ, ਔਰਤਾਂ ਵੱਲੋਂ
ਮਰਦਾਂ ਦਾ ਸੰਘਰਸ਼ੀ ਸਾਥ, ਕਿਸਾਨੀ ਲਈ ਦਿੱਤੀਆਂ
ਜਾਂਦੀਆਂ ਕੁਰਬਾਨੀਆਂ, ਕਿਸਾਨਾਂ ਵੱਲੋਂ
ਝੱਲੇ ਤਸ਼ੱਦਦ ਨੇ ਉਸਦੇ ਮਨ ਨੂੰ ਝੰਜੋੜਿਆ ਤਾਂ ਉਸਨੇ ਆਪਣੇ ਖਿਆਲਾਂ ਤੇ ਵਿਚਾਰਾਂ ਨੂੰ ਸ਼ਬਦਾਂ ਨਾਲ
ਮਾਲਾ ਦੇ ਮਣਕਿਆਂ ਵਾਂਗ ਪਰੋ ਕੇ ਇੱਕ ਕਹਾਣੀ ‘ਮਰਜੀਵੜੇ’ ਲਿਖੀ। ਫੇਰ ਉਸਨੇ ਇਸ ਸਬੰਧੀ ਕਈ ਹੋਰ ਕਿਤਾਬਾਂ, ਰਚਨਾਵਾਂ ਪੜ੍ਹੀਆਂ।
ਜਿਹਨਾਂ ਦਾ ਪ੍ਰਭਾਵ ਕਬੂਲਦਿਆਂ ੳਸਨੰਕ ਕਿਸਾਨੀ ਸੰਘਰਸ਼ ਨਾਲ ਸਬੰਧਤ ਕਹਾਣੀਆਂ ਦੀ ਇੱਕ ਕਿਤਾਬ
ਸੰਪਾਦਿਤ ਕਰਨ ਦਾ ਖਿਆਲ ਆਇਆ। ਉਸਨੇ ਵੱਖ ਵੱਖ ਕਹਾਣੀਕਾਰਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਤੋਂ
ਕਹਾਣੀਆਂ ਇਕੱਤਰ ਕਰਕੇ ਪੁਸਤਕ ‘ਖਾਮੋਸ਼ ਖੇਤਾਂ ਦੀ
ਹੂਕ’ ਸੰਪਾਦਿਤ ਕਰਕੇ ਇੱਕ
ਸਲਾਘਾਯੋਗ ਉੱਦਮ ਕੀਤਾ।
ਇਸ ਪੁਸਤਕ ਵਿੱਚ
ਕੁੱਲ ਗਿਆਰਾਂ ਕਹਾਣੀਆਂ ਹਨ। ਡਾ: ਕਰਮਜੀਤ ਸਿੰਘ ਨਡਾਲਾ ਦੀ ਕਹਾਣੀ ‘ਇਨਕਲਾਬੀ ਭਾਫ਼’ ਦੀਪਤੀ ਬਬੂਟਾ ਦੀ ‘ਸਿਰਫ਼ ਇੰਨੀ ਮੇਰੀ
ਬਾਤ ਨਹੀਂ’ ਅਵਤਾਰ ਸਿੰਘ ਓਠੀ
ਦੀ ‘ਸੂਟਕੇਸ’ ਭੁਪਿੰਦਰ ਸਿੰਘ ਮਾਨ
ਦੀ ‘ਹੈੱਡ ਹੰਟਰਜ਼’ ਬਲਵੰਤ ਫਰਵਾਲੀ ਦੀ ‘ਕੀੜੀਆਂ ਦਾ ਭੌਣ’ ਜਸਵੀਰ ਸਿੰਘ
ਦੀਦਾਰਗੜ੍ਹ ਦੀ ‘ਕਬਹੂੰ ਨਾ ਛਾਡੈ
ਖੇਤ’ ਅਜਮੇਰ ਸਿੱਧੂ ਦੀ ‘ਡੰਮੀ’ ਸੁਖਪਾਲ ਸਿੰਘ ਥਿੰਦ
ਦੀ ‘ਫਸਲਾਂ ਦੇ ਫੈਸਲੇ’ ਬਲਵਿੰਦਰ ਸਿੰਘ
ਭੁੱਲਰ ਦੀ ‘ਬਲਦੀ ਮਿਸ਼ਾਲ’ ਸੁਖਜੀਤ ਦੀ ‘ਬਾਜੀ’ ਅਤੇ ਅਲਫਾਜ਼ ਦੀ
ਕਹਾਣੀ ‘ਮਰਜੀਵੜੇ’ ਸ਼ਾਮਲ ਕੀਤੀਆਂ ਗਈਆਂ
ਹਨ।
ਪੁਸਤਕ ਦੀਆਂ
ਸਾਰੀਆਂ ਕਹਾਣੀਆਂ ਹੀ ਕਿਸਾਨ ਸੰਘਰਸ਼ ਦੀ ਤਰਜਮਾਨੀ ਕਰਦੀਆਂ ਹਨ। ‘‘ਇਹ ਜੰਗ ਤਾਂ ਸੀ।
ਹੱਕਾਂ ਦੀ ਜੰਗ। ਹੱਕਾਂ ਦੇ ਖੋਹ ਲਏ ਜਾਣ ਦੀ ਜੰਗ। ਇਸ ਜਬਰ ਦਾ ਟਾਕਰਾ ਕਰਨ ਲਈ ਕਿਸਾਨਾਂ ਕੋਲ ਨਾ
ਕੋਈ ਹਥਿਆਰ, ਨਾ ਗੋਲੀ ਸਿੱਕਾ।
ਫੇਰ ਇਹ ਕਿਸ ਕਿਸਮ ਦਾ ਜੰਗ ਸੀ’’
ਇਨਕਲਾਬੀ ਭਾਫ਼। ‘‘ਸ਼ਹੀਦ ਅਜਮੇਰ ਕੌਰ
ਦੀ ਮ੍ਰਿਤਕ ਦੇਹ ਨੂੰ ਚਿਖਾ ਤੇ ਰੱਖਿਆ, ਲਾਟਾਂ ਨੇ ਮ੍ਰਿਤਕ ਸਰੀਰ ਨੂੰ ਕਲਾਵੇ ਵਿੱਚ ਲੈ ਲਿਆ। ਪੈਰਾਂ ਵੱਲ ਖੜੀ
ਮਹਿੰਦਰ ਦੇ ਚਿਹਰੇ ਦੇ ਹਾਵ ਭਾਵ ਬਦਲਣ ਲੱਗੇ, ਉਸਨੇ ਸਿਵੇ ਚੋਂ ਬਲਦੀ ਲੱਕੜੀ ਚੁੱਕੀ ਤੇ ਹੱਥ ਵਿੱਚ ਫੜੀ। ਬਾਂਹ ਉੱਚੀ
ਕਰਦਿਆਂ ਐਲਾਨ ਕੀਤਾ, ਇਹ ਚਿਤਾ ਦੀ ਲੱਕੜੀ
ਨਹੀਂ, ਇਹ ਬਲਦੀ ਮਿਸ਼ਾਲ ਹੈ
ਜੋ ਅਜਮੇਰ ਕੌਰ ਨੇ ਮੈਨੂੰ ਫੜਾ ਦਿੱਤੀ ਐ। ਮੈਂ ਲੋਕ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਦੀ
ਪ੍ਰਾਪਤੀ ਲਈ ਇਹ ਮਸ਼ਾਲ ਲੈ ਕੇ ਅੱਗੇ ਵਧਦੀ ਰਹਾਂਗੀ’’ ਬਲਦੀ ਮਿਸਾਲ। ‘‘ਜੇ ਮਰਨਾ ਵੀ ਪਿਆ ਤੇ ਸਭ ਤੋਂ ਪਹਿਲਾਂ ਉਸਨੂੰ ਸੀ ਕਿ ਮੈਂ ਆਪਣਾ ਸੀਸ
ਹਾਜ਼ਰ ਕਰਾਂਗਾ। ਹੁਣ ਗੁਰੂ ਤੇਗ ਬਹਾਦਰ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਹੇ ਵਾਹਿਗੁਰੂ! ਜਿੱਥੇ ਆਪ ਜੀ ਦਾ ਸੀਸ ਕਲਮ ਕੀਤਾ
ਗਿਆ ਸੀ, ਆਪ ਜੀ ਨੇ ਹੱਕ ਸੱਚ
ਲਈ ਜਾਨ ਨਿਛਾਵਰ ਕੀਤੀ। ਉਸ ਪਵਿੱਤਰ ਮੁਕੱਦਸ ਧਰਤੀ ਤੇ ਮੈਨੂੰ ਆਪਣੇ ਪ੍ਰਾਣ ਤਿਆਗਣ ਦਾ ਮੌਕਾ
ਮਿਲਿਆ ਤਾਂ ਮੈਂ ਪਿੱਛੇ ਨਹੀਂ ਹਟਾਂਗਾ’’ ਮਰਜੀਵੜੇ।
ਲੋਕਾਂ ਵੱਲੋਂ
ਘਰੇਲੂ ਕੰਮਾਂ ਕਾਰਾਂ ਨੂੰ ਛੱਡ ਕੇ ਸੰਘਰਸ਼ ਵਿੱਚ ਕੁੱਦਣਾ, ਪਰਿਵਾਰਾਂ ਨੇ ਸਹਿਮਤੀ ਪ੍ਰਗਟ ਕਰਨੀ, ਇੱਕ ਦੂਜੇ ਦੇ
ਕੰਮਾਂ ਵਿੱਚ ਮੱਦਦ ਕਰਨੀ, ਪੈਸਾ ਇਕੱਠਾ ਕਰਨਾ, ਆਪਸੀ ਝਗੜੇ ਭੁਲਾ
ਕੇ ਸੰਘਰਸ਼ ਲੜਣ ਨੂੰ ਪਹਿਲ ਦੇਣੀ, ਧੀਆਂ ਔਰਤਾਂ ਦੀ ਇੱਜਤ ਤੇ ਸੁਰੱਖਿਆ ਦੇ ਪਾਬੰਦ ਰਹਿਣਾ ਆਦਿ ਗੁਣ ਇਹਨਾਂ
ਕਹਾਣੀਆਂ ਚੋਂ ਪਰਤੱਖ ਹੁੰਦੇ ਹਨ, ਜਿਹਨਾਂ ਸਦਕਾ ਕਿਸਾਨੀ ਸੰਘਰਸ਼ ਨੂੰ ਸੰਸਾਰ ਪੱਧਰ ਤੇ ਪ੍ਰਸਿੱਧੀ ਹਾਸਲ
ਹੋਈ ਤੇ ਸਹਿਯੋਗ ਮਿਲਿਆ। ਸੰਘਰਸਸ਼ੀਲ ਕਿਸਾਨਾਂ ਨੇ ਹਕੂਮਤੀ ਜਾਬਰਾਂ ਦਾ ਟਾਕਰਾ ਕਰਕੇ ਦੱਸ ਦਿੱਤਾ
ਕਿ ਤੂਫਾਨ ਥੋੜ੍ਹੇ ਸਮੇਂ ਲਈ ਠੱਲੇ੍ਹ ਤਾਂ ਜਾ ਸਕਦੇ ਹਨ ਪਰ ਸਦੀਵੀ ਰੋਕੇ ਨਹੀਂ ਜਾ ਸਕਦੇ। ਆਖ਼ਰ
ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ। ਅਲਫਾਜ਼ ਦਾ ਇਸ ਕਿਤਾਬ ਨੂੰ ਸੰਪਾਦਿਤ ਕਰਨਾ ਪ੍ਰਸੰਸਾਯੋਗ ਕਦਮ
ਹੈ। ਇਹ ਕਿਤਾਬ ਚੇਤਨਤਾ ਪੈਦਾ ਕਰਨ ਵਾਲੀ ਹੈ। ਇਹ ਪੁਸਤਕ ਪੀਪਲਜ ਫੋਰਮ ਬਰਗਾੜੀ ਵੱਲੋਂ ਪ੍ਰਕਾਸ਼ਿਤ
ਕੀਤੀ ਗਈ ਹੈ ਅਤੇ 170 ਪੰਨਿਆਂ ਦੀ ਇਸ ਕਿਤਾਬ ਦੀ ਕੀਮਤ 2 ਸੌ ਰੁਪਏ ਤੈਅ ਕੀਤੀ ਗਈ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.