ਮਹੀਨਾਵਾਰ ਮੀਟਿੰਗ ਅਤੇ ਕਵੀ ਦਰਬਾਰ ਦਾ ਆਯੋਜਨ


ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ 

ਮੋਹਾਲੀ,24 ਫਰਵਰੀ (ਬਿਊਰੋ)

ਬੀਤੇ ਦਿਨ ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਦਰਸ਼ਨ ਸਿੰਘ ਸਿੱਧੂ ਨੇ ਕੀਤੀ ਅਤੇ ਪ੍ਰਸਿੱਧ ਗ਼ਜ਼ਲਗੋ ਡਾ. ਅਨਿਲ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਇਕੱਤਰਤਾ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਤੇ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।

         ਇਸ ਤੋਂ ਬਾਅਦ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਮਲਕੀਤ ਸਿੰਘ ਨਾਗਰਾ ਅਤੇ ਡਾ. ਮਨਜੀਤ ਸਿੰਘ ਮਝੈਲ ਨੇ ਪੰਜਾਬੀ ਬੋਲੀ ਨੂੰ ਸਮਰਪਿਤ ਬਹੁਤ ਹੀ ਖੂਬਸੂਰਤ ਰਚਨਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਡਾ. ਮਨਜੀਤ ਬੱਲ,ਗੁਰਦਾਸ ਦਾਸ,ਮਹਿੰਦਰ ਸਿੰਘ ਗੋਸਲ, ਲਾਭ ਸਿੰਘ ਲਹਿਲੀ,ਰਤਨ ਬਾਬਕ ਵਾਲਾ, ਪ੍ਰਤਾਪ ਪਾਰਸ ਗੁਰਦਾਸਪੁਰੀ ਅਤੇ ਮੰਦਰ ਗਿੱਲ ਸਾਹਿਬਚੰਦੀਆ ਨੇ ਤਰੰਨੁਮ ਵਿੱਚ ਗੀਤ ਸੁਣਾ ਕੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਨਰਿੰਦਰ ਕੌਰ ਲੌਂਗੀਆ,ਰਮਨਦੀਪ ਰਮਣੀਕ,ਡਾ. ਰਜਿੰਦਰ ਰੇਨੂੰ ਅੰਸ਼ੁਕਰ ਮਹੇਸ਼,ਸਵਰਨਜੀਤ ਸਿੰਘ,ਹਰਜੀਤ ਸਿੰਘ,ਚਰਨਜੀਤ ਕਲੇਰ,ਜਯਾ ਸੂਦ,ਦਵਿੰਦਰ ਕੌਰ ਢਿੱਲੋਂ,ਸੁਰਿੰਦਰ ਕੁਮਾਰ,ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਨੇ ਦਿਲ ਟੁੰਬਵੀਆਂ ਕਵਿਤਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਡਾ.ਅਨਿਲ ਬਹਿਲ ਨੇ ਕੇਂਦਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਬਹੁਤ ਹੀ ਖੂਬਸੂਰਤ ਗ਼ਜ਼ਲ ਸਰੋਤਿਆਂ ਦੇ ਸਨਮੁੱਖ ਕਰਕੇ ਵਾਹ ਵਾਹ ਖੱਟੀ। ਪ੍ਰਧਾਨਗੀ ਭਾਸ਼ਨ ਵਿੱਚ ਦਰਸ਼ਨ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ।ਉਹ ਜੋ ਵੀ ਸਮਾਜ ਵਿੱਚ ਦੇਖਦੇ ਹਨ ਉਸ ਨੂੰ ਬਹੁਤ ਹੀ ਸਾਰਥਕ ਢੰਗ ਨਾਲ ਕਲਮਬੱਧ ਕਰਕੇ ਸਾਹਿਤ ਦੀ ਸਿਰਜਣਾ ਕਰਦੇ ਹਨ। ਅੰਤ ਵਿੱਚ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬਹੁਤ ਖੂਬਸੂਰਤ ਕਵਿਤਾ ਸਰੋਤਿਆਂ ਦੀ ਨਜ਼ਰ ਕੀਤੀ।ਮੰਚ ਸੰਚਾਲਨ ਭਰਪੂਰ ਸਿੰਘ ਨੇ ਬਾਖੂਬੀ ਨਿਭਾਇਆ।

          

  

Post a Comment

0 Comments