ਡਾ. ਮਨਜੀਤ ਸਿੰਘ ਮਝੈਲ ਦੀ ਪੁਸਤਕ ‘ਸਿੱਪੀਆਂ ਦੇ ਮੋਤੀ’ ਲੋਕ ਅਰਪਣ
ਚੰਡੀਗੜ੍ਹ, 7 ਫਰਵਰੀ (ਬਿਊਰੋ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਚੰਡੀਗੜ੍ਹ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਭਾਸਕਰ ਵੱਲੋਂ ਕੀਤੀ ਗਈ।ਇਸ ਵਿੱਚ ਡਾ. ਮਨਜੀਤ ਸਿੰਘ ਮਝੈਲ ਦੀ ਕਾਵਿ ਪੁਸਤਕ ‘ਸਿੱਪੀਆਂ ਦੇ ਮੋਤੀ’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਸੁਭਾਸ਼ ਭਾਸਕਰ,ਡਾ.ਅਵਤਾਰ ਸਿੰਘ ਪਤੰਗ,ਸ਼੍ਰੀਮਤੀ ਪਰਮਜੀਤ ਕੌਰ ਪਰਮ,ਡਾ. ਮਨਜੀਤ ਸਿੰਘ ਮਝੈਲ, ਗੁਰਦਰਸ਼ਨ ਸਿੰਘ ਮਾਵੀ ਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਸਨ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਮਾਗਮ
ਵਿੱਚ ਸ਼ਾਮਿਲ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਕੌਰ ਪਰਮ ਨੇ ਕਿਤਾਬ ਦਾ ਬਹੁਤ ਹੀ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਤੇ ਕਿਹਾ ਕਿ ਹਰ ਇੱਕ ਰਚਨਾ ਪੜ੍ਹਨ ਯੋਗ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਵਿਤਾ ਵਿੱਚ ਕਹੀ ਹਰ ਇੱਕ ਗੱਲ ਤੀਰ ਵਾਂਗ ਵੱਜਦੀ ਹੈ ਤੇ ਆਤਮ ਵਿਸ਼ਵਾਸ ਜਗਾਉਂਦੀ ਹੈ। ਸੁਭਾਸ਼ ਭਾਸਕਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲੇਖਕ ਨੂੰ ਵਧਾਈ ਦਿੱਤੀ ਅਤੇ ਕੇਂਦਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦਮਦਾਰ ਸਮਾਗਮ ਹੋਣੇ ਚਾਹੀਦੇ ਹਨ। ਲੇਖਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇ ਸਾਡੇ ਅੰਦਰ ਸਿਰਜਣਾ ਹੈ ਤਾਂ ਉਹ ਕੁਦਰਤ ਦੀ ਨਿਆਮਤ ਹੈ।ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਕੁੱਝ ਪਸੰਦੀਦਾ ਰਚਨਾਵਾਂ ਵੀ ਸਰੋਤਿਆਂ ਦੀ ਨਜ਼ਰ ਕੀਤੀਆਂ।
ਸਮਾਗਮ ਦੇ ਦੂਸਰੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦਾ ਆਗਾਜ਼ ਸੁਰਜੀਤ ਸਿੰਘ ਧੀਰ ਦੁਆਰਾ ਪੁਸਤਕ ਵਿੱਚੋਂ ਇੱਕ ਗ਼ਜ਼ਲ ਗਾਉਣ ਨਾਲ ਹੋਇਆ। ਬਲਵਿੰਦਰ ਸਿੰਘ ਢਿੱਲੋਂ ,ਬਲਜੀਤ ਕੌਰ ਢਿੱਲੋਂ , ਮੰਦਰ ਗਿੱਲ ਸਾਹਿਬਚੰਦੀਆ , ਮਲਕੀਤ ਨਾਗਰਾ,ਰਤਨ ਬਾਬਕ ਵਾਲਾ,ਭਰਪੂਰ ਸਿੰਘ,ਲਾਭ ਸਿੰਘ ਲਹਿਲੀ,ਗੁਰਦਾਸ ਸਿੰਘ ਦਾਸ ਅਤੇ ਪਿਆਰਾ ਸਿੰਘ ਰਾਹੀ ਨੇ ਤਰੰਨੁਮ ਵਿੱਚ ਬਹੁਤ ਹੀ ਖੂਬਸੂਰਤ ਰਚਨਾਵਾਂ ਸੁਣਾ ਕੇ ਸਭ ਨੂੰ ਝੂਮਣ ਲਾ ਦਿੱਤਾ।ਦਵਿੰਦਰ ਕੌਰ ਢਿੱਲੋਂ ਨੇ ਪੁਸਤਕ ਵਿੱਚੋਂ ਕੁੱਝ ਟੱਪੇ ਸਰੋਤਿਆਂ ਨਾਲ ਸਾਂਝੇ ਕੀਤੇ। ਤਿਲਕ ਸੇਠੀ,ਚਰਨਜੀਤ ਕਲੇਰ,ਅੰਸ਼ੁਕਰ ਮਹੇਸ਼ ਅਤੇ ਗੁਰਮੀਤ ਕੌਰ ਨੇ ਹਿੰਦੀ ਵਿੱਚ ਸ਼ੇਅਰ ਸੁਣਾ ਕੇ ਖੂਬ ਵਾਹ ਵਾਹ ਖੱਟੀ। ਰੇਖਾ ਮਿੱਤਲ ,ਕਰਿਸ਼ਮਾ ਵਰਮਾ ,ਨਰਿੰਦਰ ਕੌਰ ਲੌਂਗੀਆ,ਹਰਜੀਤ ਸਿੰਘ,ਦਰਸ਼ਨ ਸਿੰਘ ਸਿੱਧੂ,ਡਾ. ਅਨਿਲ ਬਹਿਲ ਤੇ ਪਰਲਾਦ ਸਿੰਘ ਨੇ ਆਪਣੀਆਂ ਦਿਲ ਟੁੰਬਦੀਆਂ ਕਵਿਤਾਂਵਾਂ ਨਾਲ ਹਾਜ਼ਰੀ ਲਵਾਈ । ਇਸ ਤੋਂ ਇਲਾਵਾ ਰਜਿੰਦਰ ਕੌਰ ਸਰਾਂ,ਤਰਲੋਚਨ ਸਿੰਘ ਪਬਲਿਸ਼ਰ,ਉਪਦੇਸ਼ ਸਿੰਘ,ਅਰਸ਼ਦੀਪ ਸਿੰਘ ਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ। ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.