ਸਾਹਿਤ ਕਲਾ ਮੰਚ ਰੀਜਾਈਨਾ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

 

ਸਾਹਿਤ-ਕਲਾ ਮੰਚ ਰੀਜਾਈਨਾ ( ਕੈਨੇਡਾ) ਨੇ ਕੌਮਾਂਤਰੀ ਮਾਂ- ਬੋਲੀ ਦਿਵਸ ਮਨਾਇਆ 

ਰੀਜਾਈਨਾ,22 ਫਰਵਰੀ (ਬਿਊਰੋ)

 ਪਿਛਲੇ ਦੋ ਸਾਲਾਂ ਤੋਂ ਕਾਰਜਸ਼ੀਲ ‘ਸਾਹਿਤ-ਕਲਾ ਮੰਚ, ਰੀਜਾਈਨਾ (ਕੈਨੇਡਾ) ਵੱਲੋਂ ਬਹੁਪੱਖੀ ਲੇਖਕ ਬਿਕਰਮਜੀਤ ਨੂਰ ਅਤੇ ਡਾਕਟਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ 21 ਫ਼ਰਵਰੀ ਨੂੰ ਗੁਰਦੁਆਰਾ ਸਿੱਖ ਸੋਸਾਇਟੀ, ਰੀਜਾਈਨਾ ਵਿਖੇ ਕੌਮਾਂਤਰੀ ਮਾਂ- ਬੋਲੀ ਦਿਵਸ ਮਨਾਇਆ ਗਿਆ । ਇਸ ਸੰਖੇਪ ਜਿਹੇ , ਪਰ ਪ੍ਰਭਾਵਸ਼ਾਲੀ ਆਯੋਜਨ ਵਿੱਚ ਬਿਕਰਮਜੀਤ ਨੂਰ ਨੇ ਜਿੱਥੇ ਮੰਚ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ; ਉੱਥੇ ਮਾਤ- ਭਾਸ਼ਾ ਪੰਜਾਬੀ ‘ਤੇ ਵਿਸਥਾਰ ਨਾਲ ਚਰਚਾ ਕੀਤੀ । ਡਾਕਟਰ ਕਸ਼ਮੀਰ ਸਿੰਘ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਦੇ ਇਤਿਹਾਸ ‘ਤੇ ਤੱਥਾਂ ਦੇ ਆਧਾਰ ‘ਤੇ ਚਾਨਣਾ ਪਾਇਆ। ਜਸਬੀਰ ਸਿੰਘ ‘ਰੈਤ’, ਲੇਖਿਕਾ ਬਲਰਾਜ ਧਾਰੀਵਾਲ ਅਤੇ ਹਰਦੇਵ ਔਲਖ ਨੇ ਵੀ ਵਿਚਾਰ ਸਾਂਝੇ ਕੀਤੇ।

    ਇਸ ਸ਼ੁਭ ਅਵਸਰ ‘ਤੇ ਹਰਜਿੰਦਰ ਕੌਰ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਮਾਨ,ਸੁਖਦੇਵ ਸਿੰਘ ਬਰਾੜ,ਸਿੰਗਾਰਾ ਸਿੰਘ ਸਿੱਧੂ, ਬਲਦੇਵ ਸਿੰਘ ,ਅਮਨਪ੍ਰੀਤ ਸਿੰਘ, ਕੁਲਦੀਪ ਸਿੰਘ ਮੋਹੀ,ਜੇ ਐਸ਼ ਮਾਨ, ਦਲਵਾਰਾ ਸਿੰਘ ਭੱਟੀ ਅਤੇ ਉਜਾਗਰ ਸਿੰਘ (ਦਿੱਲੀ ) ਵੀ ਹਾਜ਼ਰ ਸਨ। ਅੰਤ ‘ਤੇ ਡਾਕਟਰ ਕਸ਼ਮੀਰ ਸਿੰਘ ਨੇ ਮੰਚ ਵੱਲੋਂ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਬਾਰੇ ਵੀ ਜਾਣਕਾਰੀ ਦਿੱਤੀ । ਬਿਕਰਮਜੀਤ ਨੂਰ ਨੇ ਸਭਨਾਂ ਦਾ ਧੰਨਵਾਦ ਕੀਤਾ । ਇਉਂ , ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।


Post a Comment

0 Comments