ਅਵਤਾਰ ਸਿੰਘ ਮਾਨ ਭੈਣੀ ਬਾਘਾ ਦਾ ਕਾਵਿ ਸੰਗ੍ਰਹਿ ਅਨੰਦ ਤੋਂ ਸਰਹੰਦ
ਅਨੰਦ ਤੋਂ ਸਰਹੰਦ ਅਵਤਾਰ ਸਿੰਘ ਮਾਨ ਭੈਣੀ ਬਾਘਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ।ਜਿਸ ਵਿੱਚ ਉਸ ਦੀਆਂ 33 ਕਵਿਤਾਵਾਂ ਸ਼ਾਮਿਲ ਹਨ।ਇਨ੍ਹਾਂ ਕਵਿਤਾਵਾਂ ਰਾਹੀਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡਣ ਤੋਂ ਲੈਕੇ ਸਰਹੰਦ ਤੱਕ ਦੇ ਇਤਿਹਾਸਕ ਸੰਘਰਸ਼ ਨੂੰ ਬਿਆਨ ਕੀਤਾ ਹੈ। ਸ਼ੁਰੂ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਕੀਤੀ ਹੈ। ਫਿਰ ਖ਼ਾਲਸੇ ਦੀ ਸਿਰਜਣਾ ਦੇ ਵਰਣਨ ਤੋਂ ਬਾਅਦ ਆਨੰਦਪੁਰ ਦੀ ਜੰਗ ਨੂੰ ਕੁੱਝ ਕਵਿਤਾਵਾਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਜਿੱਥੇ ਉਸਨੇ ਸਿੰਘਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ ਉੱਥੇ ਮੁਗਲਾਂ ਦੇ ਅੱਤਿਆਚਾਰ ਨੂੰ ਵੀ ਉਜਾਗਰ ਕੀਤਾ ਹੈ। ਅਵਤਾਰ ਸਿੰਘ ਮਾਨ ਨੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਵੀ ਆਪਣੀਆਂ ਕਵਿਤਾਵਾਂ ਵਿੱਚ ਚਿਤਰਿਆ ਹੈ। ਅਖੀਰ ਵਿੱਚ ਉਸਨੇ ਅੱਤਿਆਚਾਰ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਖਾਲਸੇ ਦੀ ਚੜ੍ਹਦੀ ਕਲਾ ਪੇਸ਼ ਕੀਤੀ ਹੈ। ਇਨ੍ਹਾਂ ਕਵਿਤਾਵਾਂ ਦੇ ਨਾਲ ਜੇਕਰ ਉਹ ਦਿਨ ਤਰੀਕ ਅਤੇ ਈਸਵੀ ਦਾ ਵਰਨਣ ਵੀ ਕਰ ਦਿੰਦਾ ਤਾਂ ਇਸ ਪੁਸਤਕ ਦਾ ਇਤਿਹਾਸਕ ਮਹੱਤਵ ਹੋਰ ਵਧ ਜਾਣਾ ਸੀ।40 ਪੰਨਿਆਂ ਦੀ ਇਸ ਪੁਸਤਕ ਨੂੰ ਸਾਹਿਬਦੀਪ ਪਬਲੀਕੇਸ਼ਨ ਭੀਖੀ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਕੀਮਤ 80/ਰੁਪਏ ਹੈ।
ਸਰਬਜੀਤ ਧੀਰ
ਮੋਬਾਈਲ -88722-18418

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.