ਵਿਦਿਆਰਥੀਆਂ ਅਤੇ ਮਾਪਿਆਂ ਲਈ ਜਾਣਕਾਰੀ ਭਰਪੂਰ ਪੁਸਤਕ -ਜਗਦੀ ਅੱਖ ਜਗਾਏ ਆਸ

ਜਾਣਕਾਰੀ ਭਰਪੂਰ ਪੁਸਤਕ - ਜਗਦੀ ਅੱਖ ਜਗਾਏ ਆਸ

ਜਗਦੀ ਅੱਖ ਜਗਾਏ ਆਸ ਪ੍ਰਮੋਦ ਧੀਰ ਦੀ ਨਵ ਪ੍ਰਕਾਸ਼ਿਤ ਪੁਸਤਕ ਹੈ। ਜਿਸ ਵਿੱਚ ਉਸ ਦੇ 37 ਲੇਖ ਦਰਜ ਹਨ।ਸਾਰੇ ਲੇਖ ਜਾਣਕਾਰੀ ਭਰਪੂਰ ਹਨ। ਲੇਖਕ ਨੇ ਪਾਠਕਾਂ ਦੀ ਸਹੂਲਤ ਲਈ ਪੁਸਤਕ ਵਿਚਲੇ ਲੇਖਾਂ ਨੂੰ ਵਿਸ਼ਿਆਂ ਦੇ ਹਿਸਾਬ ਨਾਲ ਛੇ ਭਾਗਾਂ ਵਿੱਚ ਵੰਡਿਆ ਹੈ। ਜਿਵੇਂ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਰਚਨਾਵਾਂ, ਕੰਪਿਊਟਰ ਸਿੱਖਿਆ, ਏਆਈ ਤੇ ਸਾਈਬਰ ਕ੍ਰਾਈਮ ਨਾਲ ਸਬੰਧਤ ਰਚਨਾਵਾਂ, ਕੈਰੀਅਰ ਗਾਈਡੈਂਂਸ, ਨੈਤਿਕ ਕਦਰਾਂ ਕੀਮਤਾਂ ਨਾਲ ਸਬੰਧਤ ਰਚਨਾਵਾਂ,ਆਮ ਜਾਣਕਾਰੀ ਭਰਪੂਰ ਰਚਨਾਵਾਂ, ਇਤਿਹਾਸਕ ਰਚਨਾਵਾਂ ਆਦਿ।

  ਪਹਿਲਾ ਲੇਖ ਹੈ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਲਈ ਨੈਤਿਕ ਸਿੱਖਿਆ ਬਾਰੇ। ਜਿਸ ਵਿੱਚ ਉਹ ਦੱਸਦਾ ਹੈ ਕਿ ਕਿਵੇਂ ਇੱਕ ਅਧਿਆਪਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਸਬੰਧਤ ਸਿਖਿਆ ਦੇ ਕੇ ਵਧੀਆ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ। ਇਸਦੇ ਨਾਲ ਹੀ ਇਸ ਭਾਗ ਵਿੱਚ ਪ੍ਰਮੋਦ ਧੀਰ ਨੇ ਬੱਚਿਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ, ਛੁੱਟੀਆਂ ਦਾ ਸਦਉਪਯੋਗ,ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਆਪਣੇ ਲੇਖਾਂ ਰਾਹੀਂ ਗੱਲ ਕੀਤੀ ਹੈ। ਵਿਕਲਾਂਗ ਖਿਡਾਰੀਆਂ ਲਈ ਪੈਰਾਬੋਸ਼ੀਆ ਖੇਡ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।ਜਿਸ ਦੀ ਫੈਡਰੇਸ਼ਨ ਦਾ ਮੁੱਖ ਦਫ਼ਤਰ ਬਠਿੰਡਾ ਵਿਖੇ ਹੈ। ਪ੍ਰਮੋਦ ਧੀਰ ਖ਼ੁਦ ਇਸ ਖੇਡ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿੱਚ ਸ਼ਾਮਲ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਅਧਿਆਪਕਾਂ ਦਾ ਯੋਗਦਾਨ ਲੇਖ ਵਿੱਚ ਉਸਨੇ ਅਧਿਆਪਕਾਂ ਵੱਲੋਂ ਸਿੱਖਿਆ ਲਈ ਵੱਖ ਵੱਖ ਤਰ੍ਹਾਂ ਦੇ ਕੀਤੇ ਗਏ ਕਾਰਜਾਂ ਦਾ ਜ਼ਿਕਰ ਕੀਤਾ ਹੈ।ਇਸੇ ਤਰ੍ਹਾਂ ਸਕੂਲਾਂ ਨੂੰ ਸਹਿਯੋਗ ਦੇਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਸਹਾਇਤਾ ਪੋਰਟਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਦਾ ਮਹੱਤਵ ਅਤੇ ਇਸ ਦੀ ਵਰਤੋਂ ਬਾਰੇ, ਆਨਲਾਈਨ ਭੁਗਤਾਨ, ਆਨਲਾਈਨ ਠੱਗੀ ਤੋਂ ਬਚਾਅ ਅਤੇ ਸਾਈਬਰ ਸੁਰੱਖਿਆ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਰੁੱਤਾਂ ਬਾਰੇ, ਤਿਉਹਾਰਾਂ ਬਾਰੇ , ਵਾਤਾਵਰਣ ਬਾਰੇ ਅਤੇ ਇਤਿਹਾਸਕ ਸਥਾਨਾਂ ਬਾਰੇ ਵੀ ਇਸ ਪੁਸਤਕ ਵਿੱਚ ਚਾਨਣਾ ਪਾਇਆ ਗਿਆ ਹੈ।ਇਹ ਪੁਸਤਕ ਵਿਦਿਆਰਥੀਆਂ,ਬੱਚਿਆਂ ਦੇ ਕੈਰੀਅਰ ਪ੍ਰਤੀ ਫ਼ਿਕਰਮੰਦ ਮਾਪਿਆਂ ਤੋਂ ਇਲਾਵਾ ਆਮ ਪਾਠਕ ਲਈ ਵੀ ਲਾਹੇਵੰਦ ਹੈ।138 ਪੰਨਿਆਂ ਦੀ ਇਸ ਪੁਸਤਕ ਨੂੰ ਪੁਲਾਂਘ ਪਬਲੀਕੇਸ਼ਨ, ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਕੀਮਤ 250 ਰੁਪਏ ਹੈ।

ਸਰਬਜੀਤ ਧੀਰ 

ਮੋਬਾਈਲ -88722-18418

email -editor@sahitaksanjh.com

Post a Comment

0 Comments