ਸੀਪੀਆਈ ਨੇ ਮਨਾਈ ਬੱਚੀ ਦੀ ਪਹਿਲੀ ਲੋਹੜੀ

 


ਸੀਪੀਆਈ ਦੇ ਵਿਹੜੇ ਨੰਨ੍ਹੀ ਬੱਚੀ ਸਾਨਵੀ ਦੀ ਲੋਹੜੀ ਮਨਾਈ 

ਚੰਡੀਗੜ੍ਹ,13 ਜਨਵਰੀ (ਬਿਊਰੋ) 

ਸੀਪੀਆਈ, ਚੰਡੀਗੜ੍ਹ ਦੀ ਜ਼ਿਲ੍ਹਾ ਕੌਂਸਲ ਵੱਲੋਂ ਅਜੇ ਭਵਨ, ਚੰਡੀਗੜ੍ਹ ਵਿਖੇ, ਲੋਹੜੀ ਮੌਕੇ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਸਮਾਗਮ ਦੌਰਾਨ ਸੁਰਜੀਤ ਕਪੂਰ (ਦਾਦੀ), ਸਰਵਪ੍ਰੀਤ ਸਿੰਘ (ਪਾਪਾ) ਅਤੇ ਅਨਮੋਲ (ਮਾਤਾ) ਦੀ ਲਾਡਲੀ ਧੀ ਸਾਨਵੀ ਦੀ ਪਹਿਲੀ ਲੋਹੜੀ ਮਨਾਈ ਗਈ। ਸੀਪੀਆਈ ਵੱਲੋਂ ਜ਼ਿਲ੍ਹਾ ਸਕੱਤਰ ਸਾਥੀ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਦੋਵੇਂ ਸਹਾਇਕ ਸਕੱਤਰ, ਸਗੀਰ ਅਹਿਮਦ, ਸੁਰਜੀਤ ਕੌਰ ਕਾਲੜਾ, ਮਹਿੰਦਰਪਾਲ ਸਿੰਘ, ਸ਼ੰਗਾਰਾ ਸਿੰਘ, ਸਤਿਆਵੀਰ ਸਿੰਘ, ਡਾ ਅਰਵਿੰਦਰ, ਕਾ. ਮਧੂ ਸਾਂਬਰ, ਪ੍ਰਲਾਦ ਸਿੰਘ, ਲਾਲ ਜੀ ਲਾਲੀ ਅਤੇ ਵਿਜੇ ਕੁਮਾਰ ਸ਼ਾਮਿਲ ਹੋਏ।


ਕਰਮ ਸਿੰਘ ਵਕੀਲ ਨੇ ਸੀਪੀਆਈ ਵੱਲੋਂ ਬੱਚੀ ਸਾਨਵੀ ਦੀ ਪਹਿਲੀ ਲੋਹੜੀ ਮੌਕੇ ਦਾਦੀ ਸੁਰਜੀਤ ਕਪੂਰ ਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਨੇ ਲੋਹੜੀ ਅਤੇ ਲੋਕ ਹਿਤੈਸ਼ੀ ਜੁਝਾਰੂ ਦੁਲਾ ਭੱਟੀ ਬਾਰੇ ਹਾਜ਼ਰੀਨ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਿੰਦ ਉਤੇ ਹਮਲਾਵਰ ਹੋਕੇ ਆਏ ਅਕਬਰ ਅਤੇ ਅਕਬਰੀ ਸੈਨਾ ਦੇ ਸਿਪਾਹਸਲਾਰਾਂ / ਸਾਸ਼ਕਾਂ ਨਾਲ ਇਥੋਂ ਦੇ ਜੁਝਾਰੂਆਂ ਨੇ ਅਨੇਕਾਂ ਵਾਰ ਲੋਹਾ ਲਿਆ। ਆਪਣੀਆਂ ਰਿਆਸਤਾਂ ਨੂੰ ਅਕਬਰ ਦੀਆਂ ਗੁਲਾਮ ਹੋਣ ਤੋਂ ਬਚਾਉਣ ਲਈ ਲੋਹਾ ਲੈਣ ਵਾਲੇ ਜੈਮਲ, ਫੱਤਾ, ਗੋਰਾ ਅਤੇ ਬਾਦਲ ਵੀ ਸੱਤ ਫੁੱਟ ਚਾਰ ਇੰਚ ਲੰਬੇ ਗੱਭਰੂ ਜਵਾਨ ਦੁੱਲਾ ਭੱਟੀ (ਅਸਦ ਉਲਾ ਖਾਂ ਭੱਟੀ) ਦੇ ਕੋੜਮੇ ਦਾ ਹੀ ਹਿੱਸਾ ਸਨ। ਉਨ੍ਹਾਂ ਦਸਿਆ ਕਿ ਦੁੱਲਾ ਭੱਟੀ ਨੇ ਰਾਤ-ਬਰਾਤੇ ਪਿੰਡਾਂ ਤੇ ਜੰਗਲ-ਬੇਲਿਆਂ ਵਿਚ ਧੂਣੀਆਂ ਬਾਲ ਕੇ ਆਮ-ਲੋਕਾਂ ਨੂੰ ਸੰਗਠਿਤ ਕੀਤਾ। ਆਮ-ਲੋਕਾਂ ਦੀ ਸੈਨਾ ਬਣਾਈ। ਦੁਲਾ ਭੱਟੀ ਨੇ ਆਪਣੇ ਪਿਉ ਅਤੇ ਦਾਦੇ ਦੇ ਬੇਰਹਿਮੀ ਨਾਲ ਕਤਲ ਅਤੇ ਭੱਟੀਆਂ ਦੀ ਰਿਆਸਤ ਨੂੰ ਗੁਲਾਮ ਕਰਨ ਵਾਲੇ ਸ਼ਹਿਨਸ਼ਾਹ ਅਕਬਰ ਦੀਆਂ ਫੌਜਾਂ ਨਾਲ ਲੋਹਾ ਲਿਆ। ਦੁਲਾ ਭੱਟੀ ਮਰਦੇ ਦਮ ਤਕ ਜੁਝਦੇ ਰਹੇ ਅਤੇ ਆਮ ਰਿਆਇਆ ਨੂੰ ਆਨ-ਬਾਨ ਅਤੇ ਸ਼ਾਨ ਨਾਲ ਜਿਊਣ ਦਾ ਸੰਦੇਸ਼ ਦਿੱਤਾ। ਵਕੀਲ ਨੇ ਦਸਿਆ ਕਿ ਅਜੋਕੇ ਸਮੇਂ ਵਿੱਚ ਵੀ ਲੋਹੜੀ ਦੀ

ਸਾਰਥਿਕਤਾ ਅਤੇ ਮਹੱਤਤਾ ਬਹੁਤ ਹੈ ਕਿਉਂਕਿ ਅਜੋਕੇ ਸਮੇਂ ਵਿਚ ਵੀ ਸਰਕਾਰ ਲੋਕ ਹਿਤਾਂ ਨੂੰ ਅਣਗੌਲਦੀ ਮੁਲਕ ਦੀ ਰਿਆਇਆ ਨੂੰ ਆਪਣੀ ਗੁਲਾਮੀ ਦੇ ਦਲਦਲ ਵਿਚ ਧੱਕ ਰਖਦੀ ਹੈ। ਜੀਵਨ ਵਿੱਚ ਹੱਕਾਂ ਨੂੰ ਪਛਾਣ ਕੇ ਸੰਗਰਾਮ ਦਾ ਰਸਤਾ ਅਪਣਾਉਣਾ ਅੱਜ ਸਾਡੀ ਪਹਿਲੀ ਲੋੜ ਬਣ ਗਈ ਹੈ।

ਸਾਥੀ ਰਾਜ ਕੁਮਾਰ ਨੇ ਹਾਜ਼ਰੀਨ, ਨੰਨ੍ਹੀ ਬੱਚੀ ਸਾਨਵੀ ਅਤੇ ਉਸ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆਂ। 



Post a Comment

0 Comments