ਪੁਸਤਕ ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ ਹੋਵੇਗੀ 18 ਨੂੰ ਰਿਲੀਜ਼

ਜਸਵਿੰਦਰ ਸਿੰਘ ਕਾਈਨੌਰ ਦੀ ਨਿਵੇਕਲੀ ਪੁਸਤਕ “ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ’’ ਦਾ ਲੋਕ ਅਰਪਣ 18 ਜਨਵਰੀ ਨੂੰ

 ਖਰੜ, 15 ਜਨਵਰੀ (ਬਿਊਰੋ)

ਸਾਹਿਤਕ ਸੱਥ ਖਰੜ ਵੱਲੋਂ ਸੱਥ ਦੇ ਪ੍ਰਧਾਨ ਅਤੇ ਸਾਹਿਤਕਾਰ ਜਸਵਿੰਦਰ ਸਿੰਘ ਕਾਈਨੌਰ ਦੀ ਨਿਵੇਕਲੀ ਪੁਸਤਕ “ਆਕਾਸ਼ਵਾਣੀ ਦੇ ਸਾਹਿਤਕ ਸਿਤਾਰੇ’’ ਦਾ ਲੋਕ ਅਰਪਣ 18 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਅਤੇ ਸਰਪ੍ਰਸਤ ਡਾ. ਹਰਨੇਕ ਸਿੰਘ ਕਲੇਰ ਨੇ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਸ੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਡਾਇਰੈਕਟਰ, ਆਕਾਸ਼ਵਾਣੀ, ਚੰਡੀਗੜ੍ਹ ਮੁੱਖ ਮਹਿਮਾਨ ਅਤੇ ਜਨਾਬ ਮੁਹੰਮਦ ਇਮਤਿਆਜ਼, ਪ੍ਰੋਗਰਾਮ ਹੈੱਡ, ਆਕਾਸ਼ਵਾਣੀ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦੋਂ ਕਿ ਪੁਸਤਕ ‘ਤੇ ਪੇਪਰ ਡਾ. ਗੁਰਵਿੰਦਰ ਸਿੰਘ ਬਲਾੜਾ, ਐਸੋਸੀਏਟ ਪ੍ਰੋਫੈਸਰ, ਸੀ.ਜੀ.ਸੀ ਯੂਨੀਵਰਸਿਟੀ, ਝੰਜੇੜੀ (ਮੋਹਾਲੀ) ਪੜ੍ਹਨਗੇ। ਪੰਜਾਬ ਅਤੇ ਚੰਡੀਗੜ੍ਹ ਦੇ ਕਈ ਆਕਾਸ਼ਵਾਣੀ ਸਟੇਸ਼ਨਾਂ ਦੇ ਸਾਹਿਤਕਾਰ ਵੀ ਪਹੁੰਚ ਰਹੇ ਹਨ। ਹਾਜ਼ਿਰ ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਵੀ ਸੁਣੀਆਂ ਜਾਣਗੀਆਂ। 



Post a Comment

0 Comments