ਰਾਜ ਕੁਮਾਰ ਤੀਜੀ ਵਾਰ ਜ਼ਿਲ੍ਹਾ ਸਕੱਤਰ ਬਣੇ

ਸਰਬਸੰਮਤੀ ਨਾਲ ਰਾਜ ਕੁਮਾਰ ਜ਼ਿਲ੍ਹਾ ਸਕੱਤਰ, ਹੁੰਦਲ ਅਤੇ ਵਕੀਲ ਸਹਾਇਕ ਸਕੱਤਰ ਚੁਣੇ


ਚੰਡੀਗੜ੍ਹ, 7 ਦਸੰਬਰ (ਬਿਊਰੋ)

ਸੀਪੀਆਈ, ਚੰਡੀਗੜ੍ਹ ਦੀ 18ਵੀਂ ਜ਼ਿਲ੍ਹਾ ਕਾਨਫਰੰਸ ਅਜੇ ਭਵਨ, ਚੰਡੀਗੜ੍ਹ ਵਿਖੇ ਕੀਤੀ ਗਈ। ਕਾਨਫਰੰਸ ਦੌਰਾਨ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਸਾਥੀ ਦੇਵੀ ਦਿਆਲ ਸ਼ਰਮਾ ਨੇ ਕੀਤੀ। 28.08.2022 ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਦੀ ਰੀਪੋਰਟ ਸਾਥੀ ਰਾਜ ਕੁਮਾਰ ਨੇ ਪੇਸ਼ ਕੀਤੀ। ਸਰਬਸ੍ਰੀ ਰਾਬਿੰਦਰ ਨਾਥ ਸ਼ਰਮਾ, ਕਰਮ ਸਿੰਘ ਵਕੀਲ, ਐੱਸ ਐੱਸ ਕਾਲੀਰਮਨਾ, ਭੁਪਿੰਦਰ ਸਿੰਘ, ਸਤਿਆਵੀਰ, ਸੁਰਜੀਤ ਕਾਲੜਾ, ਪ੍ਰੀਤਮ ਸਿੰਘ ਹੁੰਦਲ ਅਤੇ ਪ੍ਰਲਾਦ ਸਿੰਘ ਨੇ ਰਿਪੋਰਟ ਉਤੇ ਵਿਚਾਰ ਪੇਸ਼ ਕੀਤੇ ਜਿਸ ਉਪਰੰਤ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ। 

ਪ੍ਰੀਤਮ ਸਿੰਘ ਹੁੰਦਲ ਨੇ ਵਿੱਤ ਅਤੇ ਖਰਚਿਆਂ ਦੀ ਰੀਪੋਰਟ ਪੇਸ਼ ਕੀਤੀ ਜੋ ਸਰਬਸੰਮਤੀ ਨਾਲ ਪਾਸ ਕੀਤੀ ਗਈ। 

ਇਸ ਦੌਰਾਨ ਸਰਬਸੰਮਤੀ ਨਾਲ ਰਾਜ ਕੁਮਾਰ ਨੂੰ ਲਗਾਤਾਰ ਤੀਜੀ ਵਾਰ ਜ਼ਿਲ੍ਹਾ ਸਕੱਤਰ ਅਤੇ ਪ੍ਰੀਤਮ ਸਿੰਘ ਹੁੰਦਲ ਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਸਰਬਸੰਮਤੀ ਨਾਲ 23 ਮੈਂਬਰੀ ਜ਼ਿਲ੍ਹਾ ਕੌਂਸਲ, ਚਾਰ ਮੈਂਬਰੀ ਕੰਟਰੋਲ ਕਮਿਸ਼ਨ, ਅਤੇ ਪ੍ਰੀਤਮ ਸਿੰਘ ਹੁੰਦਲ ਨੂੰ ਮੁੜ ਖਜ਼ਾਨਚੀ ਦਾ ਅਹੁਦਾ ਸੰਭਾਲਿਆ ਗਿਆ।


ਜ਼ਿਲ੍ਹਾ ਕਾਨਫਰੰਸ ਦੌਰਾਨ ਵਿਚਾਰ ਵਟਾਂਦਰੇ ਉਪਰੰਤ ਛੇਤੀ ਹੋਣ ਵਾਲੀ ਸੂਬਾ ਕਾਨਫਰੰਸ ਲਈ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ, ਸੁਰਜੀਤ ਕਾਲੜਾ ਚਾਰ ਡੈਲੀਗੇਟ ਅਤੇ ਭੁਪਿੰਦਰ ਸਿੰਘ ਨੂੰ ਬਦਲਵਾਂ ਡੈਲੀਗੇਟ ਚੁਣਿਆ ਗਿਆ।


ਨਰਿੰਦਰ ਕੌਰ ਸੋਹਲ ਨੇ ਜ਼ਿਲ੍ਹਾ ਕੌਂਸਲ ਦੇ ਉਦਮਾਂ, ਪੇਸ਼ ਕੀਤੀਆਂ ਵਿੱਤ ਅਤੇ ਸਰਗਰਮੀਆਂ ਦੀਆਂ ਰੀਪੋਰਟਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਹਿਕੇ ਸਰਾਹਿਆ। ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੇ ਮੌਜ਼ੂਦਾ ਹਾਲਤਾਂ ਉਤੇ ਵਿਚਾਰ ਪੇਸ਼ ਕੀਤੇ ਅਤੇ ਸੰਗਠਿਤ ਹੋ ਕੇ ਲੋਕ ਦੋਖੀਆਂ ਖਿਲਾਫ ਲੜਾਈ ਕਰਨ ਦਾ ਸੰਦੇਸ਼ ਦਿੱਤਾ।


ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਸਫ਼ਲ ਕਾਨਫਰੰਸ ਕਰਨ ਲਈ ਸਮੁੱਚੀ ਟੀਮ ਦੇ ਕੰਮ ਨੂੰ ਸਰਾਹੁਣਯੋਗ ਕਿਹਾ ਅਤੇ ਮੁਬਾਰਕਬਾਦ ਪੇਸ਼ ਕੀਤੀ।

ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪਾਰਟੀ ਸਾਥੀਆਂ ਨੂੰ ਵਿਚਾਰਧਾਰਕ ਤੌਰ ਤੇ ਸੁਝਵਾਨ ਹੋਣਾ ਜ਼ਰੂਰੀ ਹੈ। ਪਾਰਟੀ ਲਿਟਰੇਚਰ, ਸੰਵਿਧਾਨ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਬਾਰੇ ਜਾਣਕਾਰੀ ਰੱਖਣਾ ਸਾਡੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸਾਥੀਆਂ ਦੀ ਗਿਣਤੀ ਵਧਾਉਣਾ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹਰ ਸਾਥੀ ਦਾ ਪਹਿਲਾ ਫਰਜ਼ ਹੈ।

ਅੰਤ ਵਿਚ ਧੰਨਵਾਦ ਮਤਾ ਸਾਥੀ ਭੁਪਿੰਦਰ ਸਿੰਘ ਨੇ ਪੇਸ਼ ਕੀਤਾ ਅਤੇ ਚੁਣੀ ਸਮੁਚੀ ਟੀਮ ਨੂੰ ਮੁਬਾਰਕਬਾਦ ਦਿੱਤੀ।



Post a Comment

0 Comments