ਬਾਪੂ ਦੀਆਂ ਕਹੀਆਂ ਗੱਲਾਂ / ਜਗਜੀਤ ਸਿੰਘ ਝੱਤਰਾ

ਕਵਿਤਾ/ ਜਗਜੀਤ ਸਿੰਘ ਝੱਤਰਾ



ਬਾਪੂ ਦੀਆਂ ਕਹੀਆਂ ਗੱਲਾਂ


ਚੇਤੇ ਅੱਜ ਆਉਂਦੀਆਂ।

ਬਾਪੂ ਦਾ ਥੱਕਿਆ ਚੇਹਰਾ,

ਦੱਸੇਂ ਕਮਜ਼ੋਰੀਆਂ।

ਰਸਤੇ ਸੀ ਪੱਧਰੇ ਦੱਸਦਾ,

ਡੰਡੀਆਂ ਪਿਆਰੀਆਂ।

ਕਿਤਾਬਾਂ ਨਾਲ ਪ੍ਰੇਮ ਪਾ ਲੈਣਾ,

ਗੱਲਾਂ ਨੇ ਸਿਆਣੀਆਂ।

ਮਾਪਿਆਂ ਦੀਆਂ ਗਾਲ੍ਹਾਂ ਵੀਰਾਂ,

ਘਿਉ ਦੀ ਨਾਲੀਆਂ।

ਮਗਰੋਂ ਤਾਂ ਯਾਦ ਕਰੇਗਾ,

ਗੱਲਾਂ ਉਹ ਸਾਰੀਆਂ।

ਮਾਂ ਪਿਓ ਨਾ ਮੁੱਲ ਮਿਲਦੇ ਨੇ,

ਬਾਕੀ ਰਹਿ ਜਾਣ ਕਹਾਣੀਆਂ।

ਕਹੇ ਤੇ ਅਮਲ ਕਰ ਝੱਤਰਾ,

ਮੱਤਾਂ ਨੇ ਸਿਆਣੀਆਂ।

ਮੋਬਾਈਲ - 78144/90279

Post a Comment

0 Comments