ਬਲਬੀਰ ਸਿੰਘ ਜੰਡੂ ਚੇਅਰਮੈਨ, ਸੰਤੋਖ ਗਿੱਲ ਜਨਰਲ ਸਕੱਤਰ ਅਤੇ ਬਿੰਦੂ ਸਿੰਘ ਬਣੇ ਖ਼ਜ਼ਾਨਚੀ
ਚੰਡੀਗੜ੍ਹ, 1 ਦਸੰਬਰ (ਬਿਊਰੋ)
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਵਿਖੇ ਹੋਈ ਚੌਥੀ ਸੂਬਾਈ ਕਾਨਫਰੰਸ ਵਿਚ ਸਰਬਸੰਮਤੀ ਨਾਲ ਬਲਬੀਰ ਸਿੰਘ ਜੰਡੂ ਚੇਅਰਮੈਨ, ਜੈ ਸਿੰਘ ਛਿੱਬਰ ਪ੍ਰਧਾਨ, ਸੰਤੋਖ ਗਿੱਲ ਸਕੱਤਰ ਜਨਰਲ ਅਤੇ ਬਿੰਦੂ ਸਿੰਘ ਖ਼ਜ਼ਾਨਚੀ ਚੁਣੇ ਗਏ।
ਇਸ ਤੋਂ ਇਲਾਵਾ ਭੂਸ਼ਨ ਸੂਦ ਸੀਨੀਅਰ ਮੀਤ ਪ੍ਰਧਾਨ, ਰਾਜਨ ਮਾਨ, ਗਗਨਦੀਪ ਅਰੋੜਾ, ਜਗਸੀਰ ਸਿੰਘ ਸੰਧੂ, ਜਸਵੰਤ ਸਿੰਘ ਥਿੰਦ ਮੀਤ ਪ੍ਰਧਾਨ, ਦਵਿੰਦਰ ਸਿੰਘ ਭੰਗੂ ਜਥੇਬੰਦਕ ਸਕੱਤਰ, ਐਨ.ਪੀ ਧਵਨ, ਬਲਵਿੰਦਰ ਸਿੰਘ ਸਿਪਰੇ, ਸਰਬਜੀਤ ਭੱਟੀ ਅਤੇ ਵੀਰਪਾਲ ਭਗਤਾ ਸਕੱਤਰ ਚੁਣੇ ਗਏ। ਇਸ ਮੌਕੇ ਜਥੇਬੰਦੀ ਦੇ ਸੰਵਿਧਾਨ ਵਿੱਚ ਵੀ ਕੁਝ ਸੋਧਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਦੇਸ਼ ਹੀ ਨਹੀਂ ਕੌਮਾਂਤਰੀ ਪੱਧਰ 'ਤੇ ਪੱਤਰਕਾਰਾਂ ਉਪਰ ਵਧ ਰਹੇ ਹਮਲਿਆਂ ਦੀ ਨਿੰਦਾ ਕੀਤੀ ਤੇ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ, ਪ੍ਰੀਤਮ ਰੁਪਾਲ, ਗੁਰਦੀਪ ਸਿੰਘ ਲਾਲੀ, ਨਿਰਮਲ ਪੰਡੋਰੀ, ਬਲਵਿੰਦਰ ਸਿੰਘ ਧਾਲੀਵਾਲ, ਰਵਿੰਦਰ ਰਵੀ, ਵਿਪਿਨ ਰਾਣਾ, ਬਲਵਿੰਦਰ ਸਿੰਘ ਭੰਗੂ, ਹਰਜੀਤ ਸਿੰਘ, ਭਾਰਤ ਭੂਸ਼ਨ ਡੋਗਰਾ, ਮਲਕੀਤ ਸਿੰਘ ਟੋਨੀ, ਨਵਕਾਂਤ ਭੈਰੋਮਾਜਰਾ, ਮਨਪ੍ਰੀਤ ਸਿੰਘ ਮੱਲੇਆਣਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਕਰਮਜੀਤ ਸਿੰਘ ਚਿੱਲਾ, ਅਮਰਪਾਲ ਸਿੰਘ ਬੈਂਸ, ਪ੍ਰਭਾਤ ਭੱਟੀ, ਚਰਨਜੀਤ ਸਿੰਘ, ਰਵਿੰਦਰ ਸਿੰਘ ਕਾਲਾ, ਬਲਦੇਵ ਸ਼ਰਮਾ, ਬਲਰਾਜ ਸਿੰਘ ਰਾਜਾ, ਕੇ.ਪੀ ਸਿੰਘ, ਰਾਜਿੰਦਰ ਰਿਖੀ, ਭੁਪਿੰਦਰ ਸਿੰਘ ਮਲਿਕ, ਗੁਰਉਪਦੇਸ਼ ਸਿੰਘ ਭੁੱਲਰ, ਜਗਤਾਰ ਸਿੰਘ ਭੁੱਲਰ, ਸੁਖਨੈਬ ਸਿੱਧੂ, ਪਰਵਿੰਦਰ ਜੌੜਾ ਨੂੰ ਕਾਰਜਕਾਰਨੀ ਮੈਂਬਰਾਂ ਵਜੋਂ ਸ਼ਾਮਿਲ ਕਰਨ ਤੋਂ ਇਲਾਵਾ ਚਰਨਜੀਤ ਸਿੰਘ ਲਹਿਰਾ, ਕੁਲਦੀਪ ਸਿੰਘ ਬਰਾੜ ਅਤੇ ਅਸ਼ਵਨੀ ਕੁਮਾਰ ਨੂੰ ਵਿਸ਼ੇਸ਼ ਨਿਮੰਤ੍ਰਿਤ ਮੈਂਬਰਾਂ ਵਜੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦਾ ਹਿੱਸਾ ਬਣਾਇਆ ਗਿਆ ਹੈ|


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.