ਚਾਰ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ

ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਪੁਸਤਕਾਂ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ

ਲੁਧਿਆਣਾ ,1 ਦਸੰਬਰ (ਬਿਊਰੋ)

ਬੀਤੇ ਦਿਨੀ ਪੰਜਾਬ ਸੋਚਦਾ ਸਹਿਤਕ ਮੰਚ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ‘ਚ "ਪ੍ਰਗਟ ਸਿੰਘ ਗਿੱਲ ਬਾਗ਼ੀ ਦੀ ਪੁਸਤਕ "ਬਾਗ਼ੀ” (ਕਾਵਿ-ਸੰਗ੍ਰਹਿ), ਇੰਦਰਜੀਤ ਕੌਰ ਵਡਾਲਾ ਦੀ "ਜਿਉਂਦੀ ਲਾਸ਼" (ਕਾਵਿ-ਸੰਗ੍ਰਹਿ), ਬੇਅੰਤ ਸਿੰਘ ਗਿੱਲ ਦੀ "ਸ਼ਾਂਤੀ ਜੋ ਪਰਿਵਾਰ ਨੇ ਕਦੇ ਨਹੀਂ ਚਾਹੀ" (ਨਾਵਲ) ਅਤੇ ਰਬਨਜੋਤ ਕੌਰ ਰਾਵੀ ਸਿੱਧੂ ਦੀ "ਪਰਵਾਜ਼ ਵਿਹੂਣੇ ਖੰਭ" (ਕਾਵਿ-ਸੰਗ੍ਰਹਿ) ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ।

           ਮੁੱਖ ਮਹਿਮਾਨਾਂ ਵਿੱਚ ਡਾ. ਗੁਲਜਾਰ ਪੰਧੇਰ, ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਡਾ. ਸੁਰਜੀਤ ਸਿੰਘ ਦੌਧਰ ਅਤੇ ਪੰਜਾਬੀ ਲੋਕ ਗਾਇਕ ਬਲਧੀਰ ਮਾਲਾ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਆਪੋ-ਆਪਣੇ ਅੰਦਾਜ਼ ਵਿੱਚ ਸਾਰੇ ਲੇਖਕਾਂ ਨੂੰ ਵਧਾਈ ਦਿੱਤੀ। 

ਇੰਦਰਜੀਤ ਕੌਰ ਵਡਾਲਾ ਦੀ ਪੁਸਤਕ "ਜਿਉਂਦੀ ਲਾਸ਼" ਉੱਤੇ ਪੇਪਰ ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਦੁਆਰਾ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਕੇਵਲ ਸ਼ਬਦਾਂ ਦਾ ਸੰਗ੍ਰਹਿ ਨਹੀਂ, ਸਗੋਂ ਇੱਕ ਵਿਧਵਾ ਔਰਤ ਦੇ ਦਿਲ ਦਾ ਦਰਦ, ਵਿਛੋੜੇ ਦੀ ਤੜਪ ਅਤੇ ਜ਼ਿੰਦਗੀ ਜਿਊਣ ਦੇ ਸੰਘਰਸ਼ ਦੀ ਦਾਸਤਾਨ ਹੈ। ਇਹ ਰਚਨਾਵਾਂ ਲੇਖਿਕਾ ਦੇ ਅੰਦਰਲੇ ਸੇਕ ਅਤੇ ਬਿਹਬਲਤਾ ਦਾ ਪ੍ਰਗਟਾਵਾ ਹਨ, ਜਿਸ ਵਿੱਚ ਲੈਅ ਅਤੇ ਤਾਲ ਕਮਾਲ ਦੀ ਹੈ।

ਹਾਜ਼ਰ ਕਵੀਆਂ ਨੇ ਆਪਣੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਵਿੱਚ ਚਾਰੇ ਪੁਸਤਕਾਂ ਦੇ ਲੇਖਕ, ਪਿਆਰਾ ਸਿੰਘ ਰਾਹੀ, ਅਮਰਜੀਤ ਕੌਰ ਮੋਰਿੰਡਾ, ਅਮਨਦੀਪ ਕੌਰ ਭੱਟੀ, ਹਰਵਿੰਦਰ ਹਰੀਕੇ, ਹਰਜਿੰਦਰ ਸਿੰਘ ਸਾਈਸੁਕੇਤੜੀ ਆਦਿ ਨੇ ਵੀ ਕਵੀ ਦਰਬਾਰ ’ਚ ਸ਼ਮੂਲੀਅਤ ਕੀਤੀ। ਨੌਜਵਾਨ ਗੁਰਕਰਨਵੀਰ ਸਿੰਘ ਘਣਗਸ ਨੇ "ਗੁਰਮੁਖੀ ਦਾ ਬੇਟਾ "ਗੀਤ ਸੁਣਾ ਕੇ ਵਾਹਵਾ ਖੱਟੀ। ਗਾਇਕ ਅਤੇ ਬਲਧੀਰ ਮਾਹਲਾ ਨੇ ਆਪਣਾ ਮਸ਼ਹੂਰ ਗੀਤ “ਕੁੱਕੂ ਰਾਣਾ ਰੋਂਦਾ” ਸੁਣਾ ਕੇ ਉਹ ਪੁਰਾਣਾ ਵੇਲਾ ਯਾਦ ਕਰਵਾ ਦਿੱਤਾ ਜੋ ਕਿ ਬਹੁਤ ਹੀ ਕਾਬਲੇ ਤਾਰੀਫ ਸੀ। ਇਹ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਰਿਹਾ।

ਸਮਾਗਮ ਦੇ ਕਨਵੀਨਰ ਪ੍ਰਗਟ ਸਿੰਘ ਗਿੱਲ ਮੋਗਾ ਨੇ ਇਸ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਨਮਾਨਾਂ ਦੀ ਵੰਡ ਤੋਂ ਬਾਅਦ ਇਹ ਪ੍ਰੋਗਰਾਮ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ। ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਜਿੰਦਰ ਸਿੰਘ ਭੰਗਝੜੀ ਨੇ ਨਿਭਾਈ। ਸਮਾਗਮ ’ਚ ਪਹੁੰਚਣ ਵਾਲਿਆਂ ਲਈ ਚਾਹ-ਪਾਣੀ ਅਤੇ ਖਾਣੇ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ 

Post a Comment

0 Comments